ਬੀਬੀਐਨ ਨੈਟਵਰਕ ਪੰਜਾਬ, ਗੁਰਦਾਸਪੁਰ ਬਿਊਰੋ, 26 ਮਾਰਚ
ਹੋਲੀ ਵਾਲੇ ਦਿਨ ਇਤਿਹਾਸਿਕ ਕਸਬਾ ਡੇਰਾ ਬਾਬਾ ਨਾਨਕ ਨਾਲ ਲੱਗਦੇ ਪਿੰਡ ਪੱਖੋਕੇ ਟਾਹਲੀ ਸਾਹਿਬ ਦੇ ਸਕੇ ਦੋ ਭਰਾਵਾਂ ਨੂੰ ਪਿੰਡ ਦੇ ਨੌਜਵਾਨਾਂ ਵੱਲੋਂ ਹੀ ਕਿਰਚਾਂ ਮਾਰ ਦਿੱਤੀਆਂ ਜਿਸ ਕਾਰਨ ਇੱਕ ਭਰਾ ਦੀ ਮੌਤ ਹੋ ਗਈ ਜਦਕਿ ਦੂਸਰਾਂ ਗੰਭੀਰ ਫੱਟੜ ਹੋ ਗਿਆ। ਇਸ ਸਬੰਧੀ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਵਲੋਂ ਮ੍ਰਿਤਕ ਨੌਜਵਾਨ ਦੀ ਲਾਸ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤਾ ਹੈ। ਇਸ ਸਬੰਧੀ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਐਸਐਚ ਓ ਜਸਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਪੱਖੋਕੇ ਟਾਹਲੀ ਸਾਹਿਬ ਦੇ ਰਾਜੂ ਮਸੀਹ ਅਤੇ ਵਿਜੇ ਮਸੀਹ ਸਕੇ ਭਰਾਂ ਮੋਟਰਸਾਈਕਲ ਰਾਹੀਂ ਕਰਤਾਰਪੁਰ ਕੋਰੀਡੋਰ ਸਾਈਡ ਨੂੰ ਆ ਰਹੇ ਸਨ ਕਿ ਪਿੰਡ ਪੱਖੋਕੇ ਟਾਹਲੀ ਸਾਹਿਬ ਦੇ ਹੀ ਨੌਜਵਾਨ ਗੁਰਜੀਤ ਸਿੰਘ ਜਿਸ ਦਾ ਉਕਤ ਦੋਵਾਂ ਭਰਾਵਾਂ ਨਾਲ ਪੈਸਿਆਂ ਦੇ ਲੈਣ ਦੇਣ ਤੋਂ ਝਗੜਾ ਸੀ ਕਿ ਗੁਰਜੀਤ ਸਿੰਘ ਨੇ ਹੋਲੀ ਵਾਲੇ ਦਿਨ ਰਸਤੇ ਵਿੱਚ ਰੋਕ ਕੇ ਰਾਜੂ ਮਸੀਹ ਤੇ ਕਿਰਚਾਂ ਨਾਲ ਦੋ ਵਾਰ ਕੀਤੇ ਜਿਸ ਵਿੱਚੋਂ ਇੱਕ ਵਾਰ ਉਸ ਦੀ ਛਾਤੀ ਤੇ ਲੱਗਾ ਜਦ ਕਿ ਗੁਰਜੀਤ ਨੇ ਉਸ ਦੇ ਭਰਾ ਵਿਜੇ ਨੂੰ ਵੀ ਕਿਰਚ ਮਾਰ ਦਿੱਤੀ ਅਤੇ ਦੋਵਾਂ ਨੌਜਵਾਨਾਂ ਨੂੰ ਹਸਪਤਾਲ ਲਜਾਇਆ ਗਿਆ ਪਰੰਤੂ ਰਾਜੂ ਮਸੀਹ ਦੀ ਮੌਤ ਹੋ ਗਈ। ਉਹਨਾਂ ਦੱਸਿਆ ਕਿ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਵੱਲੋਂ ਮਿਰਤਕ ਨੌਜਵਾਨ ਦੇ ਪਰਿਵਾਰਿਕ ਜੀਆਂ ਦੇ ਬਿਆਨਾਂ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਜਦਕਿ ਰਾਜ ਮਸੀਹ ਦੀ ਲਾਸ ਦਾ ਪੋਸਟਮਾਰਟਮ ਕਰਨ ਲਈ ਸਿਵਲ ਹਸਪਤਾਲ ਬਟਾਲਾ ਭੇਜ ਦਿੱਤਾ ਹੈ। ਹੋਲੀ ਵਾਲੇ ਦਿਨ ਵਿਜੇ ਮਸੀਹ ਦੀ ਕਿਰਚਾ ਮਾਰਨ ਕਰਕੇ ਮੌਤ ਹੋਣ ਤੇ ਉਸਦੇ ਭਰਾ ਗੰਭੀਰ ਫੱਟੜ ਹੋਣ ਕਾਰਨ ਇਲਾਕੇ ਵਿੱਚ ਸ਼ੋਕ ਦੀ ਲਹਿਰ ਪਾਈ ਜਾ ਰਹੀ।