ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 16 ਮਾਰਚ
ਮਹਾਨਗਰ ਦੇ ਚੰਦਰ ਨਗਰ ਇਲਾਕੇ ਵਿਚੋਂ ਲੰਘਦੇ ਬੁੱਢਾ ਦਰਿਆ ਦੀ ਪੁਲੀ ਤੋਂ ਨੌਂ ਸਾਲਾ ਬੱਚੀ ਦੀ ਲਾਸ਼ ਬਰਾਮਦ ਹੋਈ ਹੈ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਰਾਹਗੀਰਾਂ ਨੇ ਗੰਦੇ ਨਾਲੇ 'ਚ ਲੜਕੀ ਦੀ ਲਾਸ਼ ਤੈਰਦੀ ਵੇਖੀ ਅਤੇ ਪੁਲਿਸ ਨੂੰ ਸੂਚਿਤ ਕੀਤਾ। ਜਾਣਕਾਰੀ ਮੁਤਾਬਕ ਕਰੀਬ ਤਿੰਨ ਦਿਨ ਪਹਿਲਾਂ ਪ੍ਰੀਤਮ ਨਗਰ ਇਲਾਕੇ 'ਚੋਂ ਇੱਕ ਬੱਚੀ ਰਾਤ ਵੇਲੇ ਹੈਰਾਨੀਜਨਕ ਢੰਗ ਨਾਲ ਗਾਇਬ ਹੋ ਗਈ ਸੀ। ਸ਼ੁਰੂਆਤੀ ਪੜਤਾਲ ਦੌਰਾਨ ਬਰਾਮਦ ਹੋਈ ਲਾਸ਼ ਉਸੇ ਬੱਚੀ ਦੀ ਦੱਸੀ ਜਾ ਰਹੀ ਹੈ। ਚੌਕੀ ਜਗਤਪੁਰੀ ਇੰਚਾਰਜ ਮੁਤਾਬਕ ਮ੍ਰਿਤਕਾ ਦੀ ਪਛਾਣ ਸੁਮਾਨਿਆ ਪਰਵੀਣ ਦੇ ਰੂਪ 'ਚ ਹੋਈ ਹੈ। ਬੱਚੀ ਦਿਮਾਗੀ ਤੌਰ 'ਤੇ ਕਮਜ਼ੋਰ ਸੀ ਅਤੇ ਬੋਲਣ- ਸੁਣਨ ਤੋਂ ਵੀ ਅਸਮਰੱਥ ਸੀ। ਫਿਲਹਾਲ ਪੁਲਿਸ ਵੱਲੋਂ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਗਈ ਹੈ।
ADVERTISEMENT
ADVERTISEMENT
ADVERTISEMENT