ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 18 ਮਾਰਚ
ਸੂਬੇ ਭਰ ’ਚ ਅਗਲੇ ਹਫ਼ਤੇ ਤੱਕ ਮੌਸਮ ਖ਼ੁਸ਼ਕ ਬਣਿਆ ਰਹੇਗਾ। ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ 20 ਮਾਰਚ ਤੱਕ ਮੌਸਮ ਖ਼ੁਸ਼ਕ ਰਹੇਗਾ। ਇਸ ਦੌਰਾਨ ਦਿਨੇ ਤੇਜ਼ ਧੁੱਪ ਨਿਕਲਿਆ ਕਰੇਗੀ। ਇਸ ਤੋੋਂ ਪਹਿਲਾਂ ਵੀਰਵਾਰ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚ ਤੇਜ਼ ਧੁੱਪ ਨਿਕਲੀ। ਜ਼ਿਲ੍ਹਾ ਪਟਿਆਲਾ ਦਾ ਦਿਨ ਦਾ ਤਾਪਮਾਨ 29.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਲੁਧਿਆਣੇ ’ਚ ਦਿਨ ਦਾ ਤਾਪਮਾਨ 26.2 ਡਿਗਰੀ, ਅੰਮ੍ਰਿਤਸਰ ’ਚ 26.6 ਡਿਗਰੀ, ਫ਼ਰੀਦਕੋਟ ’ਚ 26 ਡਿਗਰੀ ਤੇ ਗੁਰਦਾਸਪੁਰ ’ਚ ਦਿਨ ਦਾ ਤਾਪਮਾਨ 26.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਆਉਣ ਵਾਲੇ ਦਿਨਾਂ ’ਚ ਗਰਮੀ ਦਾ ਅਹਿਸਾਸ ਹੋਵੇਗਾ।
ADVERTISEMENT
ADVERTISEMENT
ADVERTISEMENT