ਬੀਬੀਐਨ ਨੈਟਵਰਕ ਪੰਜਾਬ, ਬਰਨਾਲਾ ਬਿਊਰੋ, ਮਾਰਚ 21
ਹੁਨਰ ਅਤੇ ਦ੍ਰਿੜ ਇਰਾਦੇ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਬਰਨਾਲਾ ਕ੍ਰਿਕਟ ਟੀਮ ਨੇ ਅੰਡਰ 23 ਪੰਜਾਬ ਰਾਜ ਜ਼ਿਲ੍ਾ ਕ੍ਰਿਕਟ ਟੂਰਨਾਮੈਂਟ 2024-25 ਦੇ ਆਪਣੇ ਪਹਿਲੇ ਮੈਚ ਵਿੱਚ ਫ਼ਤਹਿਗੜ੍ਹ ਸਾਹਿਬ ਵਿਰੁੱਧ ਜਿੱਤ ਦਰਜ ਕੀਤੀ|ਬਰਨਾਲਾ ਟੀਮ ਨੇ ਟਾਸ ਤਾ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ ਤੇ ਪਹਿਲੀ ਪਾਰੀ ਵਿੱਚ 197 ਦੌੜਾ ਬਣਾ ਕੇ ਆਲ ਆਊਟ ਹੋ ਗਈ, ਆਪਣੀ ਪਹਿਲੀ ਪਾਰੀ ਵਿੱਚ ਫਤਿਹਗੜ੍ਹ ਸਾਹਿਬ ਦੀ ਟੀਮ ਜਦੋਂ ਬੱਲੇਬਾਜ਼ੀ ਕਰਨ ਆਈ ਤਾਂ ਬਰਨਾਲਾ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਫਤਿਹਗੜ੍ਹ ਸਾਹਿਬ ਦੀ ਪੂਰੀ ਟੀਮ ਨੂੰ 50 ਦੌੜਾਂ ਤੇ ਹੀ ਆਊਟ ਕਰ ਲਿਆ, ਜਿਸ ਵਿੱਚ ਹਵਨੀਤ ਸਿੰਘ ਨੇ ਛੇ ਮਹੱਤਵਪੂਰਨ ਵਿਕਟਾਂ ਲਈਆਂ, ਜਿਸ ਦਾ ਸਮਰਥਨ ਦੀਪਮ ਸ਼ਰਮਾ ਨੇ ਕੀਤਾ ਤੇ ਜਿਸ ਨੇ ਤਿੰਨ ਵਿਕਟਾਂ ਹਾਸਿਲ ਕੀਤੀਆਂ| ਪਹਿਲੀ ਪਾਰੀ ਦੀ ਬੜਤ ਤੋਂ ਬਾਅਦ ਬਰਨਾਲਾ ਟੀਮ ਨੇ ਫੋਲੋ-ਆਨ ਲਾਗੂ ਕੀਤਾ| ਜਿਸ ਨਾਲ ਫਤਿਹਗੜ੍ਹ ਸਾਹਿਬ ਨੂੰ ਬੱਲੇਬਾਜ਼ੀ ਦਾ ਇੱਕ ਹੋਰ ਮੌਕਾ ਮਿਲਿਆ ਫਤਿਹਗੜ੍ਹ ਸਾਹਿਬ ਦੀ ਟੀਮ ਦੂਜੀ ਪਾਰੀ ਵਿੱਚ ਵੀ ਕੁਝ ਖਾਸ ਨਹੀਂ ਕਰ ਪਾਈ ਤੇ 162 ਦੌੜਾ ਬਣਾ ਕੇ ਹੀ ਆਲ ਆਊਟ ਹੋ ਗਈ| ਹਵਨੀਤ ਸਿੰਘ ਨੇ ਇੱਥੇ ਵੀ ਵਧੀਆ ਗੇਂਦਬਾਜ਼ੀ ਕਰਦੇ ਹੋਏ 4 ਵਿਕਟਾਂ ਲਈਆਂ ਤੇ ਦੀਪਮ ਸ਼ਰਮਾ ਨੇ ਫਿਰ ਤੋਂ ਤਿੰਨ ਵਿਕਟਾਂ ਹਾਸਿਲ ਕੀਤੀਆਂ, ਫਤਿਹਗੜ੍ਹ ਦੀ ਟੀਮ ਨੇ ਬਰਨਾਲਾ ਨੂੰ ਜਿੱਤਣ ਲਈ 18 ਦੌੜਾਂ ਦਾ ਟੀਚਾ ਦਿੱਤਾ, ਜਿਸ ਨੂੰ ਬਰਨਾਲਾ ਦੀ ਟੀਮ ਨੇ ਸਿਰਫ 3 ਓਵਰਾਂ ਵਿੱਚ ਹੀ ਪੂਰਾ ਕਰਕੇ ਸ਼ਾਨਦਾਰ ਜਿੱਤ ਹਾਸਿਲ ਕੀਤੀ |ਬਰਨਾਲਾ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਬਰਨਾਲਾਟੀ ਨੂੰ ਟੂਰਨਾਮੈਂਟ ਵਿੱਚ ਅੱਗੇ ਵਧਣ ਦਾ ਮੰਚਕ ਸਫਰ ਤੈਅ ਕੀਤਾ ਹੈ। ਉਹਨਾਂ ਦੀ ਦੂਜੇ ਮੈਚ ਵਿੱਚ ਅਗਲੀ ਚੁਣੌਤੀ ਪਟਿਆਲਾ ਦੀ ਮਜਬੂਤੀ ਨਾਲ ਹੈ ਜਿੱਥੇ ਉਹ 23 ਤੇ 24 ਮਾਰਚ ਨੂੰ ਬਰਨਾਲਾ ਵਿਖੇ ਟਰਾਈਡਨ ਗਰਾਊਂਡ ਵਿੱਚ ਮੈਚ ਖੇਡਣਗੇ ਕ੍ਰਿਕਟ ਪ੍ਰੇਮੀ ਇਸ ਰੋਮਾਂਚਕ ਮੈਚ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਕਿਉਂਕਿ ਬਰਨਾਲਾ ਦਾ ਟੀਚਾ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਣਾ ਹੈਇਸ ਸ਼ਾਨਦਾਰ ਜਿੱਤ ਤੋਂ ਬਾਅਦ ਬਰਨਾਲਾ ਦੀ ਜਿਲ੍ਾ ਕ੍ਰਿਕਟ ਐਸੋਸੀਏਸ਼ਨ ਬਰਨਾਲਾ ਦੇ ਸੈਕਟਰੀ ਸ਼੍ਰੀ ਰੁਪਿੰਦਰ ਗੁਪਤਾ ਜੀ ਨੇ ਪੂਰੀ ਟੀਮ ਅਤੇ ਕੋਚ ਸਾਹਿਬਾਨ ਨੂੰ ਇਸ ਜਿੱਤ ਦੀ ਵਧਾਈ ਦਿੱਤੀ ਤੇ ਅਤੇ ਅਗਲੇ ਮੈਚ ਲਈ ਸ਼ੁਭਕਾਮਨਾਵਾਂ ਦਿੱਤੀਆਂ