ਜਰਨਲਿਸਟ, ਇੰਜ਼ ਸੋਨੂੰ ਉੱਪਲ, ਬੀਬੀਐਨ ਨੈੱਟਵਰਕ ਪੰਜਾਬ, ਚੰਡੀਗੜ੍ਹ/ਬਰਨਾਲਾ ਬਿਊਰੋ, 15 ਮਾਰਚ
ਪੰਜਾਬ ਸਰਕਾਰ ਦੇ ਜਲ ਸਰੋਤ ਵਿਭਾਗ ਪੰਜਾਬ ਦੇ ਵੱਲੋਂ ਬੀਤੇ ਸਮੇਂ ਦੇ ਵਿੱਚ ਜਲ ਸਰੋਤ ਵਿਭਾਗ ਦੇ ਮੰਤਰੀ ਰਹਿ ਚੁੱਕੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਦੇ ਵਿੱਚ ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਸ਼੍ਰੀਮਤੀ ਪੂਨਮਦੀਪ ਕੌਰ ਦੀ ਰਹਿਨੁਮਾਈ ਹੇਠ ਪ੍ਰਮੁੱਖ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਜਲ ਸਰੋਤ ਵਿਭਾਗ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਉੱਪਰ ਹੰਡਿਆਇਆ ਮਾਈਨਰ ਦੇ ਸਭ ਮਾਈਨਰ ਉੱਪਰ ਤੇਲ ਤੱਕ ਅੰਡਰਗਰਾਊਂਡ ਪਾਈਪ ਕੱਸੀ ਦੇ ਵਿਕਾਸ ਕਾਰਜ ਨੂੰ ਲੈ ਕੇ ਨਹੀਂ ਪੱਥਰ 13 ਅਕਤੂਬਰ 2023 ਦੇ ਵਿੱਚ ਰੱਖਿਆ ਗਿਆ ਸੀ। ਜਿਸ ਤੋਂ ਬਾਅਦ ਪਿਛਲੇ ਛੇ ਮਹੀਨਿਆਂ ਤੋਂ ਕੱਸੀ ਦੀ ਅੰਡਰਗਰਾਊਂਡ ਪਾਈਪ ਦਾ ਵਿਕਾਸ ਕਾਰਜ ਚੱਲ ਰਿਹਾ ਸੀ ਅਤੇ ਕੁਝ ਮਹੀਨੇ ਪਹਿਲਾਂ ਹੀ ਇਹ ਵਿਕਾਸ ਕਾਰਜ ਨੇਪਰੇ ਚੜਿਆ ਹੈ। ਪਰ ਬਿਨਾਂ ਮੌਸਮ ਆਈ ਬਰਸਾਤ ਨੇ ਇਸ ਵਿਕਾਸ ਕਾਰਜ ਦੇ ਵਿੱਚ ਹੋਏ ਭ੍ਰਿਸ਼ਟਾਚਾਰ ਦੇ ਪੜਦਿਆਂ ਨੂੰ ਚੁੱਕ ਸਾਹਮਣੇ ਲਿਆ ਦਿੱਤਾ ਹੈ।
ਭਾਵ ਨੀਹ ਪੱਥਰ ਤੋਂ ਛੇ ਮਹੀਨੇ ਤੱਕ ਵੀ ਅੰਡਰਗਰਾਊਂਡ ਪਾਈਪ ਦਾ ਵਿਕਾਸ ਕਾਰਜ ਟਿਕਣ ਹੀ ਪਾਇਆ ਹੈ। ਕਚਹਿਰੀ ਚੌਂਕ ਤੋਂ ਕੱਸੀ ਦੇ ਅੰਡਰਗਰਾਊਂਡ ਪਾਈਪ ਦੇ ਕੰਮ ਨੂੰ ਦੇਖਿਆ ਜਾਵੇ ਤਾਂ ਲੱਖੀ ਕਲੋਨੀ ਵਿੱਚੋਂ ਲੰਘਦੀ ਪੂਰੀ ਕੱਸੀ ਦੀ ਅੰਡਰਗਰਾਊਂਡ ਪਾਈਪ ਦਾ ਕੰਮ ਸ਼ੱਕ ਦੇ ਘੇਰੇ ਵਿੱਚ ਹੈ ਅਤੇ ਭ੍ਰਿਸ਼ਟਾਚਾਰ ਦੀ ਬਦਬੂ ਆ ਰਹੀ ਹੈ ਇਥੇ ਹੀ ਨਹੀਂ ਬੀਤੇ ਦਿਨੀ ਹੋਈ ਬਿਨਾਂ ਮੌਸਮ ਦੀ ਬਰਸਾਤ ਨੇ ਕਈ ਕਈ ਫੁੱਟ ਟੋਏ ਪਾ ਦਿੱਤੇ ਹਨ ਜੋ ਰਾਹਗੀਰਾਂ ਦੇ ਲਈ ਹਾਦਸਿਆਂ ਦਾ ਕਾਰਨ ਬਣਿਆ ਹੋਇਆ ਹੈ ਉੱਥੇ ਹੀ ਰਾਤ ਦੇ ਸਮੇਂ ਕਿਸੇ ਵੀ ਵਿਅਕਤੀ ਦੀ ਜਿੰਦਗੀ ਨੂੰ ਇਹ ਟੋਏ ਮੌਤ ਦਾ ਖੂਹ ਬਣ ਕੇ ਨਿਗਲ ਸਕਦੇ ਹਨ ਇਸ ਰਸਤੇ ਦੇ ਉੱਪਰ ਟੋਏ ਇੰਨੇ ਵੱਡੇ ਹਨ ਕਿ ਦੇਖਦਿਆਂ ਹੀ ਡਰ ਲੱਗਦਾ ਹੈ।
ਵਿਕਾਸ ਕਾਰਜ ਤੇ ਖੜੇ ਹੋ ਰਹੇ ਵੱਡੇ ਸਵਾਲ, ਲੋਕ ਸਭਾ ਚੋਣਾਂ ਚ ਬਣ ਸਕਦਾ ਹੈ ਵੱਡਾ ਮੁੱਦਾ
ਹੰਡਿਆਇਆ ਮਾਈਨਰ ਤੇ ਸਭ ਮਾਈਨਰ ਕੱਸੀ ਅੰਡਰਗਰਾਊਂਡ ਪਾਈਪ ਦੇ ਵਿਕਾਸ ਕਾਰਜ ਨੂੰ ਲੈ ਕੇ ਜਿੱਥੇ ਸ਼ੁਰੂਆਤ ਦੇ ਵਿੱਚ ਵੀ ਮਾਮਲਾ ਕਾਫੀ ਭਖਿਆ ਸੀ ਅਤੇ ਇਸ ਨੂੰ ਲੈ ਕੇ ਵਿਰੋਧ ਕੀਤਾ ਗਿਆ ਸੀ ਕਿ ਕੁਝ ਖੇਤਰ ਦੇ ਵਿੱਚ ਹੀ ਕੱਸੀ ਨੂੰ ਅੰਡਰਗਰਾਊਂਡ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਜਦਕਿ ਬਰਨਾਲਾ ਦੇ ਹੋਰ ਕਈ ਰਿਹਾਇਸ਼ੀ ਏਰੀਏ ਹਨ ਉਸ ਜਗ੍ਹਾ ਦੇ ਉੱਪਰ ਕੱਸੀ ਅੰਡਰਗਰਾਊਂਡ ਪਾਈਪ ਦਾ ਕੰਮ ਨਹੀਂ ਕੀਤਾ ਗਿਆ। ਹਾਲਾਂਕਿ ਇਹ ਵੀ ਦੋਸ਼ ਲੱਗੇ ਸਨ ਕਿ ਧਨਾੜਾਂ ਨੂੰ ਖੁਸ਼ ਕਰਨ ਦੇ ਲਈ ਕੱਸੀ ਨੂੰ ਅੰਡਰਗਰਾਊਂਡ ਕੀਤਾ ਗਿਆ ਹੈ ਤਾਂ ਜੋ ਸ਼ਹਿਰ ਦੇ ਵਿੱਚ ਬਣ ਰਹੀਆਂ ਵੱਡੀਆਂ ਕਲੋਨੀਆਂ ਨੂੰ ਸਿੱਧਾ ਰਸਤਾ ਜਾ ਸਕੇ ਅਤੇ ਉਹਨਾਂ ਦਾ ਰੇਟ ਵੱਧ ਸਕੇ। ਪਰ ਕੱਸੀ ਅੰਡਰਗਰਾਊਂਡ ਪਾਈਪ ਦੇ ਵਿਕਾਸ ਕਾਰਜ ਦੇ ਉੱਪਰ ਕਈ ਸਵਾਲ ਖੜੇ ਹੋ ਗਏ ਹਨ ਕਿਉਂਕਿ ਅੰਡਰਗਰਾਊਂਡ ਪਾਈਪ ਤੋਂ ਬਾਅਦ ਬਿਨਾਂ ਮੌਸਮ ਬਰਸਾਤ ਤੋਂ ਰਸਤੇ ਵਿੱਚ ਕਈ ਕਈ ਫੁੱਟ ਟੋਏ ਪੈ ਗਏ ਹਨ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਪਾਈਪ ਨੂੰ ਪਾਉਣ ਤੋਂ ਬਾਅਦ ਉੱਪਰ ਮਿੱਟੀ ਹੈ ਉਸਨੂੰ ਸੜਕ ਦੀ ਥਾਂ ਇਕੱਲਾ ਮਿੱਟੀ ਪਾ ਕੇ ਹੀ ਬੰਦ ਕਰ ਦਿੱਤਾ ਗਿਆ ਜੋ ਬਰਸਾਤ ਪੈਣ ਦੇ ਕਾਰਨ ਹੁਣ ਧਰਨਾ ਸ਼ੁਰੂ ਹੋ ਗਈ ਅਤੇ ਵੱਡਿਆਂ ਹਾਦਸਿਆਂ ਨੂੰ ਚੁਣੌਤੀ ਦੇ ਰਹੀ ਹੈ ਇਸ ਦੇ ਨਾਲ ਹੀ ਕੱਸੀ ਅੰਡਰਗਰਾਊਂਡ ਪਾਈਪ ਦਾ ਮੁੱਦਾ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵਿਰੋਧੀ ਧਿਰ ਦੇ ਵੱਲੋਂ ਇੱਕ ਵੱਡਾ ਮੁੱਦਾ ਬਣਾਇਆ ਜਾ ਸਕਦਾ ਹੈ ਅਤੇ ਪੰਜਾਬ ਸਰਕਾਰ ਦੇ ਲਈ ਇੱਕ ਵੱਡਾ ਪੱਥਰ ਸਾਬਤ ਹੋ ਸਕਦਾ ਹੈ।
ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਹੋਣੀ ਚਾਹੀਦੀ ਹੈ ਸੀਬੀਆਈ ਜਾਂਚ
ਇਸ ਖਬਰ ਦੀ ਕਵਰੇਜ ਦੇ ਦੌਰਾਨ ਕੁਝ ਲੋਕਾਂ ਦੇ ਵੱਲੋਂ ਰਾਜਨੀਤੀ ਤੋਂ ਡਰ ਮਹਿਸੂਸ ਕਰਦਿਆਂ ਬਿਨਾਂ ਨਾਮ ਦੱਸਣ ਦੀ ਸ਼ਰਤ ਤੋਂ ਇਹ ਮੰਗ ਕੀਤੀ ਕਿ ਇਸ ਵਿਕਾਸ ਕਾਰਜ ਦੇ ਵਿੱਚ ਸ਼ਰੇਆਮ ਭ੍ਰਿਸ਼ਟਾਚਾਰ ਦਿਖ ਰਿਹਾ ਹੈ ਉਹਨਾਂ ਕਿਹਾ ਕਿ ਇਸ ਵਿਕਾਸ ਕਾਰਜ ਦੀ ਉੱਚ ਪੱਧਰੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਵਿਕਾਸ ਕਾਰਜ ਦੇ ਨਾਂ ਤੇ ਚਹੇਤਿਆਂ ਅਤੇ ਧਨਾੜਾਂ ਨੂੰ ਲਾਭ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ