ਪਲਾਸਟਿਕ ਦੇ ਲਿਫਾਫੇ ਚ ਲਿਪਟੀ ਆਜ਼ਾਦੀ ਅਹਿਮ ਭੂਮਿਕਾ ਨਿਭਾਉਣ ਵਾਲੇ ਅਮਰ ਸ਼ਹੀਦ ਦੀ ਪਵਿੱਤਰ ਮੂਰਤੀ, ਇਹ ਅਪਮਾਨ ਨਹੀ ਤਾਂ ਹੋਰ ਕੀ ???….
ਜਰਨਲਿਸਟ ਸੋਨੂੰ ਉੱਪਲ, ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 14 ਮਾਰਚ
ਬਰਨਾਲਾ ਸ਼ਹਿਰ ਦੇ ਅਮਰ ਸ਼ਹੀਦ ਸਰਦਾਰ ਭਗਤ ਸਿੰਘ ਚੌਂਕ ਦਾ ਨਵੀਨੀਕਰਨ ਕੀਤਾ ਗਿਆ ਹੈ। ਜਿਸ ਦਾ ਨਵੀਨੀਕਰਨ ਪੂਰਾ ਹੋਣ ਤੋਂ ਪਹਿਲਾਂ ਵੀ ਅਮਰ ਸ਼ਹੀਦ ਸਰਦਾਰ ਭਗਤ ਸਿੰਘ ਦਾ ਅਪਮਾਨ ਕੀਤਾ ਗਿਆ ਸੀ ਅਤੇ ਚੌਂਕ ਦੇ ਨਵੀਨੀਕਰਨ ਦੇ ਦੌਰਾਨ ਵੀ ਆਜ਼ਾਦੀ ਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਮਰ ਸ਼ਹੀਦੀ ਮੂਰਤੀ ਨੂੰ ਪਵਿੱਤਰਤਾ ਨਾਲ ਨਹੀਂ ਰੱਖਿਆ ਗਿਆ ਸੀ। ਉੱਥੇ ਹੀ ਜਿੱਥੇ ਚੌਂਕ ਦੇ ਨਵੀਨੀਕਰਨ ਦੀ ਆੜ ਵਿੱਚ ਰਾਜਨੀਤੀ ਚਮਕਾਈ ਜਾ ਰਹੀ ਹੈ, ਉੱਥੇ ਹੀ ਭਗਤ ਸਿੰਘ ਦੀ ਸੋਚ ਦਾ ਦਾਅਵਾ ਕਰਨ ਵਾਲੀ ਸਰਕਾਰ ਭਗਤ ਸਿੰਘ ਦੀ ਸੋਚ ਤੇ ਚੱਲਣ ਦੀਆਂ ਗੱਲਾਂ ਕਰਨ ਵਾਲੀ ਸਰਕਾਰ ਅਤੇ ਉਸਦੇ ਨੁਮਾਇੰਦੇ ਅਮਰ ਸ਼ਹੀਦ ਸਰਦਾਰ ਭਗਤ ਸਿੰਘ ਨੂੰ ਭੁੱਲ ਹੋਈ ਚੁੱਕੇ ਹਨ। ਉਹਨਾਂ ਦਾ ਚੌਂਕ ਨਵੀਨੀਕਰਨ ਦਾ ਕੰਮ ਪੂਰਾ ਕਰ ਚੁੱਕਾ ਹੈ। ਪਰ ਦੇਸ਼ ਦੀ ਆਜ਼ਾਦੀ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਣ ਵਾਲੇ ਅਮਰ ਸ਼ਹੀਦੀ ਪਵਿੱਤਰ ਮੂਰਤੀ ਇਸ ਪ੍ਰਕਾਰ ਪਲਾਸਟਿਕ ਦੇ ਲਿਫਾਫਾ ਬੰਦ ਕੀਤੀ ਗਈ ਹੈ ਕੀ ਉਸ ਨੂੰ ਦੇਖ ਕੇ ਹਰ ਕਿਸੇ ਦਾ ਗੁੱਸਾ ਸੱਤਵੇਂ ਅਸਮਾਨ ਚੜ ਜਾਂਦਾ ਹੈ। ਪਰ ਸਰਕਾਰ ਦੇ ਖੌਫ ਅਤੇ ਧੱਕੇਸ਼ਾਹੀ ਦੇ ਕਾਰਨ ਕੋਈ ਵੀ ਖੁੱਲ ਕੇ ਆਵਾਜ਼ ਬੁਲੰਦ ਨਹੀਂ ਕਰ ਰਿਹਾ ਹੈ। ਇਥੋਂ ਤੱਕ ਕਿ ਕਿਸੇ ਵੀ ਮੀਡੀਆ ਅਖਬਾਰ ਜਾ ਚੈਨਲ ਵੱਲੋਂ ਵੀ ਇਸ ਅਪਮਾਨ ਤਾਂ ਦਾ ਮੁੱਦਾ ਨਹੀਂ ਚੁੱਕਿਆ ਗਿਆ ਹੈ। ਦੇਸ਼ ਦੀ ਆਜ਼ਾਦੀ ਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਮਰ ਸ਼ਹੀਦ ਦੀ ਪਵਿੱਤਰ ਮੂਰਤੀ ਨੂੰ ਸ਼ਹਿਰ ਦੇ ਵਿਚਕਾਰ ਇਸ ਕਦਰ ਉਦਘਾਟਨ ਦਾ ਉਡੀਕ ਕਰਦਿਆਂ ਲਿਫਾਫੇ ਚ ਬੰਦ ਕਰਨਾ ਕਿੰਨਾ ਕੁ ਜਾਇਜ਼ ਹੈ ਕਿ ਇਹ ਅਪਮਾਨ ਨਹੀਂ ਤਾਂ ਹੋਰ ਕੀ ਹੈ। ਪੰਜਾਬ ਸਰਕਾਰ ਸੱਤਾ ਚ ਆਉਣ ਤੋਂ ਪਹਿਲਾਂ ਇਹ ਦਾਅਵਾ ਕਰਦੀ ਸੀ ਕਿ ਉਹਨਾਂ ਦੀ ਸਰਕਾਰ ਉਦਘਾਟਨਾਂ ਦੇ ਚੱਕਰ ਵਿੱਚ ਜਾਂ ਨੀਵ ਪੱਥਰ ਦੇ ਚੱਕਰ ਵਿੱਚ ਨਹੀਂ ਪਵੇਗੀ। ਪਰ ਇੱਥੇ ਤਾਂ ਉਹੀ ਕਹਾਵਤ ਪਹਿਲਾ ਨੀਵ ਪੱਥਰ ਤੇ ਫਿਰ ਉਦਘਾਟਨ ਦੀ ਰਾਜਨੀਤੀ ਸਾਬਤ ਹੋ ਰਹੀ ਹੈ ਅਤੇ ਅਮਰ ਸ਼ਹੀਦ ਸਰਦਾਰ ਭਗਤ ਸਿੰਘ ਦਾ ਚੌਂਕ ਉਦਘਾਟਨ ਦੇ ਇੰਤਜ਼ਾਰ ਦੇ ਚਲਦਿਆਂ ਜਿੱਥੇ ਲਿਫਾਫਾ ਬੰਦ ਪਿਆ ਹੈ। ਉਥੇ ਹੀ ਸ਼ਹਿਰ ਦੇ ਵਿੱਚ ਉੱਡ ਰਹੀ ਧੂੜ ਮਿੱਟੀ ਅਤੇ ਚੌਂਕ ਦੇ ਵਿੱਚ ਲੱਗਣ ਵਾਲੀਆਂ ਰੇਹੜੀਆਂ ਦੀ ਬਚੀ ਖੁਚੀ ਝੂਠ ਦੇ ਕਾਰਨ ਗੰਦਗੀ ਦੇ ਢੇਰ ਚ ਬਦਲਦਾ ਜਾ ਰਿਹਾ ਹੈ ਹੁਣ ਦੇਖਣਾ ਹੋਵੇਗਾ ਕਿ ਇਹ ਚੌਂਕ ਅਮਰ ਸ਼ਹੀਦ ਭਗਤ ਸਿੰਘ ਦੇ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਲੋਕ ਅਰਪਣ ਕੀਤਾ ਜਾਵੇਗਾ ਜਾਂ ਫਿਰ ਉਦਘਾਟਨ ਦੀ ਰਾਜਨੀਤੀ ਚਮਕਾਈ ਜਾਵੇਗੀ।