ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 30 ਮਾਰਚ
ਲੁਧਿਆਣਾ ਦੇ ਸਰਾਭਾ ਨਗਰ ਦੇ ਲਾਗੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇੱਕ ਆਈਏਐਸ ਅਧਿਕਾਰੀ ਦਾ ਪਤੀ ਲੜਕੀ ਨਾਲ ਇਤਰਾਜਯੋਗ ਹਾਲਤ ਵਿੱਚ ਮਿਲਿਆ l ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਕਾਰਵਾਈ ਕਰਦਿਆਂ ਲੜਕੀ ਅਤੇ ਆਈਐਸ ਅਧਿਕਾਰੀ ਦੇ ਪਤੀ ਦੇ ਖਿਲਾਫ਼ ਇਮੋਰਲ ਟਰੈਫਕਿੰਗ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਇਲਾਕੇ ਦੇ ਲੋਕਾਂ ਨੇ ਰੋਸ ਜਿਤਾਉਂਦਿਆਂ ਆਖਿਆ ਕਿ ਇਸ ਥਾਂ 'ਤੇ ਅਕਸਰ ਵਿਦੇਸ਼ੀ ਲੜਕੀਆਂ ਬੁਲਾਈਆਂ ਜਾਂਦੀਆਂ ਹਨ ਤੇ ਹੁਣ ਵੀ ਇੱਕ ਵਿਅਕਤੀ ਲੜਕੀ ਨਾਲ ਇਤਰਾਜ਼ਯੋਗ ਹਾਲਤ ਵਿੱਚ ਕਮਰੇ ਦੇ ਅੰਦਰ ਮੌਜੂਦ ਹੈ l ਲੋਕਾਂ ਨੇ ਇਸ ਦੀ ਸ਼ਿਕਾਇਤ ਪੁਲਿਸ ਕੰਟਰੋਲ ਰੂਮ 'ਤੇ ਦਿੱਤੀ l ਇਸ ਮਾਮਲੇ ਵਿੱਚ ਥਾਣਾ ਡਿਵੀਜ਼ਰ ਨੰਬਰ ਪੰਜ ਦੀ ਪੁਲਿਸ ਨੇ ਇੰਸਪੈਕਟਰ ਭਗਤਵੀਰ ਸਿੰਘ ਦੀ ਸ਼ਿਕਾਇਤ 'ਤੇ ਪਿੰਡ ਭਾਗਸਰ ਜ਼ਿਲ੍ਹਾ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਗੁਰਵੀਰ ਇੰਦਰ ਢਿੱਲੋਂ ਅਤੇ ਸੈਕਟਰ 32 ਲੁਧਿਆਣਾ ਦੀ ਰਹਿਣ ਵਾਲੀ ਇਕ ਔਰਤ ਖਿਲਾਫ਼ ਇਮੋਰਲ ਟਰੈਫਿਕ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।