ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 18 ਮਾਰਚ
ਪਿੰਡ ਅਲੋੜ ਵਿਖੇ ਬੀਤੀ ਰਾਤ ਘਰ ਵਿਚ ਖਾਣਾ ਬਣਾਉਣ ਸਮੇਂ ਅਚਾਨਕ ਗੈਸ ਸਿਲੰਡਰ ਨੂੰ ਅੱਗ ਲੱਗ ਗਈ ਜਿਸ ਕਾਰਨ ਰਸੋਈ ਦੇ ਨਾਲ ਬਣੇ ਕਮਰੇ 'ਚ ਬੈਠੇ ਤਿੰਨ ਬੱਚਿਆਂ ਸਮੇਤ ਇਕ ਵਿਅਕਤੀ ਦੇ ਗੰਭੀਰ ਰੂਪ 'ਚ ਝੁਲਸ ਕੇ ਜ਼ਖ਼ਮੀ ਹੋ ਗਿਆ। ਸਿਵਲ ਹਸਪਤਾਲ ਖੰਨਾ ਵਿਖੇ ਦਾਖਲ ਜ਼ਖ਼ਮੀ ਬਜ਼ੁਰਗ ਜੱਗਾ ਸਿੰਘ 62 ਸਾਲ ਬਾਸੀ ਅਲੋੜ ਨੇ ਦੱਸਿਆ ਕਿ ਉਨ੍ਹਾਂ ਦੀ ਨੂੰਹ ਮਨਪ੍ਰੀਤ ਕੌਰ ਸ਼ਾਮ ਘਰ 'ਚ ਪਰਿਵਾਰਕ ਮੈਂਬਰਾਂ ਦਾ ਖਾਣਾ ਬਣਾਉਣ ਲੱਗੀ ਸੀ। ਉਸਨੇ ਗੈਸ ਸਿਲੰਡਰ 'ਤੇ ਪਹਿਲਾਂ ਸਬਜ਼ੀ ਗਰਮ ਕਰਨ ਲਈ ਰੱਖ ਦਿੱਤੀ ਤੇ ਆਪ ਦੂਸਰੇ ਕਮਰੇ 'ਚ ਚਲੀ ਗਈ। ਵਾਪਸ ਆਈ ਤਾਂ ਦੇਖਿਆ ਤਾਂ ਅੰਦਰ ਅੱਗ ਲੱਗੀ ਹੋਈ ਸੀ ਅੱਗ ਰਸੋਈ ਦੇ ਨਾਲ ਵਾਲੇ ਕਮਰੇ 'ਚ ਫੈਲ ਗਈ। ਕਮਰੇ 'ਚ ਬੈਠੇ ਤਿੰਨ ਬੱਚੇ ਅੱਗ ਦੀ ਲਪੇਟ 'ਚ ਆ ਗਏ ਜਿਨ੍ਹਾਂ ਚ ਸਭ ਤੋਂ ਛੋਟੀ ਲੜਕੀ ਉਮਰ 3 ਸਾਲ ਪਰਦੀਪ ਕੌਰ, 5 ਸਾਲਾ ਲੜਕਾ ਪਰਮਿੰਦਰ ਸਿੰਘ ਤੇ 13 ਸਾਲਾ ਲੜਕਾ ਮਨਿੰਦਰ ਸਿੰਘ ਗੰਭੀਰ ਰੂਪ ਚ ਝੁਲਸ ਕੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਪਿੰਡ ਵਾਸੀਆਂ ਨੇ ਤੁਰੰਤ ਸਿਵਲ ਹਸਪਤਾਲ ਖੰਨਾ ਵਿਖੇ ਦਾਖਲ ਕਰਵਾਇਆ। ਸਿਵਲ ਹਸਪਤਾਲ 'ਚ ਇਲਾਜ ਕਰ ਰਹੇ ਡਾਕਟਰ ਆਕਾਸ਼ ਗੋਇਲ ਨੇ ਦੱਸਿਆ ਕਿ ਤਿੰਨ ਬੱਚਿਆਂ ਦੀ ਹਾਲਤ ਜ਼ਿਆਦਾ ਗੰਭੀਰ ਹੈ ਜਿਨ੍ਹਾਂ ਨੂੰ ਮੁਢਲੀ ਸਹਾਇਤਾ ਦੇ ਕੇ ਇਲਾਜ ਲਈ ਚੰਡੀਗੜ੍ਹ ਵਿਖੇ 32 ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ।