ਬੀਬੀਐਨ ਨੈਟਵਰਕ ਪੰਜਾਬ, ਕਪੂਰਥਲਾ ਬਿਊਰੋ, 19 ਮਾਰਚ
ਥਾਣਾ ਭੁਲੱਥ ਦੀ ਪੁਲਿਸ ਨੇ ਡੋਡੇ ਚੂਰਾ ਪੋਸਤ ਦੀ ਖੇਤੀ ਕਰ ਕੇ ਅਫ਼ੀਮ ਤਿਆਰ ਕਰਨ ਵਾਲੇ ਇੱਕ ਮੁਲਜ਼ਜਮ ਨੂੰ ਕਾਬੂ ਕਰ ਕੇ ਉਸ ਪਾਸੋਂ ਡੋਡੇ ਚੂਰਾ ਪੋਸਤ ਪੌਦੇ ਵੀ ਭਾਰੀ ਮਾਤਰਾ 'ਚ ਬਰਾਮਦ ਕੀਤੇ ਹਨ। ਐਸਐਚਓ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਹ ਏਐਸਆਈ ਗੁਰਵਿੰਦਰ ਸਿੰਘ ਤੇ ਪੁਲਿਸ ਪਾਰਟੀ ਸਮੇਤ ਇਲਾਕੇ 'ਚ ਗਸ਼ਤ ਦੌਰਾਨ ਮੌਜੂਦ ਸਨ। ਕਿਸੇ ਖਾਸ ਮੁਖਬਰ ਨੇ ਸੂਚਨਾ ਦਿੱਤੀ ਕਿ ਨਿਰਮਲ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਪਿੰਡ ਕਮਰਾਵਾ ਧਾਰਮਿਕ ਸਥਾਨ ਦੇ ਪਿੱਛੇ ਜ਼ਮੀਨ 'ਤੇ ਡੋਡੇ ਚੂਰਾ ਪੋਸਤ ਦੀ ਖੇਤੀ ਕਰਦਾ ਹੈ ਤੇ ਉਨ੍ਹਾਂ ਪੌਦਿਆਂ ਤੋਂ ਅਫੀਮ ਤਿਆਰ ਕਰਦਾ ਹੈ। ਸੂਚਨਾ ਮਿਲਣ 'ਤੇ ਪੁਲਿਸ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਧਾਰਮਿਕ ਸਥਾਨ ਦੇ ਪਿੱਛੇ ਛਾਪੇਮਾਰੀ ਦੌਰਾਨ 7 ਕਿਲੋ 900 ਗ੍ਰਾਮ ਡੋਡੇ ਚੂਰਾ ਪੋਸਤ ਦੇ ਪੌਦੇ ਬਰਾਮਦ ਕਰਦੇ ਹੋਏ ਮੁਲਜ਼ਮ ਨਿਰਮਲ ਸਿੰਘ ਨੂੰ ਕਾਬੂ ਕੀਤਾ। ਐਸਐਚਓ ਬਲਜਿੰਦਰ ਸਿੰਘ ਨੇ ਕਿਹਾ ਕਿ ਮੁਲਜ਼ਮ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।