ਜਰਨਲਿਸਟ ਸੋਨੂੰ ਉੱਪਲ, ਬੀਬੀਐਨ ਨੈੱਟਵਰਕ ਪੰਜਾਬ, ਚੰਡੀਗੜ੍ਹ ਬਿਊਰੋ, 14 ਮਾਰਚ
ਲੋਕ ਸਭਾ 2024 ਦੀਆਂ ਚੋਣਾਂ ਦਾ ਅਖਾੜਾ ਭੱਖਣਾ ਸ਼ੁਰੂ ਹੋ ਗਿਆ ਹੈ ਅਤੇ ਕੁਝ ਹੀ ਦਿਨਾਂ ਦੇ ਵਿੱਚ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀ ਅਹਿਮ ਮੀਟਿੰਗ ਤੋਂ ਬਾਅਦ ਚੋਣ ਕਮਿਸ਼ਨ ਦੇ ਵੱਲੋਂ ਚੋਣ ਜਾਬਤਾ ਲਾਗੂ ਕਰ ਦਿੱਤਾ ਜਾਵੇਗਾ। ਜਿਸ ਦੇ ਲਾਗੂ ਹੁੰਦਿਆਂ ਹੀ ਵੱਖ-ਵੱਖ ਚਰਨਾਂ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਸ਼ੁਰੂ ਕੀਤੀਆਂ ਜਾਣਗੀਆਂ। ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਤਮਾਮ ਪਾਰਟੀਆਂ ਦੇ ਵੱਲੋਂ ਆਪਣੀਆਂ ਤਿਆਰੀਆਂ ਸ਼ੁਰੂ ਕਰ ਲਈਆਂ ਹਨ ਪਰ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ ਕੈਬਿਨਟ ਮੰਤਰੀ ਸਮੇਤ ਵਿਧਾਇਕਾਂ ਦੀ ਸੂਚੀ ਜਾਰੀ ਕਰਦਿਆਂ 13 ਲੋਕ ਸਭਾ ਸੀਟਾਂ ਵਿੱਚੋਂ ਅਠ ਸੀਟਾਂ ਦੇ ਉੱਪਰ ਉਮੀਦਵਾਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ।
ਇਹਨਾਂ ਸੀਟਾਂ ਦੇ ਉੱਪਰ ਇਹ ਅਜਮਾਉਣਗੇ ਆਪਣੀ ਕਿਸਮਤ
ਆਮ ਆਦਮੀ ਪਾਰਟੀ ਦੇ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਸ਼੍ਰੀ ਖੰਡੂਰ ਸਾਹਿਬ ਤੋਂ ਟਰਾਂਸਪੋਰਟ ਮੰਤਰੀ ਲਾਲ ਜੀਤ ਸਿੰਘ ਭੁੱਲਰ, ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ ਜੋ ਕਿ ਇਸ ਤੋਂ ਪਹਿਲਾਂ ਵੀ ਜਿਮਨੀ ਚੋਣ ਦੇ ਵਿੱਚ ਸੰਸਦ ਬਣ ਚੁੱਕੇ ਹਨ ਅਤੇ ਇਸ ਵਾਰ ਦੂਸਰੀ ਚੋਣ ਦੇ ਵਿੱਚ ਆਪਣੀ ਕਿਸਮਤ ਅਜ਼ਮਾਉਣ ਗੇ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ, ਫਰੀਦਕੋਟ ਤੋਂ ਕਰਮਜੀਤ ਅਨਮੋਲ, ਬਠਿੰਡਾ ਤੋਂ ਗੁਰਮੀਤ ਸਿੰਘ ਖੁਡੀਆ, ਸੰਗਰੂਰ ਤੋਂ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਪਟਿਆਲਾ ਤੋਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਵੀਰ ਸਿੰਘ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ।
ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕੈਬਨਿਟ ਮੰਤਰੀ ਅਜ਼ਮਾਉਣ ਗੇ ਆਪਣੀ ਕਿਸਮਤ
ਲੋਕ ਸਭਾ 2024 ਦੀਆਂ ਚੋਣਾਂ ਦੇ ਵਿੱਚ ਚਾਰ ਕੈਬਨਟ ਮੰਤਰੀ ਪੰਜਾਬ ਸਰਕਾਰ ਆਪਣੀ ਕਿਸਮਤ ਅਜਮਾਉਣ ਦੇ ਲਈ ਚੋਣ ਮੈਦਾਨ ਦੇ ਵਿੱਚ ਉਤਰੇ ਹਨ। ਜਿਸ ਵਿੱਚ ਕੈਬਨਿਟ ਮੰਤਰੀ ਖੇਡ ਵਿਭਾਗ ਗੁਰਮੀਤ ਸਿੰਘ ਮੀਤ ਹੇਅਰ, ਟਰਾਂਸਪੋਰਟ ਮਨਿਸਟਰ ਲਾਲ ਜੀਤ ਸਿੰਘ ਭੁੱਲਰ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਵੀਰ ਸਿੰਘ, ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਸ਼ਾਮਿਲ ਹਨ।
ਭਗਵੰਤ ਮਾਨ ਦੇ ਸਾਥੀ ਕਰਮਜੀਤ ਅਨਮੋਲ ਫਿਲਮੀ ਕਲਾਕਾਰ ਵੀ ਅਜ਼ਮਾਉਣ ਗੇ ਆਪਣੀ ਕਿਸਮਤ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕਰੀਬੀ ਅਤੇ ਉਹਨਾਂ ਦੇ ਨਾਲ ਫਿਲਮ ਇੰਡਸਟਰੀ ਦੇ ਵਿੱਚ ਕੰਮ ਕਰ ਚੁੱਕੇ ਕਰਮਜੀਤ ਅਨਮੋਲ ਜੋ ਅੱਜ ਕੱਲ ਪੰਜਾਬੀ ਫਿਲਮਾਂ ਦੇ ਨਾਲ ਨਾਲ ਬੋਲੀਵੁੱਡ ਫਿਲਮਾਂ ਅਤੇ ਵੈਬ ਸੀਰੀਜ਼ ਦੇ ਵਿੱਚ ਕੰਮ ਕਰ ਰਹੇ ਹਨ। ਬੀਤੇ ਦਿਨਾਂ ਤੋਂ ਹਲਕਾ ਭਦੋੜ ਦੇ ਵਿੱਚ ਲਗਾਤਾਰ ਉਹਨਾਂ ਨੇ ਸਰਗਰਮੀ ਵਧਾਈ ਹੋਈ ਸੀ ਜਿਨਾਂ ਦੀ ਸਰਗਰਮੀ ਤੋਂ ਲੋਕਾਂ ਨੇ ਇਹ ਵੀ ਅੰਦਾਜ਼ਾ ਲਗਾ ਲਿਆ ਸੀ ਕਿ ਕਰਮਜੀਤ ਅਨਮੋਲ ਨੂੰ ਲੋਕ ਸਭਾ ਹਲਕਾ ਸੰਗਰੂਰ ਤੋਂ ਟਿਕਟ ਦਿੱਤੀ ਜਾ ਸਕਦੀ ਹੈ ਪਰ ਕਰਮਜੀਤ ਅਨਮੋਲ ਫਰੀਦਕੋਟ ਤੋਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਉਮੀਦਵਾਰ ਬਣਾਏ ਗਏ ਹਨ ਅਤੇ ਲੋਕਾਂ ਦੇ ਵਿੱਚ ਉਹਨਾਂ ਦੀ ਲੋਕਪ੍ਰਿਅਤਾ ਆਮ ਆਦਮੀ ਪਾਰਟੀ ਦੇ ਲਈ ਜਿੱਤ ਦਾ ਸਿਹਰਾ ਬਣ ਸਕਦੀ ਹੈ
Comments 1