ਬੀਬੀਐਨ ਨੈਟਵਰਕ ਪੰਜਾਬ, ਚੰਡੀਗੜ੍ਹ ਬਿਊਰੋ, 16 ਮਾਰਚ
ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਵੱਲੋਂ ਸ਼ੁਰੂ ਕੀਤਾ ਗਿਆ ਕਿਸਾਨ ਅੰਦੋਲਨ-2 ਅੱਜ 32ਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਜਾਣਕਾਰੀ ਦਿੰਦਿਆਂ ਹੋਏ ਕਿਸਾਨ ਆਗੂ ਮਨਜੀਤ ਸਿੰਘ ਰਾਏ, ਗੁਰਅਮਨੀਤ ਸਿੰਘ ਮਾਂਗਟ, ਦਿਲਬਾਗ਼ ਸਿੰਘ ਹਰੀਗੜ੍ਹ, ਮਲਕੀਤ ਸਿੰਘ ਗੁਲਾਮੀਵਾਲਾ, ਚਮਕੌਰ ਸਿੰਘ ਉਸਮਾਨਵਾਲਾ ਅਤੇ ਗੁਰਵਿੰਦਰ ਸਿੰਘ ਆਜ਼ਾਦ ਨੇ ਦੱਸਿਆ ਸ਼ੁੱਕਰਵਾਰ ਸਵੇਰੇ ਦੋਵਾਂ ਫੋਰਮਾ ਦੇ ਆਗੂ ਸਾਹਿਬਾਨ ਸ਼ਹੀਦ ਸ਼ੁਭਕਰਨ ਦੇ ਜੱਦੀ ਪਿੰਡ ਬੱਲੋ (ਬਠਿੰਡਾ) ਪਹੰੁਚੇ ਅਤੇ ਦੇਸ਼ ਪੱਧਰੀ ਸ਼ਹੀਦੀ ਕੱਲਸ਼ ਯਾਤਰਾ ਦਾ ਅਗਾਜ਼ ਕੀਤਾ। ਮੋਰਚੇ ਵਿਚ ਸ਼ਹੀਦ ਸੁਭਕਰਾਨ ਸਿੰਘ ਦੀਆਂ ਅਸਥੀਆਂ ਆਉਣ ’ਤੇ ਹਜ਼ਾਰਾਂ ਦੀ ਗਿਣ ਉਨ੍ਹਾ ਦੱਸਿਆ 16 ਮਾਰਚ ਨੂੰ ਸਵੇਰੇ 11 ਵਜੇ ਸ਼ੰਭੂ ਬਾਰਡਰ ਤੋਂ ਕਲਸ਼ ਯਾਤਰਾ ਚੱਲ ਕੇ ਹਰਿਆਣਾ ਦੇ ਪੰਚਕੂਲਾ ਵਿੱਚ ਰੁਕੇਗੀ ਜਿਸ ਵਿਚ ਯਾਤਰਾ ਸ਼ੰਭੂ ਤੋਂ ਬਨੂੰੜ, ਲਾਂਡਰਾਂ ਹੁੰਦੇ ਹੋਏ ਗੁਰਦੁਆਰਾ ਸੋਹਾਣਾ ਸਾਹਿਬ ਆਵੇਗੀ ਅਤੇ ਸੰਗਤ ਨੂੰ ਸ਼ਹੀਦ ਸੁਭਕਰਨ ਸਿੰਘ ਦੇ ਕਲਸ਼ ਦੇ ਦਰਸ਼ਨ ਕਰਵਾਏਗੀ। ਜਿਸ ਪਿੱਛੋਂ ਯਾਤਰਾ ਮੁਹਾਲੀ ਹੁੰਦੀ ਹੋਈ ਚੰਡੀਗੜ੍ਹ ਵਿਖੇ ਭਾਰਤ ਸਰਕਾਰ ਵੱਲੋਂ ਕੀਤੇ ਗਏ ਇਸ ਕਤਲ ਅਤੇ ਜਬਰ ਨੂੰ ਲੋਕਾਂ ਸਾਹਮਣੇ ਨੰਗਿਆਂ ਕਰੇਗੀ। ਅਗਲਾ ਪੜਾਅ ਪੰਚਕੂਲਾ ਦੇ ਪਿੰਡ ਸਕੇਤੜੀ ਵਿੱਚ ਹੋਏਗਾ ਜਿਥੇ ਯਾਤਰਾ ਰਾਤ ਰੁਕੇਗੀ। ਕਿਸਾਨ ਆਗੂਆਂ ਨੇ ਹਰਿਆਣਾ ਦੇ ਕਿਸਾਨਾਂ ਨੂੰ ਅਤੇ ਆਮ ਲੋਕਾਂ ਨੂੰ ਸਰਕਾਰ ਵੱਲੋਂ ਕੀਤੇ ਗਏ ਜਬਰ ਦੇ ਵਿਰੁੱਧ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ। ਭਾਜਪਾ ਅਤੇ ਭਾਜਪਾ ਗੱਠਜੋੜ ਨੂੰ ਸ਼ਹੀਦ ਸ਼ੁਭਕਰਨ ਸਿੰਘ ਅਤੇ ਕਿਸਾਨ ਅੰਦੋਲਨ-2 ਦੇ ਬਾਕੀ ਸ਼ਹੀਦਾਂ ਦੇ ਨਾਮ ਦੀਆਂ ਤਖ਼ਤੀਆਂ ਅਤੇ ਕਾਲੀਆਂ ਝੰਡੀਆਂ ਵਿਖਾ ਕੇ ਵਿਰੋਧ ਕੀਤਾ ਜਾਵੇਗਾ।