ਜਰਨਲਿਸਟ ਇੰਜ਼, ਸੋਨੂੰ ਉੱਪਲ, ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 22 ਮਾਰਚ
ਜ਼ਿਲ੍ਹਾ ਸਿੱਖਿਆ ਵਿਭਾਗ ਦੇ ਵੱਲੋਂ ਵੱਡੀ ਅਣਗਹਿਲੀ ਅਤੇ ਸੂਚੀ ਜਾਰੀ ਕਰਨ ਦੇ ਵਿੱਚ ਜਲਦਬਾਜ਼ੀ ਕਰਦਿਆਂ ਕਈ ਨਾਮੀ ਸਕੂਲਾਂ ਅਤੇ ਕਈ ਪ੍ਰਮੁੱਖ ਸੰਸਥਾਵਾਂ ਦੀ ਛਵੀ ਖਰਾਬ ਕਰਦਿਆਂ ਉਹਨਾਂ ਦਾ ਸਕੂਲ ਮਾਨਤਾ ਰੱਦ ਸੂਚੀ ਦੇ ਵਿੱਚ ਨਾਮ ਸ਼ਾਮਿਲ ਕਰ ਦਿੱਤਾ। ਜਿਸ ਤੋਂ ਬਾਅਦ ਜਦ ਉਹਨਾਂ ਸਕੂਲ ਪ੍ਰਬੰਧਕਾਂ ਦੇ ਵੱਲੋਂ ਜ਼ਿਲਾ ਸਿੱਖਿਆ ਵਿਭਾਗ ਬਰਨਾਲਾ ਨੂੰ ਝਾੜ ਲਗਾਈ ਗਈ ਤਾਂ ਸਿੱਖਿਆ ਵਿਭਾਗ ਦੇ ਵੱਲੋਂ ਸੂਚੀ ਦੇ ਵਿੱਚ ਦਰੁਸਤੀ ਕੀਤੀ ਗਈ। ਅਤੇ ਦਰੁਸਤੀ ਤੋਂ ਬਾਅਦ ਉਹਨਾਂ ਸਕੂਲਾਂ ਨੂੰ ਸੂਚੀ ਤੋਂ ਵਾਹੜ ਕਰ ਦਿੱਤਾ ਗਿਆ। ਹੁਣ ਜਦ ਸਿੱਖਿਆ ਵਿਭਾਗ ਹੀ ਇੰਨੀ ਵੱਡੀ ਗਲਤੀ ਕਰ ਰਿਹਾ ਹੈ ਤਾਂ ਸਿੱਖਿਆ ਵਿਭਾਗ ਦੂਜਿਆਂ ਨੂੰ ਸਿੱਖਿਆ ਕਿਵੇਂ ਦੇਵੇਗਾ। ਸਕੂਲਾਂ ਦੀ ਮਾਨਤਾ ਰੱਦ ਸੂਚੀ ਤੋਂ ਬਾਅਦ ਸਕੂਲਾਂ ਵਾਲਿਆਂ ਦੇ ਵਿੱਚ ਹੜਕੰਪ ਮੱਚ ਗਿਆ ਅਤੇ ਸਕੂਲਾਂ ਪ੍ਰਬੰਧਕਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇਸ ਦੇ ਨਾਲ ਹੀ ਸੂਚੀ ਦਰੁਸਤ ਦੇ ਵਿੱਚ ਕਈ ਨਵੇਂ ਸਕੂਲ ਵੀ ਸ਼ਾਮਿਲ ਕੀਤੇ ਗਏ ਹਨ। ਜਿਨ੍ਹਾਂ ਦੇ ਨਾਮ ਖਬਰ ਦੇ ਨੀਚੇ ਦਿੱਤੇ ਗਏ ਹਨ। ਇਸ ਨਾਲ ਹੀ ਉਹਨਾਂ ਸਕੂਲਾਂ ਨੂੰ ਹੁਣ ਮਾਰਚ ਦੀ ਅਖੀਰ ਤੱਕ ਦਾ ਸਮਾਂ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਜਿੱਥੇ ਮਾਨਤਾ ਰੱਦ ਹੋਵੇਗੀ ਉੱਥੇ ਹੀ ਜੁਰਮਾਨਾ ਵੀ ਲਿਆ ਜਾਵੇਗਾ।
ਜ਼ਿਲ੍ਹਾ ਸਿੱਖਿਆ ਵਿਭਾਗ ਬਰਨਾਲਾ ਦੇ ਵੱਲੋਂ ਬਰਨਾਲਾ ਜ਼ਿਲ੍ਹੇ ਦੇ ਦੋ ਦਰਜਨ ਤੋਂ ਵੱਧ ਭਾਵ 25 ਸਕੂਲਾਂ ਦੀ ਮਾਨਤਾ ਰੱਦ ਕਰ ਦਿੱਤੀ ਹੈ। ਕਿਉਂਕਿ ਜ਼ਿਲ੍ਹਾ ਸਿੱਖਿਆ ਵਿਭਾਗ ਦੇ ਵੱਲੋਂ ਇਹਨਾਂ ਸਕੂਲਾਂ ਨੂੰ ਕੁਝ ਸਮੇਂ ਪਹਿਲਾਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀ। ਜਿਸ ਦੇ ਵਿੱਚ ਪਿਛਲੇ ਸਾਲ ਬਿਲਡਿੰਗ ਸੇਫਟੀ ਫਾਇਰ ਸੇਫਟੀ ਅਤੇ ਸ਼ੁੱਧ ਵਾਤਾਵਰਨ ਦੇ ਨਾਲ ਨਾਲ ਸ਼ੁੱਧ ਪਾਣੀ ਮੁਹਈਆ ਕਰਵਾਉਣ ਨੂੰ ਲੈ ਕੇ ਗਰੰਟੀ ਯਕੀਨੀ ਬਣਾਉਣ ਦੇ ਲਈ ਕਿਹਾ ਗਿਆ ਸੀ। ਪਰ ਇਹਨਾਂ ਸਕੂਲਾਂ ਦੇ ਵੱਲੋਂ ਬਿਲਡਿੰਗ ਸੇਫਟੀ ਫਾਇਰ ਸੇਫਟੀ ਅਤੇ ਸ਼ੁੱਧ ਪਾਣੀ ਨੂੰ ਲੈ ਕੇ ਜੋ ਸਰਟੀਫਿਕੇਟ ਸੀ। ਉਹ ਜ਼ਿਲ੍ਹਾ ਸਿੱਖਿਆ ਵਿਭਾਗ ਵਿਖੇ ਦਰਜ ਨਹੀਂ ਕਰਵਾਇਆ ਗਿਆ। ਜਿਸ ਦੇ ਚਲਦਿਆਂ ਜ਼ਿਲ੍ਹਾ ਸਿੱਖਿਆ ਵਿਭਾਗ ਬਰਨਾਲਾ ਦੇ ਵੱਲੋਂ ਇੱਕ ਵੱਡਾ ਕਦਮ ਚੁੱਕਦਿਆਂ ਪੰਜਾਬ ਸਰਕਾਰ ਦੇ ਵੱਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਦਾਅਵਿਆਂ ਨੂੰ ਸੱਚ ਕਰਦਿਆਂ ਬਰਨਾਲਾ ਦੇ 25 ਸਰਕਾਰੀ ਅਤੇ ਅੱਧ ਸਰਕਾਰੀ ਸਕੂਲਾਂ ਦੀ ਮਾਨਤਾ ਰੱਦ ਕਰ ਦਿੱਤੀ ਹੈ ਜਿਸ ਨੂੰ ਲੈ ਕੇ ਜ਼ਿਲ੍ਹਾ ਸਿੱਖਿਆ ਵਿਭਾਗ ਦੇ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਹੈ। ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਲਿਖਿਆ ਗਿਆ ਹੈ ਕਿ
ਉਪਰੋਕਤ ਵਿਸ਼ੇ ਸੰਬੰਧੀ ਆਪ ਨੂੰ ਲਿਖਿਆ ਜਾਂਦਾ ਹੈ ਕਿ ਸਕੂਲਾਂ ਵਿੱਚ ਪੜਦੇ ਬੱਚਿਆਂ ਦੀ ਸੁਰਖਿਆ ਨੂੰ ਮੁੱਖ ਰੱਖਦੇ ਹੋਏ ਆਪ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਆਪਣੇ ਸਕੂਲ ਦੀ ਫਾਇਰ ਸੇਫਟੀ ਅਤੇ ਬਿਲਡਿੰਗ ਸੇਫਟੀ ਦਾ ਨਿਰੀਖਣ ਕਰਵਾਕੇ ਸਾਲ 2023-24 ਦੇ ਸਰਟੀਫਿਕੇਟ ਪ੍ਰਿੰਸੀਪਲ ਤੋਂ ਤਸਦੀਕਸ਼ੁਦਾ ਕਾਪੀ ਇਸ ਦਫਤਰ ਨੂੰ ਭੇਜਣ ਲਈ ਮਿਤੀ 25.04.2023 ਨੂੰ, ਮਿਤੀ: 18.05.2023 ਨੂੰ ਯਾਦ ਪੱਤਰ, ਮਿਤੀ: 15.07.2023 ਨੂੰ ਯਾਦ ਪੱਤਰ ਅਤੇ ਮਿਤੀ: 05.10.2023 ਨੂੰ ਯਾਦ ਪੱਤਰ ਜਾਰੀ ਕੀਤੇ ਗਏ ਸਨ ਅਤੇ ਮਿਤੀ 19.02.2024 ਇਕ ਆਖਰੀ ਮੋਕਾ ਦਿੰਦੇ ਹੋਏ ਇਹ ਸਰਟੀਫਿਕੇਟ ਮਿਤੀ 24.02.2024 ਤੱਕ ਜਮ੍ਹਾਂ . ਕਰਵਾਉਣ ਦੀ ਮੁੱੜ ਤੋਂ ਹਦਾਇਤ ਗਈ ਸੀ ਪਰੰਤੂ ਨਾਲ ਨੱਥੀ ਲਿਸਟ ਵਿੱਚ ਦਰਜ ਸਕੂਲਾਂ ਵਲੋਂ ਹੁਣ ਤੱਕ ਇਹ ਸਰਟੀਫਿਕੇਟ ਜਮ੍ਹਾਂ ਨਹੀਂ ਕਰਵਾਏ ਇਸ ਲਈ ਜਿਹਨਾਂ ਸਕੂਲਾਂ ਵਲੋਂ ਇਹ ਸਰਟੀਫਿਕੇਟ ਹੁਣ ਤੱਕ ਜਮ੍ਹਾਂ ਨਹੀਂ ਕਰਵਾਏ ਗਏ ਉਹਨਾਂ ਸਕੂਲਾਂ ਵਲੋਂ ਸਕੂਲ ਵਿੱਚ ਪੜ੍ਹਦੇ ਬੱਚਿਆਂ ਦੀ ਸੁਰੱਖਿਆਂ ਨੂੰ ਮੁੱਖ ਨਾ ਰੱਖਦੇ ਹੋਏ ਉਕਤ ਸਰਟੀਫਿਕੇਟ ਤਿਆਰ ਨਹੀਂ ਕਰਵਾਏ ਗਏ ਅਤੇ ਆਰ.ਟੀ.ਈ ਐਕਟ 2009 ਦੇ ਨਿਜਮਾਂ ਦੀ ਉਲੰਘਣਾ ਕੀਤੀ ਗਈ ਹੈ ਇਸ ਲਈ ਇਹਨਾਂ ਸਕੂਲਾਂ ਵਲੋਂ ਕੀਤੀ ਗਈ ਉਲੰਘਣਾ ਲਈ ਆਰ.ਟੀ.ਈ ਐਕਟ 2009 ਦੇ ਸੈਕਸ਼ਨ 18 (3) ਅਨੁਸਾਰ ਬੱਚਿਆਂ ਦੀ ਪੜ੍ਹਾਈ ਨੂੰ ਮੁੱਖ ਰੱਖਦੇ ਹੋਏ ਚਲਦਾ ਸੈਸ਼ਨ ਮਿੱਤੀ 31.03.2024 ਮੁਕੰਮਲ ਹੋਣ ਤੋਂ ਬਾਅਦ ਵੀ ਜੇਕਰ ਇਹਨਾਂ ਵਲੋਂ ਮਿਤੀ 31.03.2024 ਤੱਕ ਉਕਤ ਸਰਟੀਫਿਕੇਟ ਜਮ੍ਹਾਂ ਨਹੀਂ ਕਰਵਾਏ ਜਾਂਦੇ ਤਾਂ ਇਹਨਾਂ ਸਕੂਲਾਂ ਦੀ ਮਾਨਤਾ ਮਿੱਤੀ 31.03.2024 ਤੋਂ ਰੱਦ ਹੋ ਜਾਵੇਗੀ ਅਤੇ ਸਕੂਲਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਸਕੂਲ ਅਗਲੇ ਸੈਸ਼ਨ 2024-25 ਲਈ ਬੱਚਿਆਂ ਦਾ ਦਾਖਲਾ ਨਹੀਂ ਕਰਨਗੇ। ਉਕਤ ਹੁਕਮਾਂ ਉਪਰੰਤ ਜੇਕਰ ਕੋਈ ਵੀ ਸਕੂਲ ਚਾਲੂ ਰੱਖਿਆ ਜਾਂਦਾ ਹੈ, ਤਾਂ ਉਸ ਵਿਰੁੱਧ ਆਰ.ਟੀ.ਐਕਟ 2009 ਅਨੁਸਾਰ ਜੁਰਮਾਨੇ ਦੀ ਤਜਵੀਜ ਹੈ। ਜਿਸ ਅਨੁਸਾਰ ਉਸ ਵਿਰੁੱਧ ਵਿਭਾਗੀ ਕਾਰਵਾਈ ਉਲੀਕੀ ਜਾਵੇਗੀ।
ਇਨਾਂ ਸਕੂਲਾਂ ਦੀ ਮਾਨਤਾ ਰੱਦ ਸੂਚੀ ਚੋਂ ਮਿਲੀ ਰਾਹਤ
ਅਕਾਲ ਅਕੈਡਮੀ ਮਹਿਲ ਕਲਾਂ, ਗੁਰੂ ਨਾਨਕ ਪਬਲਿਕ ਸਕੂਲ ਕਰਮਗੜ੍ਹ, ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਮਹਿਲ ਕਲਾਂ, ਸਟੈਨਫੋਰਡ ਇੰਟਰਨੈਸ਼ਨਲ ਸਕੂਲ ਚੰਨਣਵਾਲ, ਦਸ਼ਮੇਸ਼ ਪਬਲਿਕ ਸਕੂਲ ਢਿਲਵਾਂ, ਅਕਾਲ ਅਕੈਡਮੀ ਸਕੂਲਾਂ ਨੂੰ ਸਕੂਲ ਮਾਨਤਾ ਰੱਦ ਸੂਚੀ ਤੋਂ ਰਾਹਤ ਦਿੱਤੀ ਗਈ ਹੈ। ਜਿਨਾਂ ਦੇ ਬਿਲਡਿੰਗ ਸੇਫਟੀ ਫਾਇਰ ਸੇਫਟੀ ਅਤੇ ਬੱਚਿਆਂ ਦੇ ਲਈ ਸਾਫ ਸੁਥਰਾ ਪਾਣੀ ਦੇ ਪ੍ਰਬੰਧ ਦੇ ਜੋ ਕਾਗਜ਼ਾਤ ਸੀ ਉਹ ਵਿਭਾਗ ਦੇ ਕੋਲ ਪਹੁੰਚ ਗਏ ਹਨ।
ਇਨਾਂ ਸਕੂਲਾਂ ਦੀ ਮਾਨਤਾ ਕੀਤੀ ਗਈ ਰੱਦ
ਦਯਾਨੰਦ ਕੇਂਦਰੀ ਵਿਦਿਆ ਮੰਦਰ ਸਕੂਲ ਬਰਨਾਲਾ, GTB.SEN.SEC ਸਕੂਲ ਹੰਡਿਆਇਆ, ਗੁਰੂ ਨਾਨਕ ਮਾਡਲ ਸਕੂਲ ਕਾਲੇਕੇ, ਗੁਰੂ ਰਾਮਸਰ ਪਬਲਿਕ ਸਕੂਲ ਧਨੌਲਾ, ਗੁਰੂ ਤੇਗ ਬਹਾਦਰ ਪਬਲਿਕ ਸਕੂਲ ਪੰਧੇਰ, ਕਿੰਗਜ਼ ਕਰੀਅਰ ਪਬਲਿਕ ਸਕੂਲ ਬਰਨਾਲਾ, ਮਾਸਕੋਟ ਪਬਲਿਕ ਸਕੂਲ ਅਤਰਗੜ੍ਹ, ਨਵਜੋਤ ਪਬਲਿਕ ਸਕੂਲ ਬਡਬਰ, ਐੱਸ.ਐੱਸ. ਇੰਟਰਨੈਸ਼ਨਲ ਪਬਲਿਕ ਸਕੂਲ ਖੁੱਡੀ ਕਲਾਂ, ਸੈਕਰਡ ਹਾਰਟ ਕਨਵੈਂਟ ਸੇਨ. ਐਸ.ਈ.ਸੀ. ਸਕੂਲ ਹੰਡਿਆਇਆ ਰੋਡ ਬਰਨਾਲਾ, ਐਸ.ਐਚ.ਦਸਮੇਸ਼ ਪਬਲਿਕ ਸਕੂਲ ਧਨੌਲਾ, ਸ਼੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਭੈਣੀ ਮਹਿਰਾਜ, ਸੰਤ ਬਾਬਾ ਫਰੀਦ ਪਬਲਿਕ ਸਕੂਲ, ਟੈਗੋਰ ਸੇਨ ਸੈਕ ਸਕੂਲ ਧਨੌਲਾ, ਉੱਤਮ ਜੈਨ ਸੇਵਾ ਸਦਨ ਵਿਦਿਆ ਮੰਦਰ ਸਕੂਲ, ਬੀ.ਐਮ.ਐਸ.ਐਮ. ਪਬਲਿਕ ਸਕੂਲ ਕਾਲਾ ਮਾਲਾ ਛਪਾ, ਦਸ਼ਮੇਸ਼ ਮਾਡਲ ਸਕੂਲ, ਭੋਤਨਾ, ਹਰਗੋਬਿੰਦ ਪਬਲਿਕ ਸਕੂਲ ਚੰਨਣਵਾਲ, ਰਾਈਜ਼ਿੰਗ ਸਨ ਪਬਲਿਕ ਸਕੂਲ ਮਨਾਲ, ਅਕਾਲ ਅਕੈਡਮੀ, ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਜੈਮਲ ਸਿੰਘ ਵਾਲਾ ਸਕੂਲ ਸ਼ਾਮਿਲ ਹਨ। ਇਸ ਦੇ ਨਾਲ ਹੀ ਕਈ ਨਵੇਂ ਸਕੂਲ ਜਿਨਾਂ ਦੀ ਮਾਨਤਾ ਰੱਦ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ ਉਹ ਸਕੂਲ ਹਨ ਮੀਰੀ ਪੀਰੀ ਪਬਲਿਕ ਸਕੂਲ ਭਦੌੜ, ਸਰਸਵਤੀ ਮਾਡਲ ਸਕੂਲ ਸਹਿਣਾ, ਸਰਬਹਿੱਤਕਾਰੀ ਸਕੂਲ ਖੁੱਡੀ ਖੁਰਦ, ਪੰਜਾਬ ਸਿੰਘ ਪਬਲਿਕ ਸਕੂਲ ਬਰਨਾਲਾ ਆਦਿ ਸ਼ਾਮਿਲ ਹਨ।