ਬੀਬੀਐਨ ਨੈਟਵਰਕ ਪੰਜਾਬ, ਫ਼ਰੀਦਕੋਟ ਬਿਊਰੋ, 19 ਮਾਰਚ
ਕੋਟਕਪੂਰਾ ਵਿਖੇ ਵਰਕਰਾਂ ਨਾਲ ਮਿਲਣੀ ਕਰਨ ਲਈ ਪੁੱਜੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਐਲਾਨੇ ਉਮੀਦਵਾਰ ਕਰਮਜੀਤ ਅਨਮੋਲ ਨੇ ਆਖਿਆ ਕਿ ਉਹ ਇਸ ਹਲਕੇ ਨੂੰ ਕੈਲੇਫੋਰਨੀਆ ਬਣਾਉਣ ਦੀ ਬਜਾਏ ਵਧੀਆ ਤੇ ਸ਼ਾਨਦਾਰ ਫ਼ਰੀਦਕੋਟ ਹਲਕਾ ਬਣਾਉਣਗੇ। ਜ਼ਿਲ੍ਹਾ ਪ੍ਰਧਾਨ ਇੰਜੀ. ਸੁਖਜੀਤ ਸਿੰਘ ਢਿੱਲਵਾਂ ਵੱਲੋਂ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਜਿੱਤ ਕੇ ਐੱਮਪੀ ਬਣਨ ਵਾਲੇ ਉਮੀਦਵਾਰਾਂ ਦੇ ਗੁਮਸ਼ੁਦਗੀ ਵਾਲੇ ਲੱਗਦੇ ਪੋਸਟਰਾਂ ਅਤੇ ਫਿਲਮੀ ਦੁਨੀਆ ’ਚ ਰੁੱਝ ਜਾਣ ਤੋਂ ਬਾਅਦ ਹਲਕੇ ਦੇ ਲੋਕਾਂ ਵੱਲ ਧਿਆਨ ਨਾ ਦੇਣ ਦੀਆਂ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਖ਼ਬਰਾਂ ਸਬੰਧੀ ਕੀਤੇ ਸੁਆਲਾਂ ਦਾ ਜਵਾਬ ਦਿੰਦਿਆਂ ਕਰਮਜੀਤ ਅਨਮੋਲ ਨੇ ਆਖਿਆ ਕਿ ਉਹ ਆਪਣੀ ਗੁਮਸ਼ੁਦਗੀ ਦੇ ਪੋਸਟਰ ਕਦੇ ਵੀ ਨਹੀਂ ਲੱਗਣ ਦੇਣਗੇ ਅਤੇ ਨਾ ਹੀ ਫਿਲਮੀ ਦੁਨੀਆ ਨੂੰ ਲੋਕ ਸਭਾ ਹਲਕਾ ਫ਼ਰੀਦਕੋਟ ਦੇ ਲੋਕਾਂ ਤੋਂ ਜ਼ਿਆਦਾ ਮਹੱਤਤਾ ਦੇਣਗੇ। ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਦੇ ਨੁਮਾਇੰਦੇ ਸਾਢੇ 4 ਸਾਲ ਆਪਣੇ ਹਲਕੇ ਦੇ ਲੋਕਾਂ ਤੋਂ ਦੂਰੀ ਬਣਾ ਕੇ ਰੱਖਦੇ ਸਨ ਅਤੇ ਅਖੀਰਲੇ 6 ਮਹੀਨਿਆਂ ਨੂੰ ਵਿਕਾਸ ਦਾ ਸਾਲ ਕਹਿ ਕੇ ਵੋਟਾਂ ਬਟੋਰਨ ਆ ਜਾਂਦੇ ਸਨ ਪਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਦੀ ਲੋਕਪੱਖੀ ਸੋਚ ਕਾਰਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲੇ ਦਿਨ ਤੋਂ ਹੀ ਵਿਕਾਸ ਕਾਰਜ ਆਰੰਭ ਦਿੱਤੇ ਅਤੇ ਰਾਜਨੀਤਕ ਖੇਤਰ ਵਿਚ ਉਹ ਮੀਲ ਪੱਥਰ ਸਥਾਪਤ ਕੀਤੇ ਜੋ ਰਾਜਨੀਤਕਾਂ ਦੀ ਰਣਨੀਤੀ ਦੇ ਸਮੀਕਰਨ ਵੀ ਤਬਦੀਲ ਕਰਨ ਦੇ ਸਮਰੱਥ ਹਨ। ਇਸ ਮੌਕੇ ਮੱਖਣ ਬਰਾੜ ਮੱਲਕੇ, ਮਨਜੀਤ ਸਿੰਘ ਸਿੱਧੂ, ਪਵਿੱਤਰ ਸਿੰਘ ਸਰਪੰਚ, ਕੰਵਲਜੀਤ ਸਿੰਘ ਢੀਂਡਸਾ, ਗੁਰਮੀਤ ਸਿੰਘ ਆਰੇਵਾਲਾ, ਬੱਬੂ ਸਿੰਘ ਸੰਧੂ ਸਿੱਖਾਂਵਾਲਾ, ਮਨਜੀਤ ਸ਼ਰਮਾ, ਜਗਜੀਤ ਸਿੰਘ ਸੁਪਰਡੈਂਟ, ਸੁਖਦੇਵ ਸਿੰਘ ਪਦਮ, ਮੇਹਰ ਸਿੰਘ ਚੰਨੀ, ਸੰਜੀਵ ਕਾਲੜਾ, ਸੰਦੀਪ ਸਿੰਘ ਕੰਮੇਆਣਾ, ਰਾਜਪਾਲ ਸਿੰਘ ਢੁੱਡੀ, ਜਗਤਾਰ ਸਿੰਘ, ਸੁਖਵੰਤ ਸਿੰਘ, ਗੈਰੀ ਸਿੰਘ ਵੜਿੰਗ, ਅਸ਼ੋਕ ਗੋਇਲ, ਸੁਖਜਿੰਦਰ ਸਿੰਘ ਤੱਖੀ, ਸਵਤੰਤਰ ਜੋਸ਼ੀ, ਅਸ਼ਵਨੀ ਕਲਯਾਨ, ਪ੍ਰਦੀਪ ਕੌਰ ਢਿੱਲੋਂ, ਬੱਬੂ ਸਿੰਘ ਪੱਕਾ, ਗੁਰਜਿੰਦਰ ਸਿੰਘ ਪੱਕਾ, ਰਾਜਾ ਸਿੰਘ ਵੜਿੰਗ, ਗੁਰਮੀਤ ਸਿੰਘ ਧੂੜਕੋਟ, ਬਾਬੂ ਸਿੰਘ ਖਾਲਸਾ, ਜਸਪ੍ਰੀਤ ਸਿੰਘ ਚਹਿਲ, ਭੋਲਾ ਸਿੰਘ ਟਹਿਣਾ, ਹਰਵਿੰਦਰ ਸਿੰਘ, ਅਮਰੀਕ ਸਿੰਘ ਡੱਗੋਰੋਮਾਣਾ, ਮਾ. ਕੁਲਦੀਪ ਸਿੰਘ, ਹਰਬੰਸ ਸਿੰਘ ਸਿੱਖਾਂਵਾਲਾ, ਦਿਲਬਾਗ ਸਿੰਘ ਚਮੇਲੀ, ਨਿੱਕਾ ਸਿੰਘ ਚਮੇਲੀ, ਇੰਦਰਜੀਤ ਸਿੰਘ ਨੰਗਲ, ਨਰਾਇਣ ਨੰਗਲ, ਮਹਿੰਗਾ ਸਿੰਘ, ਬੱਬੀ ਵਾਂਦਰ ਜਟਾਣਾ, ਕੁਲਵੰਤ ਸਿੰਘ ਟੀਟੂ, ਕਾਕਾ ਕੋਹਾਰਵਲਾ, ਗੁਰਪੇ੍ਰਮ ਸਿੰਘ, ਦੀਪਕ ਮੌਂਗਾ, ਸੇਵਕ ਸਿੰਘ ਧੂਰਕੋਟ, ਗੁਰਜੀਤ ਸਿੰਘ ਹਰੀਏਵਾਲਾ, ਐੱਸ.ਪੀ. ਪੇਂਟਰ, ਆਰਕੇ ਵਿਜੇ ਅਤੇ ਮਨਜਿੰਦਰ ਸਿੰਘ ਹਾਜ਼ਰ ਸਨ।