ADVERTISEMENT
ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 20 ਮਾਰਚ
ਜਗਰਾਓਂ 'ਚ ਇਕ ਗੱਡੀ ਦਾ ਪਿੱਛਾ ਕਰ ਰਹੀ ਪੁਲਿਸ ਦਾ ਘੇਰਾ ਪੈਣ ਦੇ ਡਰੋਂ ਗੱਡੀ ਸਵਾਰ ਗੱਡੀ ਛੱਡ ਕੇ ਫਰਾਰ ਹੋ ਗਏ। ਤਲਾਸ਼ੀ ਦੌਰਾਨ ਪੁਲਿਸ ਨੂੰ ਗੱਡੀ 'ਚੋਂ 40 ਲੱਖ ਰੁਪਏ ਤੋਂ ਵੱਧ ਦੀ ਰਕਮ ਬਰਾਮਦ ਹੋਈ। ਜਾਣਕਾਰੀ ਅਨੁਸਾਰ ਸਥਾਨਕ ਤਹਿਸੀਲ ਚੌਕ 'ਚ ਟਰੈਫਿਕ ਪੁਲਿਸ ਵੱਲੋਂ ਚੈਕਿੰਗ ਦੌਰਾਨ ਫਿਰੋਜ਼ਪੁਰ ਪਾਸਿਓਂ ਆ ਰਹੀ ਵਰਨਾ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ। ਕਾਰ ਸਵਾਰਾਂ ਨੇ ਕਾਰ ਰੋਕਣ ਦੀ ਥਾਂ ਸਿੱਧਵਾਂ ਬੇਟ ਰੋਡ ਵੱਲ ਨੂੰ ਭਜਾ ਲਈ ਜਿਸ ਤੋਂ ਬਾਅਦ ਪੁਲਿਸ ਨੇ ਪਿੱਛਾ ਕੀਤਾ ਤਾਂ ਕਾਰ ਸਵਾਰ ਗੱਡੀ ਛੱਡ ਕੇ ਫਰਾਰ ਹੋ ਗਏ। ਗੱਡੀ 'ਚੋਂ ਪੁਲਿਸ ਨੂੰ 40 ਲੱਖ ਰੁਪਏ ਬਰਾਮਦ ਹੋਏ ਜਿਸ ਸਬੰਧੀ ਪੁਲਿਸ ਨੇ ਕਾਰਵਾਈ ਕਰਦਿਆਂ ਗੱਡੀ ਅਤੇ ਰਕਮ ਕਬਜ਼ੇ 'ਚ ਲੈ ਲਈ।
ADVERTISEMENT
ADVERTISEMENT