ਬੀਬੀਐਨ ਨੈਟਵਰਕ ਪੰਜਾਬ, ਬਰਨਾਲਾ ਬਿਊਰੋ, 23 ਮਾਰਚ
ਸ਼ਹੀਦੇ ਆਜਮ ਸ੍ਰ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਤੇ ਯਾਦ ਕਰਦਿਆਂ ਸਾਬਕਾ ਫੌਜੀਆਂ ਨੇ ਸੀਨੀਅਰ ਭਾਜਪਾ ਆਗੂ ਇੰਜ ਗੁਰਜਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਭਉ ਭਿੰਨ ਸ਼ਰਧਾਜਲੀ ਭੇਟ ਕੀਤੀ ਹੈ ਇਸ ਮੌਕੇ ਬੋਲਦਿਆਂ ਸਿੱਧੂ ਨੇ ਕਿਹਾ ਜੈ ਸ਼ਹੀਦ ਭਗਤ ਸਿੰਘ ਅਤੇ ਉਹਨਾ ਦੇ ਸਾਥੀ ਚਾਹੁੰਦੇ ਤਾਂ ਉਹ ਭੀ ਅੰਗਰੇਜ ਹਕੂਮਤ ਦੀ ਜੀ ਹਜ਼ੂਰੀ ਕਰਦੇ ਦਾ ਉਹ ਭੀ ਐਸੋ ਆਰਾਮ ਦੀ ਜ਼ਿੰਦਗੀ ਬਤੀਤ ਕਰਦੇ ਅਤੇ ਉੱਚ ਅਹੁਦਿਆਂ ਤੇ ਬਿਰਾਜਮਾਨ ਹੁੰਦੇ ਪ੍ਰੰਤੂ ਇਹਨਾਂ ਭਾਰਤ ਮਾਤਾ ਦੇ ਬਹਾਦਰ ਸਪੂਤਾਂ ਨੇ ਇਹਨਾਂ ਸਾਰੇ ਸੁੱਖਾ ਨੂੰ ਤਰਜੀਹ ਨਾ ਦੇਕੇ ਦੇਸ ਨੂੰ ਅਜ਼ਾਦ ਕਰਵਾਉਣ ਲਈ ਫਾਂਸੀ ਦੇ ਰੱਸੇ ਨੂੰ ਚੁੰਮਿਆ ਸਿੱਧੂ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਅੱਜ ਦੇ ਦਿਨ ਇਹਨਾਂ ਯੋਧਿਆਂ ਦੀ ਕੁਰਬਾਨੀ ਨੂੰ ਯਾਦ ਕਰਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਪ੍ਰਣ ਲੈਣ ਕੇ ਉਹ ਆਪਣੇ ਸੋਹਣੇ ਪੰਜਾਬ ਨੂੰ ਅਤੇ ਦੇਸ ਨੂੰ ਇਹਨਾਂ ਸੱਭ ਅਲਾਮਤਾਂ ਤੋਂ ਬਚਾ ਕੇ ਰੱਖਣ ਇੱਕ ਕਾਬਲ ਇਨਸਾਨ ਬਣ ਕੇ ਉਹਨਾਂ ਯੋਧਿਆਂ ਦੀ ਲਾਸਾਨੀ ਕੁਰਬਾਨੀ ਅਸਲੀ ਅਰਥਾਂ ਵਿੱਚ ਸਰਧਾਂਜਲੀ ਦੇਣ।ਇਸ ਮੌਕੇ ਕੈਪਟਨ ਬਿੱਕਰ ਸਿੰਘ ਕੈਪਟਨ ਵਿਕਰਮ ਸਿੰਘ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਵਾਰੰਟ ਅਫ਼ਸਰ ਅਵਤਾਰ ਸਿੰਘ ਭੁਰੇ ਸੂਬੇਦਾਰ ਮੇਜਰ ਰਾਜ ਸਿੰਘ ਸੂਬੇਦਾਰ ਗੁਰਜੰਟ ਸਿੰਘ ਸੂਬੇਦਾਰ ਸਰਬਜੀਤ ਸਿੰਘ ਸੂਬੇਦਾਰ ਧੰਨਾ ਸਿੰਘ ਸੂਬੇਦਾਰ ਜਗਸੀਰ ਸਿੰਘ ਭੈਣੀ ਹੌਲਦਾਰ ਰੂਪ ਸਿੰਘ ਮਹਿਤਾ ਹੌਲਦਾਰ ਬਸੰਤ ਸਿੰਘ ਉਗੋ ਹੌਲਦਾਰ ਜਾਗੀਰ ਸਿੰਘ ਹੌਲਦਾਰ ਪ੍ਰੀਤਮ ਸਿੰਘ ਹੌਲਦਾਰ ਨਾਇਬ ਸਿੰਘ ਐਡਵਕੇਟ ਵਿਸ਼ਾਲ ਸ਼ਰਮਾ ਹੌਲਦਾਰ ਕੁਲਦੀਪ ਸਿੰਘ ਗੁਰਦੇਵ ਸਿੰਘ ਮੱਕੜ ਆਦਿ ਹਾਜ਼ਰ ਸਨ।