ਬਿਲਡਿੰਗ ਸੇਫਟੀ, ਫਾਇਰ ਸੇਫਟੀ ਅਤੇ ਸ਼ੁੱਧ ਪਾਣੀ ਦੇ ਨਿਯਮਾਂ ਨੂੰ ਲੈ ਕੇ ਪਾਈ ਗਈ ਕਮੀ
ਜਰਨਲਿਸਟ ਸੋਨੂ ਉਪਲ, ਬੀਬੀਅਨ ਨੈਟਵਰਕ ਪੰਜਾਬ, ਬਰਨਾਲਾ ਬਿਊਰੋ, 21 ਮਾਰਚ 2024
ਜਿਲਾ ਸਿੱਖਿਆ ਵਿਭਾਗ ਬਰਨਾਲਾ ਦੇ ਵੱਲੋਂ ਬਰਨਾਲਾ ਜ਼ਿਲ੍ਹੇ ਦੇ ਦੋ ਦਰਜਨ ਤੋਂ ਵੱਧ ਭਾਵ 26 ਸਕੂਲਾਂ ਦੀ ਮਾਨਤਾ ਰੱਦ ਕਰ ਦਿੱਤੀ ਹੈ ਕਿਉਂਕਿ ਜ਼ਿਲ੍ਾ ਸਿੱਖਿਆ ਵਿਭਾਗ ਦੇ ਵੱਲੋਂ ਇਹਨਾਂ ਸਕੂਲਾਂ ਨੂੰ ਕੁਝ ਸਮੇਂ ਪਹਿਲਾਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀ ਜਿਸ ਦੇ ਵਿੱਚ ਪਿਛਲੇ ਸਾਲ ਬਿਲਡਿੰਗ ਸੇਫਟੀ ਫਾਇਰ ਸੇਫਟੀ ਅਤੇ ਸ਼ੁੱਧ ਵਾਤਾਵਰਨ ਦੇ ਨਾਲ ਨਾਲ ਸ਼ੁੱਧ ਪਾਣੀ ਮੁਹੱਆ ਕਰਵਾਉਣ ਨੂੰ ਲੈ ਕੇ ਗਰੰਟੀ ਯਕੀਨੀ ਬਣਾਉਣ ਦੇ ਲਈ ਕਿਹਾ ਗਿਆ ਸੀ ਪਰ ਇਹਨਾਂ ਸਕੂਲਾਂ ਦੇ ਵੱਲੋਂ ਬਿਲਡਿੰਗ ਸੇਫਟੀ ਫਾਇਰ ਸੇਫਟੀ ਅਤੇ ਸ਼ੁੱਧ ਪਾਣੀ ਨੂੰ ਲੈ ਕੇ ਜੋ ਸਰਟੀਫਿਕੇਟ ਸੀ ਉਹ ਜ਼ਿਲ੍ਾ ਸਿੱਖਿਆ ਵਿਭਾਗ ਵਿਖੇ ਦਰਜ ਨਹੀਂ ਕਰਵਾਇਆ ਗਿਆ ਜਿਸ ਦੇ ਚਲਦਿਆਂ ਜ਼ਿਲ੍ਹਾ ਸਿੱਖਿਆ ਵਿਭਾਗ ਬਰਨਾਲਾ ਦੇ ਵੱਲੋਂ ਇੱਕ ਵੱਡਾ ਕਦਮ ਚੁੱਕਦਿਆਂ ਪੰਜਾਬ ਸਰਕਾਰ ਦੇ ਵੱਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਦਾਅਵਿਆਂ ਨੂੰ ਸੱਚ ਕਰਦਿਆਂ ਬਰਨਾਲਾ ਦੇ 26 ਸਰਕਾਰੀ ਅਤੇ ਅੱਧ ਸਰਕਾਰੀ ਸਕੂਲਾਂ ਦੀ ਮਾਨਤਾ ਰੱਦ ਕਰ ਦਿੱਤੀ ਹੈ ਜਿਸ ਨੂੰ ਲੈ ਕੇ ਜਿਲ੍ਾ ਸਿੱਖਿਆ ਵਿਭਾਗ ਦੇ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਲਿਖਿਆ ਗਿਆ ਹੈ ਕਿ ਉਪਰੋਕਤ ਵਿਸ਼ੇ ਸੰਬੰਧੀ ਆਪ ਨੂੰ ਲਿਖਿਆ ਜਾਂਦਾ ਹੈ ਕਿ ਸਕੂਲਾਂ ਵਿੱਚ ਪੜਦੇ ਬੱਚਿਆਂ ਦੀ ਸੁਰਖਿਆ ਨੂੰ ਮੁੱਖ ਰੱਖਦੇ ਹੋਏ ਆਪ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਆਪਣੇ ਸਕੂਲ ਦੀ ਫਾਇਰ ਸੇਫਟੀ ਅਤੇ ਬਿਲਡਿੰਗ ਸੇਫਟੀ ਦਾ ਨਿਰੀਖਣ ਕਰਵਾਕੇ ਸਾਲ 2023-24 ਦੇ ਸਰਟੀਫਿਕੇਟ ਪ੍ਰਿੰਸੀਪਲ ਤੋਂ ਤਸਦੀਕਸ਼ੁਦਾ ਕਾਪੀ ਇਸ ਦਫਤਰ ਨੂੰ ਭੋਜਣ ਲਈ ਮਿਤੀ 25.04.2023 ਨੂੰ, ਮਿਤੀ: 18.05.2023 ਨੂੰ ਯਾਦ ਪੱਤਰ-1, ਮਿਤੀ: 15.07.2023 ਨੂੰ ਯਾਦ ਪੱਤਰ-2 ਅਤੇ ਮਿਤੀ: 05.10.2023 ਨੂੰ ਯਾਦ ਪੱਤਰ -3 ਪੱਤਰ ਜਾਰੀ ਕੀਤੇ ਗਏ ਸਨ ਅਤੇ ਇਕ ਆਖਰੀ ਮੋਕਾ ਦਿੰਦੇ ਹੋਏ ਇਹ ਸਰਟੀਫਿਕੇਟ ਮਿਤੀ 24.02.2024 ਤੱਕ ਜਮ੍ਹਾਂ ਮੁੱੜ ਤੋਂ ਹਦਾਇਤ ਗਈ ਸੀ ਪਰੰਤੂ ਨਾਲ ਨੱਥੀ ਲਿਸਟ ਵਿੱਚ ਦਰਜ ਸਕੂਲਾਂ ਵਲੋਂ ਹੁਣ ਤੱਕ ਇਹ ਸਰਟੀਫਿਕੇਟ ਜਮ੍ਹਾਂ ਨਹੀਂ ਕਰਵਾਏ ਇਸ ਲਈ ਜਿਹਨਾਂ ਸਕੂਲਾਂ ਵਲੋਂ ਇਹ ਸਰਟੀਫਿਕੇਟ ਹੁਣ ਤੱਕ ਜਮ੍ਹਾਂ ਨਹੀਂ ਕਰਵਾਏ ਗਏ ਉਹਨਾਂ ਸਕੂਲਾਂ ਵਲੋਂ ਸਕੂਲ ਵਿੱਚ ਪੜ੍ਹਦੇ ਬੱਚਿਆਂ ਦੀ ਸੁਰੱਖਿਆਂ ਨੂੰ ਮੁੱਖ ਨਾ ਰੱਖਦੇ ਹੋਏ ਉਕਤ ਸਰਟੀਫਿਕੇਟ ਤਿਆਰ ਨਹੀਂ ਕਰਵਾਏ ਗਏ ਅਤੇ ਆਰ.ਟੀ.ਈ ਐਕਟ 2009 ਦੇ ਨਿਜਮਾਂ ਦੀ ਉਲੰਘਣਾ ਕੀਤੀ ਗਈ ਹੈ ਇਸ ਲਈ ਇਹਨਾਂ ਸਕੂਲਾਂ ਵਲੋਂ ਕੀਤੀ ਗਈ ਉਲੰਘਣਾ ਲਈ ਆਰ.ਟੀ.ਈ ਐਕਟ 2009 ਦੇ ਸੈਕਸ਼ਨ 18 (3) ਅਨੁਸਾਰ ਇਹਨਾਂ ਸਕੂਲਾਂ ਦੀ ਮਾਨਤਾ ਤੁਰੰਤ ਰੱਦ ਕੀਤੀ ਜਾਂਦੀ ਹੈ ਅਤੇ ਇਹਨਾਂ ਸਕੂਲਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਸਕੂਲ ਵਿੱਚ ਪੜ੍ਹਦੇ ਬੱਚਿਆਂ ਦੀ ਪੜ੍ਹਾਈ ਨੂੰ ਮੁੱਖ ਰੱਖਦੇ ਹੋਏ ਇਹਨਾਂ ਬੱਚਿਆਂ ਦੇ ਟਰਾਂਸਫਰ ਸਰਟੀਫਿਕੇਟ ਜਾਰੀ ਕੀਤੇ ਜਾਣ ਤਾਂ ਜੋ ਇਹਨਾਂ ਬੱਚਿਆਂ ਵੱਲੋਂ ਮੁਢਲੀ ਸਿੱਖਿਆ ਜਾਰੀ ਰੱਖ ਸਕਣ। ਉਕਤ ਹੁਕਮਾਂ ਉਪਰੰਤ ਜੇਕਰ ਕੋਈ ਵੀ ਸਕੂਲ ਚਾਲੂ ਰੱਖਿਆ ਜਾਂਦਾ ਹੈ ਤਾਂ ਉਸ ਵਿਰੁੱਧ ਆਰ.ਟੀ.ਐਕਟ 2009 ਅਨੁਸਾਰ ਜੁਰਮਾਨੇ ਦੀ ਤਜਵੀਜ ਹੈ ਜਿਸ ਅਨੁਸਾਰ ਉਸ ਵਿਰੁੱਧ ਵਿਭਾਗੀ ਕਾਰਵਾਈ ਉਲੀਕੀ ਜਾਵੇਗੀ।
ਇਨਾ ਸਕੂਲਾਂ ਦੀ ਮਾਨਤਾ ਕੀਤੀ ਗਈ ਰੱਦ
ਦਯਾਨੰਦ ਕੇਂਦਰੀ ਵਿਦਿਆ ਮੰਦਰ ਸਕੂਲ ਬਰਨਾਲਾ, GTB.SEN.SEC ਸਕੂਲ ਜੀ ਹੰਡਿਆਇਆ, ਗੁਰੂ ਨਾਨਕ ਮਾਡਲ ਸਕੂਲ ਕਾਲੇਕੇ, ਗੁਰੂ ਰਾਮਸਰ ਪਬਲਿਕ ਸਕੂਲ ਧਨੌਲਾ, ਗੁਰੂ ਤੇਗ ਬਹਾਦਰ ਪਬਲਿਕ ਸਕੂਲ ਪੰਧੇਰ, ਕਿੰਗਜ਼ ਕਰੀਅਰ ਪਬਲਿਕ ਸਕੂਲ ਬਰਨਾਲਾ, ਮਾਸਕੋਟ ਪਬਲਿਕ ਸਕੂਲ ਅਤਰਗੜ੍ਹ, ਨਵਜੋਤ ਪਬਲਿਕ ਸਕੂਲ ਬਡਬਰ, ਐੱਸ.ਐੱਸ. ਇੰਟਰਨੈਸ਼ਨਲ ਪਬਲਿਕ ਸਕੂਲ ਖੁੱਡੀ ਕਲਾਂ, ਸੈਕਰਡ ਹਾਰਟ ਕਨਵੈਂਟ ਸੇਨ. ਐਸ.ਈ.ਸੀ. ਸਕੂਲ ਹੰਡਿਆਇਆ ਰੋਡ ਬਰਨਾਲਾ, ਐਸ.ਐਚ.ਦਸਮੇਸ਼ ਪਬਲਿਕ ਸਕੂਲ ਧਨੌਲਾ, ਸ਼੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਭੈਣੀ ਮਹਿਰਾਜ, ਸੰਤ ਬਾਬਾ ਫਰੀਦ ਪਬਲਿਕ ਸਕੂਲ, ਟੈਗੋਰ ਸੇਨ ਸੈਕ ਸਕੂਲ ਧਨੌਲਾ, ਉੱਤਮ ਜੈਨ ਸੇਵਾ ਸਦਨ ਵਿਦਿਆ ਮੰਦਰ ਸਕੂਲ, ਅਕਾਲ ਅਕੈਡਮੀ ਮਹਿਲ ਕਲਾਂ, ਬੀ.ਐਮ.ਐਸ.ਐਮ. ਪਬਲਿਕ ਸਕੂਲ ਕਾਲਾ ਮਾਲਾ ਛਪਾ, ਦਸ਼ਮੇਸ਼ ਮਾਡਲ ਸਕੂਲ, ਭੋਤਨਾ, ਗੁਰੂ ਨਾਨਕ ਪਬਲਿਕ ਸਕੂਲ ਕਰਮਗੜ੍ਹ, ਹਰਗੋਬਿੰਦ ਪਬਲਿਕ ਸਕੂਲ ਚੰਨਣਵਾਲ, ਰਾਈਜ਼ਿੰਗ ਸਨ ਪਬਲਿਕ ਸਕੂਲ ਮਨਾਲ, ਸਟੈਨਫੋਰਡ ਇੰਟਰਨੈਸ਼ਨਲ ਸਕੂਲ ਚੰਨਣਵਾਲ, ਅਕਾਲ ਅਕੈਡਮੀ, ਦਸ਼ਮੇਸ਼ ਪਬਲਿਕ ਸਕੂਲ ਢਿਲਵਾਂ, ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਜੈਮਲ ਸਿੰਘ ਵਾਲਾ