ਅਮਰ ਸ਼ਹੀਦ ਸਰਦਾਰ ਭਗਤ ਸਿੰਘ ਚੌਂਕ ਤੋਂ ਖਬਰ ਲੱਗਣ ਤੋਂ ਬਾਅਦ ਸਿਰਫ ਉਤਾਰਿਆ ਗਿਆ ਪੋਲੀਥੀਨ ਦਾ ਲਿਫਾਫਾ ਨਹੀਂ ਕੀਤਾ ਗਿਆ ਚੌਂਕ ਦਾ ਸ਼ਿੰਗਾਰ
ਜਰਨਲਿਸਟ ਇੰਜ਼, ਸੋਨੂੰ ਉੱਪਲ, ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 22 ਮਾਰਚ
ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਸੋਚ ਦਾ ਦਾਅਵਾ ਕਰਕੇ ਪੰਜਾਬ ਦੀ ਸੱਤਾ ਦੇ ਵਿੱਚ ਆਈ ਸੀ। ਅਤੇ ਪੰਜਾਬ ਦੇ ਵਿੱਚ ਚੋਣਾਂ ਤੋਂ ਪਹਿਲਾਂ ਭਗਤ ਸਿੰਘ ਦੀ ਸੋਚ ਪੰਜਾਬ ਦੇ ਵਿੱਚ ਲਾਗੂ ਕਰਨ ਅਤੇ ਭਗਤ ਸਿੰਘ ਦੇ ਸੁਪਨੇ ਪੂਰੇ ਕਰਨ ਦਾ ਦਾਅਵਾ ਕੀਤਾ ਸੀ। ਪਰ ਇਹਨਾਂ ਦਾਵਿਆਂ ਨੂੰ ਪੂਰਾ ਕਰਨਾ ਤਾਂ ਛੱਡੋ ਸਰਕਾਰ ਬਣਨ ਤੋਂ ਬਾਅਦ ਖਟਖਟ ਕਲਾਂ ਅਮਰ ਸ਼ਹੀਦ ਸਰਦਾਰ ਭਗਤ ਸਿੰਘ ਦੀ ਜਨਮ ਸਥਾਨ ਦੇ ਉੱਪਰ ਸੋ ਚੁੱਕਣ ਵਾਲੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜਿੱਥੇ ਭਗਤ ਸਿੰਘ ਦੀ ਸੋਚ ਦਾ ਦਾਅਵਾ ਕਰਦਿਆਂ ਪੰਜਾਬ ਦੇ ਵਿੱਚ ਸੋ ਚੁੱਕਣ ਤੋਂ ਬਾਅਦ ਸਰਕਾਰ ਸ਼ੁਰੂ ਕੀਤੀ ਸੀ। ਪਰ ਦੂਜੇ ਪਾਸੇ ਭਗਤ ਸਿੰਘ ਨੂੰ ਹੀ ਭੁੱਲ ਗਏ ਪੰਜਾਬ ਦੀ ਸੱਤਾ ਚ ਆਈ ਆਮ ਆਦਮੀ ਪਾਰਟੀ ਭਗਤ ਸਿੰਘ ਨੂੰ ਪੂਰੀ ਤਰ੍ਹਾਂ ਭੁੱਲ ਚੁੱਕੀ ਹੈ। ਸਿਰਫ ਸਿਆਸੀ ਭਾਸ਼ਣਾ ਤੱਕ ਸੀਮਤ ਰੱਖਿਆ ਗਿਆ ਹੈ। ਜਿਸ ਦੀ ਤਾਜ਼ਾ ਮਿਸਾਲ ਲੋਕ ਸਭਾ ਹਲਕਾ ਸੰਗਰੂਰ ਤੋਂ ਜਿੱਤ ਚੁੱਕੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੇ ਲੋਕ ਸਭਾ ਹਲਕਾ ਦੇ ਵਿੱਚ ਜਿੱਥੇ ਬਰਨਾਲਾ ਚ ਬਣੇ ਭਗਤ ਸਿੰਘ ਚੌਂਕ ਦੀ ਪਵਿੱਤਰ ਪ੍ਰਤੀਮਾ ਤੋਂ ਕੁਝ ਘੰਟੇ ਪਹਿਲਾਂ ਹੀ ਖਬਰ ਦੇ ਅਸਰ ਤੋਂ ਬਾਅਦ ਪੌਲੀਥਿਨ ਦਾ ਲਿਫਾਫਾ ਉਤਾਰਿਆ ਗਿਆ ਹੈ। ਉੱਥੇ ਹੀ ਭਲਕੇ ਅਮਰ ਸ਼ਹੀਦ ਸਰਦਾਰ ਭਗਤ ਸਿੰਘ ਦਾ ਸ਼ਹਾਦਤ ਦਿਵਸ ਮਨਾਇਆ ਜਾਣਾ ਹੈ ਹਾਲਾਂਕਿ ਸ਼ਹਾਦਤ ਦਿਵਸ ਨੂੰ ਲੈ ਕੇ ਰਾਜਨੀਤਿਕ ਸਟੰਟ ਕਰਨ ਦੇ ਲਈ ਆਮ ਆਦਮੀ ਪਾਰਟੀ ਅਤੇ ਹੋਰ ਕਈ ਰਾਜਨੀਤਿਕ ਪਾਰਟੀਆਂ ਸਮੇਤ ਵੱਖ-ਵੱਖ ਤਰ੍ਹਾਂ ਦੇ ਪੋਸਟਰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੇ ਹਨ। ਪਰ ਇਹਨਾਂ ਵਿੱਚੋਂ ਕਿਸੇ ਵੀ ਇੱਕ ਰਾਜਨੀਤਿਕ ਸੰਸਥਾ ਪਾਰਟੀ ਜਾਂ ਹੋਰਾਂ ਦੇ ਵੱਲੋਂ ਅਮਰ ਸ਼ਹੀਦ ਸਰਦਾਰ ਭਗਤ ਸਿੰਘ ਦੇ ਚੌਂਕ ਨੂੰ ਰੰਗਤ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਆਜ਼ਾਦੀ ਦਿਹਾੜੇ ਤੋਂ ਕੁਝ ਘੰਟੇ ਪਹਿਲਾਂ ਅਮਰ ਸ਼ਹੀਦ ਸਰਦਾਰ ਭਗਤ ਸਿੰਘ ਦਾ ਚੌਂਕ ਸੁਨਾ ਸੁਨਾ ਮਹਿਸੂਸ ਹੋ ਰਿਹਾ ਹੈ ਅਤੇ ਚੌਂਕ ਦੇ ਉੱਪਰ ਫੁੱਲਾਂ ਦੀ ਮਾਲਾ ਤਾਂ ਛੱਡੋ ਚੌਂਕ ਨੂੰ ਸਾਫ ਸਫਾਈ ਵੀ ਨਹੀਂ ਕੀਤੀ ਗਈ। ਤਾਂ ਹੁਣ ਭਲਕੇ ਅਮਰ ਸ਼ਹੀਦ ਸਰਦਾਰ ਭਗਤ ਸਿੰਘ ਦੇ ਸ਼ਹਾਦਤ ਦਿਵਸ ਨੂੰ ਲੈ ਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਸਮੇਤ ਆਮ ਆਦਮੀ ਪਾਰਟੀ ਫੁੱਲਾਂ ਦੀ ਮਾਲਾ ਚੜਾ ਜਿੱਥੇ ਸੋਸ਼ਲ ਮੀਡੀਆ ਦੇ ਉੱਪਰ ਭਗਤ ਸਿੰਘ ਦੀ ਸੋਚ ਦੇ ਡਾਇਲੋਗ ਲਿਖਦੇ ਹੋਏ ਫੋਟੋਆਂ ਸ਼ੇਅਰ ਕਰਨਗੇ ਉੱਥੇ ਹੀ ਕਈ ਹੋਰ ਸੰਸਥਾਵਾਂ ਅਤੇ ਨੌਜਵਾਨ ਕਲੱਬ ਭਗਤ ਸਿੰਘ ਦੀ ਪ੍ਰਤਿਮਾ ਤੇ ਫੁੱਲਾਂ ਦੀ ਮਾਲਾ ਅਰਪਿਤ ਕਰਦਿਆਂ ਅਖਬਾਰਾਂ ਦੀਆਂ ਸੁਰਖੀਆਂ ਬਟੋਰਨਗੇ।