ਬੀਬੀਐਨ ਨੈਟਵਰਕ ਪੰਜਾਬ, ਬਰਨਾਲਾ ਬਿਊਰੋ, 17 ਮਾਰਚ
ਵਿਧਾਨ ਸਭਾ ਹਲਕਾ ਬਰਨਾਲਾ ਤੋਂ 2017 ਤੇ 2022 ’ਚ ਵਿਧਾਇਕ ਰਹੇ ਅਤੇ ਮੌਜੂਦਾ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ’ਤੇ ਭਰੋਸਾ ਜਤਾਉਂਦਿਆਂ ਲੋਕਸਭਾ ਚੋਣਾਂ ’ਚ ਪਾਰਟੀ ਨੇ ਉਨ੍ਹਾਂ ਨੂੰ ਹਲਕਾ ਸੰਗਰੂਰ ਤੋਂ ਪਹਿਲੀ ਜਾਰੀ ਕੀਤੀ ਸੂਚੀ ’ਚ ਉਮੀਦਵਾਰ ਐਲਾਨਿਆ ਹੈ। 2022 ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਮੀਤ ਹੇਅਰ ਨੂੰ ਸਿੱਖਿਆ ਮੰਤਰੀ, ਖੇਡਾਂ ਤੇ ਯੂਵਾ ਸੇਵਾਵਾਂ ਮੰਤਰੀ ਤੇ ਉੱਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਨਿਯੁਕਤ ਕੀਤਾ ਗਿਆ। ਇਸ ਤੋਂ ਬਾਅਦ ਜੁਲਾਈ 2022 ਦੌਰਾਨ ਕੈਬਨਿਟ ’ਚ ਹੋਈ ਫ਼ੇਰਬਦਲ ਨਾਲ ਉਨ੍ਹਾਂ ਨੂੰ ਸ਼ਾਸਨ ਸੁਧਾਰ, ਪਿ੍ਰੰਟਿੰਗ ਤੇ ਸਟੇਸ਼ਨਰੀ, ਵਿਗਿਆਨ ਤਕਨਾਲੋਜੀ ਤੇ ਵਾਤਾਵਰਨ, ਖੇਡਾਂ ਤੇ ਯੁਵਕ ਸੇਵਾਵਾਂ ਸਣੇ ਉੱਚ ਸਿੱਖਿਆ ਤੇ ਭਾਸ਼ਾਵਾਂ ਵਿਭਾਗ ਦਾ ਮੰਤਰੀ ਨਿਯੁਕਤ ਕੀਤਾ ਗਿਆ। ਜਨਵਰੀ 2023 ’ਚ ਵਿਭਾਗਾਂ ’ਚ ਹੋਈ ਫ਼ੇਰਬਦਲ ਤਹਿਤ ਉਨ੍ਹਾਂ ਨੂੰ ਸ਼ਾਸਨ ਸੁਧਾਰ, ਜਲ ਸਰੋਤ, ਖਾਣਾਂ ਤੇ ਭੂ-ਵਿਗਿਆਨ, ਵਿਗਿਆਨ ਤਕਨਾਲੋਜੀ ਅਤੇ ਵਾਤਾਵਰਣ ਸਣੇ ਖੇਡਾਂ ਤੇ ਯੁਵਕ ਸੇਵਾਵਾਂ ਮੰਤਰੀ ਨਿਯੁਕਤ ਹੋਏ। ਇਸ ਤੋਂ ਬਾਅਦ ਨਵੰਬਰ 2023 ’ਚ ਕੈਬਨਿਟ ’ਚ ਹੋਈ ਫ਼ੇਰਬਦਲ ਦੌਰਾਨ ਗੁਰਮੀਤ ਸਿੰਘ ਮੀਤ ਹੇਅਰ ਕੋਲ ਸਿਰਫ਼ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਰਹਿ ਗਿਆ।