ਜਰਨਲਿਸਟ ਇੰਜ਼, ਸੋਨੂੰ ਉੱਪਲ, ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 21 ਮਾਰਚ
ਚੋਣ ਕਮਿਸ਼ਨ ਵੱਲੋਂ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਪੂਰੇ ਭਾਰਤ ਅਤੇ ਪੰਜਾਬ ਦੇ ਵਿੱਚ ਚੋਣ ਜਾਬਤਾ ਲਾਗੂ ਕਰ ਦਿੱਤਾ ਹੈ ਅਤੇ ਚੋਣ ਜਾਬਤਾ ਲਾਗੂ ਕਰਦਿਆਂ ਹੀ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਚੋਣ ਜਾਬਤਾ ਦੇ ਨਿਯਮਾਂ ਨੂੰ ਹਕੀਕਤ ਅਤੇ ਜਮੀਨੀ ਪੱਧਰ ਤੇ ਲਾਗੂ ਕਰਨ ਨੂੰ ਲੈ ਕੇ ਹੁਕਮ ਜਾਰੀ ਕੀਤੇ ਗਏ ਹਨ। ਜਿਸ ਤੋਂ ਬਾਅਦ ਚੋਣ ਜਾਬਤਾ ਲੱਗਦਿਆਂ ਹੀ ਸਰਕਾਰਾਂ ਦੀ ਪ੍ਰਚਾਰ ਸਮੱਗਰੀ ਤੇ ਪੂਰਨ ਤੌਰ ਤੇ ਰੋਕ ਲੱਗ ਜਾਂਦੀ ਹੈ ਅਤੇ ਕਿਸੇ ਵੀ ਜਗ੍ਹਾ ਦੇ ਉੱਪਰ ਸਰਕਾਰੀ ਜਾਂ ਪ੍ਰਾਈਵੇਟ ਲੱਗੀ ਚੋਣ ਸਮਗਰੀ ਨੂੰ ਹਟਾਇਆ ਅਤੇ ਉਤਾਰਿਆ ਜਾਂਦਾ ਹੈ। ਪਰ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾਂ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਸਮੇਤ ਚੋਣ ਕਮਿਸ਼ਨ ਚੋਣ ਕਮਿਸ਼ਨ ਦੇ ਨਿਯਮਾਂ ਨੂੰ ਹਕੀਕਤ ਅਤੇ ਜਮੀਨੀ ਪੱਧਰ ਤੇ ਲਾਗੂ ਕਰਨ ਦੇ ਵਿੱਚ ਕਮਜ਼ੋਰ ਦਿਖਾਈ ਦੇ ਰਿਹਾ ਹੈ ਜਿਸ ਦੀ ਤਾਜ਼ਾ ਉਦਾਹਰਨ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੇ ਮੁੱਖ ਦਫਤਰ ਬਰਨਾਲਾ ਦੇ ਨਜ਼ਦੀਕੀ ਕੰਧਾਂ ਦੇ ਉੱਪਰ ਕਈ ਪਾਰਟੀਆਂ ਦੇ ਪ੍ਰਚਾਰ ਦੇ ਪੋਸਟਰ ਲੱਗੇ ਹੋਏ ਹਨ ਉੱਥੇ ਹੀ ਕੰਧਾਂ ਦੇ ਉੱਪਰ ਪੇਂਟਿੰਗ ਦੇ ਨਾਲ ਜੋ ਪ੍ਰਚਾਰ ਨਾਲ ਰੰਗੀਆਂ ਹੋਈਆਂ ਕੰਧਾਂ ਹਨ ਉਹ ਹਾਲੇ ਵੀ ਪਾਰਟੀਆਂ ਦਾ ਚੋਣ ਪ੍ਰਚਾਰ ਕਰ ਰਹੀਆਂ ਹਨ। ਜਿਸ ਵੱਲ ਹਲੇ ਚੋਣ ਕਮਿਸ਼ਨ ਬਰਨਾਲਾ ਦੀ ਨਜ਼ਰ ਜਾਣੀ ਵਾਕੀ ਹੈ ਇਸ ਦੇ ਨਾਲ ਹੀ ਹੋਰ ਬਹੁਤ ਸਾਰੀਆਂ ਥਾਵਾਂ ਹਨ ਜਿੱਥੇ ਹਾਲੇ ਵੀ ਚੋਣ ਸਮਗਰੀ ਲੱਗੀ ਹੋਈ ਹੈ।
ਉਦਾਹਰਣ ਦੇ ਤੌਰ ਤੇ ਕਈ ਇਹੋ ਜਿਹੀਆਂ ਧਾਰਮਿਕ ਥਾਵਾਂ ਹਨ ਜਿਸ ਤਰ੍ਹਾਂ ਕਿ ਗੁਰਦੁਆਰਾ ਅੜੀ ਸਰ ਸਾਹਿਬ ਉੱਥੇ ਵੀ ਸਰਕਾਰ ਦੇ ਨੁਮਾਇੰਦਿਆਂ ਅਤੇ ਕੈਬਨਟ ਮੰਤਰੀ ਦੇ ਪ੍ਰਚਾਰ ਦੇ ਪੋਸਟਰ ਲੱਗੇ ਹੋਏ ਹਨ ਭਾਵ ਪ੍ਰਸ਼ਾਸਨ ਦੇ ਵੱਲੋਂ ਨਜ਼ਦੀਕੀ ਥਾਵਾਂ ਤੇ ਤਾਂ ਚੋਣ ਸਮੱਗਰੀ ਹਟਾ ਦਿੱਤੀ ਹੈ ਪਰ ਜ਼ਿਲ੍ਹੇ ਦੇ ਇਹੋ ਜਿਹੇ ਕਈ ਖੇਤਰ ਹਨ ਜਿੱਥੇ ਤੱਕ ਹਲੇ ਪ੍ਰਸ਼ਾਸਨ ਦੀ ਪਹੁੰਚ ਨਹੀਂ ਹੋ ਸਕੀ ਹੈ ਅਤੇ ਉਹਨਾਂ ਥਾਵਾਂ ਦੇ ਉੱਪਰ ਸ਼ਰੇਆਮ ਚੋਣ ਕਮਿਸ਼ਨ ਦੇ ਨਿਯਮਾਂ ਦਾ ਉਲੰਘਣ ਕੀਤਾ ਜਾ ਰਿਹਾ ਹੈ ਅਤੇ ਪਾਰਟੀਆਂ ਦੇ ਪ੍ਰਚਾਰ ਦੇ ਪੋਸਟਰ ਹਾਲੇ ਵੀ ਪਾਰਟੀਆਂ ਦੀ ਜੋ ਗਤੀਵਿਧੀਆਂ ਹਨ ਅਤੇ ਪਾਰਟੀ ਦੇ ਸਕੀਮਾਂ ਹਨ ਉਸ ਦਾ ਪ੍ਰਚਾਰ ਕਰ ਰਹੇ ਹਨ।