ਬੀਬੀਐਨ ਨੈਟਵਰਕ ਪੰਜਾਬ, ਸ੍ਰੀ ਅੰਮ੍ਰਿਤਸਰ ਸਾਹਿਬ ਬਿਊਰੋ, 29 ਮਾਰਚ
ਦੇਹਰਾਦੂਨ ਲਈ ਸਿੱਧੀਆਂ ਉਡਾਣਾਂ ਅਪ੍ਰੈਲ ਮਹੀਨੇ ਵਿੱਚ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ, ਅੰਮ੍ਰਿਤਸਰ ਤੋਂ ਸ਼ੁਰੂ ਹੋਣਗੀਆਂ। ਅਲਾਇੰਸ ਏਅਰ ਕੰਪਨੀ ਵੱਲੋਂ ਇਹ ਉਡਾਣ ਜਲਦੀ ਸ਼ੁਰੂ ਕੀਤੀ ਜਾਣੀ ਹੈ। ਪਾਇਲਟ ਵਜੋਂ ਕੰਪਨੀ ਨੇ ਅੰਮ੍ਰਿਤਸਰ-ਦੇਹਰਾਦੂਨ ਰੂਟ ਦਾ ਦੋ ਦਿਨਾਂ ਤੱਕ ਉਡਾਣਾਂ ਚਲਾ ਕੇ ਨਿਰੀਖਣ ਕੀਤਾ ਹੈ। ਇਸ ਉਡਾਣ ਦੇ ਸ਼ੁਰੂ ਹੋਣ ਨਾਲ ਦੇਹਰਾਦੂਨ ਅਤੇ ਮਨਸੂਰੀ ਆਦਿ ਨੂੰ ਜਾਣ ਵਾਲੇ ਸੈਲਾਨੀਆਂ ਨੂੰ ਕਾਫੀ ਫਾਇਦਾ ਹੋਵੇਗਾ। ਏਅਰਲਾਈਨ ਵੱਲੋਂ ਇਹ ਉਡਾਣ ਅਪ੍ਰੈਲ ਮਹੀਨੇ ਵਿੱਚ ਹੀ ਸ਼ੁਰੂ ਕੀਤੀ ਜਾਣੀ ਹੈ। ਫਿਲਹਾਲ ਇਸ ਦੀ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਹੈ। ਕੰਪਨੀ ਵੱਲੋਂ ਇਹ ਉਡਾਣ ਰੋਜ਼ਾਨਾ ਦੋ ਵਾਰ ਚਲਾਈ ਜਾਵੇਗੀ।
ADVERTISEMENT
ADVERTISEMENT
ADVERTISEMENT