ਬੀਬੀਐਨ ਨੈਟਵਰਕ ਪੰਜਾਬ, ਫਰੀਦਕੋਟ ਬਿਊਰੋ, 16 ਮਾਰਚ
ਸੀਆਈਏ ਸਟਾਫ਼ ਵੱਲੋਂ ਇੱਕ ਵੱਡੀ ਕਾਰਵਾਈ ਦਾ ਖ਼ੁਲਾਸਾ ਜ਼ਿਲ੍ਹੇ ਵਿੱਚ ਹੋਇਆ ਹੈ, ਜਿੱਥੇ ਸੀਆਈਏ ਸਟਾਫ਼ ਅਤੇ ਗੈਂਗਸਟਰਾਂ ਵਿਚਕਾਰ ਮੁਕਾਬਲਾ ਹੋਇਆ ਹੈ। ਮਿਲੀ ਸੂਚਨਾ ਦੇ ਆਧਾਰ 'ਤੇ ਸੀ.ਆਈ.ਏ ਸਟਾਫ ਔਲਖ ਨੂੰ ਜਾਂਦੇ ਰਸਤੇ 'ਚ ਜ਼ਿਲ੍ਹੇ ਦੇ ਪਿੰਡ ਪੰਜਗਰਾਈਂ ਪਹੁੰਚਿਆ ਸੀ। ਜਿੱਥੇ ਮੋਟਰ 'ਤੇ ਖੜ੍ਹੇ ਚਾਰ ਗੈਂਗਸਟਰਾਂ 'ਚੋਂ ਇਕ ਸੋਨੀਪਤ ਵਾਸੀ ਸੰਜੀਵ ਨੇ ਪੁਲਸ 'ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਤੋਂ ਬਾਅਦ ਸੀਆਈਏ ਸਟਾਫ ਨੇ ਜਵਾਬੀ ਗੋਲੀਬਾਰੀ ਕੀਤੀ। ਜਿਸ ਕਾਰਨ ਚਾਰ ਵਿੱਚੋਂ ਤਿੰਨ ਗੈਂਗਸਟਰਾਂ ਦੀਆਂ ਲੱਤਾਂ ਵਿੱਚ ਗੋਲੀਆਂ ਲੱਗੀਆਂ। ਜਦਕਿ ਇੱਕ ਬਦਮਾਸ਼ ਮੌਕੇ ਤੋਂ ਫਰਾਰ ਹੋ ਗਿਆ। ਜ਼ਖਮੀ ਗੈਂਗਸਟਰਾਂ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਲਿਆਂਦਾ ਗਿਆ।
ADVERTISEMENT
ADVERTISEMENT
ADVERTISEMENT