ਬੀਤੇ ਦਿਨੀ ਆਮ ਆਦਮੀ ਪਾਰਟੀ ਨੂੰ ਛੱਡ ਭਾਜਪਾ ਦੇ ਵਿੱਚ ਸ਼ਾਮਿਲ ਹੋਏ ਸੁਸ਼ੀਲ ਕੁਮਾਰ ਰਿੰਕੂ ਜਲੰਧਰ ਤੋਂ ਹੋਣਗੇ ਭਾਜਪਾ ਦੇ ਉਮੀਦਵਾਰ
ਕਾਂਗਰਸ ਨੂੰ ਛੱਡ ਕੇ ਮੌਜੂਦਾ ਮੈਂਬਰ ਪਾਰਲੀਮੈਂਟ ਰਵਨੀਤ ਕੁਮਾਰ ਬਿੱਟੂ ਲੁਧਿਆਣਾ ਤੋਂ ਹੀ ਭਾਜਪਾ ਦੇ ਚੋਣ ਨਿਸ਼ਾਨ ਤੇ ਲੜਨਗੇ ਲੋਕ ਸਭਾ ਦੀ ਚੋਣ
ਲੋਕ ਸਭਾ ਹਲਕਾ ਸੰਗਰੂਰ ਤੋਂ ਹੋਬੀ ਧਾਲੀਵਾਲ ਹੋ ਸਕਦੇ ਹਨ ਭਾਜਪਾ ਦੇ ਉਮੀਦਵਾਰ
ਜਰਨਲਿਸਟ ਇੰਜਨੀਅਰ, ਸੋਨੂੰ ਉੱਪਲ, ਬੀਬੀਐਨ ਨੈੱਟਵਰਕ ਪੰਜਾਬ, ਚੰਡੀਗੜ੍ਹ ਬਿਊਰੋ, 30 ਮਾਰਚ
ਭਾਜਪਾ ਦੇ ਵੱਲੋਂ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਦਿਆਂ ਸੂਚੀ ਜਾਰੀ ਕੀਤੀ ਗਈ ਹੈ ਜਿੱਥੇ ਭਾਜਪਾ ਹਾਈ ਕਮਾਨ ਅਤੇ ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਸੂਚੀ ਜਾਰੀ ਕਰਦਿਆਂ ਉਮੀਦਵਾਰਾਂ ਦੇ ਨਾਮ ਜਾਰੀ ਕੀਤੇ ਹਨ ਜਿਸ ਦੇ ਵਿੱਚ ਭਾਜਪਾ ਦੇ ਵੱਲੋਂ ਗੁਰਦਾਸਪੁਰ ਤੋਂ ਦਿਨੇਸ਼ ਸਿੰਘ ਬੱਬੂ ਨੂੰ ਉਮੀਦਵਾਰ ਐਲਾਨਿਆ ਹੈ ਇਸ ਦੇ ਨਾਲ ਹੀ ਅੰਮ੍ਰਿਤਸਰ ਤੋਂ ਤਰਨਜੀਤ ਸਿੰਘ ਸੰਧੂ ਨੂੰ ਉਮੀਦਵਾਰ ਐਲਾਨਿਆ ਹੈ। ਇਸ ਤਰ੍ਹਾਂ ਹੀ ਭਾਜਪਾ ਦੇ ਵੱਲੋਂ ਬੀਤੇ ਦਿਨੀ ਆਮ ਆਦਮੀ ਪਾਰਟੀ ਨੂੰ ਛੱਡ ਭਾਜਪਾ ਦੇ ਵਿੱਚ ਸ਼ਾਮਿਲ ਹੋਏ ਮੌਜੂਦਾ ਮੈਂਬਰ ਪਾਰਲੀਮੈਂਟ ਸੁਸ਼ੀਲ ਕੁਮਾਰ ਰਿੰਕੂ ਜਲੰਧਰ ਤੋਂ ਭਾਜਪਾ ਦੇ ਉਮੀਦਵਾਰ ਐਲਾਨਿਆ ਗਿਆ ਹੈ। ਇਸ ਦੇ ਨਾਲ ਹੀ ਕਾਂਗਰਸ ਨੂੰ ਛੱਡ ਕੇ ਮੌਜੂਦਾ ਮੈਂਬਰ ਪਾਰਲੀਮੈਂਟ ਰਵਨੀਤ ਕੁਮਾਰ ਬਿੱਟੂ ਲੁਧਿਆਣਾ ਤੋਂ ਹੀ ਭਾਜਪਾ ਦੇ ਚੋਣ ਨਿਸ਼ਾਨ ਤੋਂ ਲੋਕ ਸਭਾ ਦੀ ਚੋਣ ਲੜਨਗੇ। ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਮਹਾਰਾਣੀ ਪ੍ਰਨੀਤ ਕੌਰ ਪਟਿਆਲਾ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਜਿੱਥੇ ਮਹਾਰਾਣੀ ਪਰਨੀਤ ਕੌਰ ਪਟਿਆਲਾ ਤੋਂ ਭਾਜਪਾ ਦੀ ਟਿਕਟ ਦੇ ਉੱਪਰ ਚੋਣ ਲੜਨਗੇ। ਇਸ ਦੇ ਨਾਲ ਹੀ ਹੰਸਰਾਜ ਹੰਸ ਜੋ ਕਿ ਪੰਜਾਬੀ ਮਸ਼ਹੂਰ ਗਾਇਕ ਹਨ ਉਹਨਾਂ ਨੂੰ ਫਰੀਦਕੋਟ ਤੋਂ ਭਾਜਪਾ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ। ਸੂਤਰਾਂ ਦੇ ਹਵਾਲੇ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਲੋਕ ਸਭਾ ਹਲਕਾ ਸੰਗਰੂਰ ਤੋਂ ਹੋਬੀ ਧਾਲੀਵਾਲ ਜੋ ਕਿ ਬੋਲੀਵੁੱਡ ਅਤੇ ਪੋਲੀਵੁੱਡ ਦੇ ਨਾਲ ਨਾਲ ਹੋਲੀਵੁੱਡ ਦੇ ਵਿੱਚ ਕੰਮ ਕਰ ਰਹੇ ਹਨ ਉਹਨਾਂ ਨੂੰ ਭਾਜਪਾ ਦੀ ਟਿਕਟ ਦੇ ਕੇ ਲੋਕ ਸਭਾ ਹਲਕਾ ਸੰਗਰੂਰ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਹੈ। ਇਹ ਜੋ ਚਰਚਾ ਚੱਲ ਰਹੀ ਹੈ ਇਹ ਜਲਦ ਹੀ ਸੂਚੀ ਦੇ ਵਿੱਚ ਵੀ ਤਬਦੀਲ ਹੋ ਸਕਦੀ ਹੈ ਕਿਉਂਕਿ ਲੋਕ ਸਭਾ ਹਲਕਾ ਸੰਗਰੂਰ ਭਾਜਪਾ ਦੇ ਲਈ ਗਲੇ ਦੀ ਹੱਡੀ ਦਾ ਕੰਮ ਹੈ। ਕਿਉਂਕਿ ਇੱਥੇ ਭਾਜਪਾ ਦੇ ਦੋ ਕਿਦਾਵਰ ਆਗੂ ਅਰਵਿੰਦ ਖੰਨਾ ਅਤੇ ਕੇਵਲ ਸਿੰਘ ਢਿੱਲੋ ਹਨ। ਇਸ ਲਈ ਭਾਜਪਾ ਆਪਣੀ ਪਾਰਟੀ ਦੀ ਬਹਿਤਰੀ ਦੇ ਲਈ ਇਹ ਫੈਸਲਾ ਲੈ ਸਕਦੀ ਹੈ।