ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 30 ਮਾਰਚ
ਕ੍ਰਾਈਮ ਬਰਾਂਚ 1 ਦੀ ਟੀਮ ਨੇ ਵਿਦੇਸ਼ੀ ਲੜਕੀਆਂ ਨਾਲ ਸੰਬੰਧਿਤ ਲੁਧਿਆਣਾ ਵਿੱਚ ਚੱਲ ਰਹੇ ਇੱਕ ਵੱਡੇ ਸਕੈਂਡਲ ਦਾ ਪਰਦਾਫਾਸ਼ ਕਰਦਿਆਂ 7 ਹੋਟਲ ਮਾਲਕਾ ਅਤੇ ਮੈਨੇਜਰਾਂ ਖਿਲਾਫ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਜੁਝਾਰ ਨਗਰ ਦੇ ਵਾਸੀ ਅਨਮੋਲ ਕੱਕੜ ਅਤੇ ਡੀਸੈਂਟ ਇਨਕਲੇਵ ਬਾੜੇਵਾਲ ਵਾਸੀ ਹਿਮਾਂਸ਼ੂ ਵਜੋਂ ਹੋਈ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਗਿਰਫਤਾਰ ਕੀਤੇ ਗਏ ਮੁਲਜ਼ਮ ਅਨਮੋਲ ਕੱਕੜ ਅਤੇ ਹਿਮਾਂਸ਼ੂ ਸਮੇਤ ਹੈਬੋਵਾਲ ਦੇ ਵਾਸੀ ਆਕਾਸ਼ ਕਪੂਰ, ਵੰਸ਼, ਟਿੱਬਾ ਰੋਡ ਦੇ ਰਹਿਣ ਵਾਲੇ ਹਰਸ਼, ਅਬਦੁੱਲਾਪੁਰ ਬਸਤੀ ਦੇ ਵਾਸੀ ਨਵਜਤਿੰਦਰ ਸਿੰਘ ਅਤੇ ਸੰਦੀਪ ਦੇ ਖਿਲਾਫ ਮੁਕਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ l ਜਾਣਕਾਰੀ ਦਿੰਦਿਆਂ ਕ੍ਰਾਈਮ ਬਰਾਂਚ ਦੀ ਟੀਮ ਨੇ ਦੱਸਿਆ ਕਿ ਪੁਲਿਸ ਪਾਰਟੀ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ। ਇਸੇ ਦੌਰਾਨ ਮੁਖਬਰ ਖਾਸ ਕੋਲੋਂ ਇਤਲਾਹ ਮਿਲੀ ਕਿ ਸਾਰੇ ਮੁਲਜ਼ਮ ਵੱਖ-ਵੱਖ ਹੋਟਲਾਂ ਦੇ ਮਾਲਕ ਅਤੇ ਮੈਨੇਜਰ ਹਨ l ਪੁਲਿਸ ਨੂੰ ਜਾਣਕਾਰੀ ਮਿਲੀ ਕਿ ਮੁਲਜਮ ਵਿਦੇਸ਼ੀ ਲੜਕੀਆਂ ਨੂੰ ਭਾਰਤ ਬੁਲਾਕੇ ਉਨਾਂ ਦਾ ਲੋਕਲ ਦਿੱਲੀ ਦੇ ਜਾਅਲੀ ਵੋਟਰ ਕਾਰਡ ਅਤੇ ਆਧਾਰ ਕਾਰਡ ਤਿਆਰ ਕਰਵਾਉਂਦੇ ਹਨl ਮੁਲਜਮ ਹਿਮਾਂਸ਼ੂ ਅਤੇ ਸੰਦੀਪ ਕੁਮਾਰ ਨਾਲ ਮਿਲੀ ਭੁਗਤ ਕਰਕੇ ਲੜਕੀਆਂ ਨੂੰ ਆਪੋ ਆਪਣੇ ਹੋਟਲਾਂ ਵਿੱਚ ਠਹਿਰਾਉਂਦੇ ਅਤੇ ਲੋੜ ਅਨੁਸਾਰ ਉਨ੍ਹਾਂ ਕੋਲੋਂ ਜਿਸਮ ਫਿਰੋਸ਼ੀ ਢਾ ਧੰਦਾ ਕਰਵਾਉਦੇ l ਜਾਣਕਾਰੀ ਤੋਂ ਬਾਅਦ ਪੁਲਿਸ ਪਾਰਟੀ ਨੇ ਦਬਿਸ਼ ਦੇ ਕੇ ਮੁਲਜ਼ਮ ਅਨਮੋਲ ਕੱਕੜ ਅਤੇ ਹਿਮਾਂਸ਼ੂ ਨੂੰ ਗ੍ਰਿਫਤਾਰ ਕੀਤਾ। ਇਸ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮਾਂ ਦੇ ਖਿਲਾਫ ਮੁਕਦਮਾ ਦਰਜ ਕਰਕੇ ਬਾਕੀ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪੁੱਛ ਗਿੱਛ ਦੇ ਦੌਰਾਨ ਕਈ ਖੁਲਾਸੇ ਹੋਣ ਦੀ ਉਮੀਦ ਹੈ l