ਬੀਬੀਐਨ ਨੈਟਵਰਕ ਪੰਜਾਬ, ਦਿੱਲੀ ਬਿਊਰੋ, 20 ਮਾਰਚ
ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ 'ਚ ਹੋਏ ਦੋਹਰੇ ਕਤਲ ਕਾਂਡ 'ਚ ਮ੍ਰਿਤਕਾ ਦੇ ਪਿਤਾ ਦੀ ਸ਼ਿਕਾਇਤ 'ਤੇ ਪੁਲਿਸ ਨੇ ਦੋਸ਼ੀ ਸਾਜਿਦ ਤੇ ਉਸ ਦੇ ਭਰਾ ਜਾਵੇਦ ਖਿਲਾਫ ਐੱਫਆਈਆਰ ਦਰਜ ਕਰ ਲਈ ਹੈ। ਐੱਫਆਈਆਰ 'ਚ ਮ੍ਰਿਤਕ ਦੇ ਪਿਤਾ ਵੱਲੋਂ ਲਿਖਿਆ ਗਿਆ, 'ਦੋਸ਼ੀ ਸਾਜਿਦ ਨੇ ਮੇਰੀ ਪਤਨੀ ਨੂੰ ਕਿਹਾ ਕਿ ਉਸ ਨੂੰ ਪੈਸਿਆਂ ਦੀ ਲੋੜ ਹੈ ਕਿਉਂਕਿ ਉਸ ਦੀ ਪਤਨੀ ਬੱਚੇ ਨੂੰ ਜਨਮ ਦੇਣ ਵਾਲੀ ਹੈ। ਜਦੋਂ ਉਹ ਪੈਸੇ ਲੈਣ ਲਈ ਅੰਦਰ ਗਈ ਤਾਂ ਉਸ ਨੇ ਕਿਹਾ ਕਿ ਉਹ ਬਿਮਾਰ ਮਹਿਸੂਸ ਕਰ ਰਿਹਾ ਹੈ ਅਤੇ ਛੱਤ 'ਤੇ ਟਹਿਲਣਾ ਚਾਹੁੰਦਾ ਹੈ ਤੇ ਮੇਰੇ ਪੁੱਤਰਾਂ ਨੂੰ ਆਪਣੇ ਨਾਲ ਲੈ ਗਿਆ। ਉਸ ਨੇ ਆਪਣੇ ਭਰਾ ਜਾਵੇਦ ਨੂੰ ਵੀ ਛੱਤ 'ਤੇ ਬੁਲਾ ਲਿਆ। ਐੱਫਆਈਆਰ 'ਚ ਲਿਖਿਆ, 'ਜਦੋਂ ਮੇਰੀ ਪਤਨੀ ਵਾਪਸ ਆਈ ਤਾਂ ਉਸ ਨੇ ਸਾਜਿਦ ਤੇ ਜਾਵੇਦ ਨੂੰ ਹੱਥਾਂ ਵਿਚ ਚਾਕੂਆਂ ਫੜਿਆ ਦੇਖਿਆ। ਸਾਜਿਦ ਨੇ ਮੇਰੇ ਜਿਉਂਦੇ ਬੇਟੇ 'ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਨੂੰ ਵੀ ਸੱਟਾਂ ਲੱਗੀਆਂ। ਉਹ ਦੋਵੇਂ ਭੱਜ ਰਹੇ ਸਨ ਤੇ ਸਾਜਿਦ ਨੇ ਮੇਰੀ ਪਤਨੀ ਨੂੰ ਕਿਹਾ ਕਿ ਉਸ ਨੇ ਅੱਜ ਆਪਣਾ ਕੰਮ ਪੂਰਾ ਕਰ ਗਿਆ ਹੈ।