ਬੀਬੀਐਨ ਨੈਟਵਰਕ ਪੰਜਾਬ, ਸ੍ਰੀ ਅੰਮ੍ਰਿਤਸਰ ਸਾਹਿਬ ਬਿਊਰੋ, 1 ਅਪ੍ਰੈਲ
ਮੀਂਹ ਤੇ ਹਨੇਰੀ ਕਾਰਨ ਮੌਸਮ ਕਾਫ਼ੀ ਸੁਹਾਵਣਾ ਹੋ ਗਿਆ। ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਆਉਣ ਵਾਲੀਆਂ ਬਹੁਤੀਆਂ ਉਡਾਣਾਂ ਨੇ ਵੀ ਦੇਰੀ ਨਾਲ ਉਡਾਨ ਭਰੀ ਤੇ ਦੇਰੀ ਨਾਲ ਲੈਂਡ ਕੀਤਾ। ਜਿਸ ਨਾਲ ਉਨ੍ਹਾਂ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਿਨ੍ਹਾਂ ਨੇ ਦਿੱਲੀ ਜਾਂ ਮੁੰਬਈ ਤੋਂ ਕੁਨੈਕਟਿੰਗ ਫਲਾਈਟਾਂ ਦੀ ਬੁਕਿੰਗ ਕਰਵਾਈ ਸੀ, ਅਜਿਹੇ ’ਚ ਦਿੱਲੀ ਤੋਂ ਮੁੰਬਈ ਦੀ ਫਲਾਈਟ ਕਰੀਬ 50 ਮਿੰਟ ਤੋਂ ਇਕ ਘੰਟੇ ਦੀ ਦੇਰੀ ਨਾਲ ਰਵਾਨਾ ਹੋਈ। ਫਲਾਈਟ ਲੇਟ ਹੋਣ ਕਾਰਨ ਯਾਤਰੀਆਂ ਵੱਲੋਂ ਗੁੱਸਾ ਜ਼ਾਹਰ ਕੀਤਾ ਗਿਆ ਪਰ ਏਅਰਲਾਈਨ ਕੰਪਨੀ ਦੇ ਸਟਾਫ ਨੇ ਸਮੇਂ ਸਿਰ ਯਾਤਰੀਆਂ ਨੂੰ ਮੌਸਮ ਸਬੰਧੀ ਜਾਣਕਾਰੀ ਦੇ ਕੇ ਮਾਮਲਾ ਸ਼ਾਂਤ ਕੀਤਾ। ਜਾਣਕਾਰੀ ਮੁਤਾਬਕ ਜੈਪੁਰ ਜਾਣ ਵਾਲੀ ਏਅਰ ਇੰਡੀਆ ਐਕਸਪ੍ਰੈੱਸ ਦੀ ਫਲਾਈਟ ਖ਼ਰਾਬ ਮੌਸਮ ਕਾਰਨ ਦੇਰ ਰਾਤ 1:05 ਵਜੇ ਅੰਮ੍ਰਿਤਸਰ ਪਹੁੰਚੀ। ਜਿਸ ਕਾਰਨ ਇਸ ਉਡਾਣ ਦਾ ਮੁੜ ਸਮਾਂ ਤੈਅ ਕੀਤਾ ਗਿਆ ਤੇ ਇਸ ਨੇ ਐਤਵਾਰ ਸਵੇਰੇ 10.50 ਵਜੇ ਉਡਾਣ ਭਰੀ। ਇਸੇ ਤਰ੍ਹਾਂ ਸਵੇਰੇ 6.45 ’ਤੇ ਦਿੱਲੀ ਜਾਣ ਵਾਲੀ ਫਲਾਈਟ 7.34 ’ਤੇ ਉਡਾਣ ਭਰ ਸਕੀ। ਇਸ ਤੋਂ ਬਾਅਦ ਦਿੱਲੀ ਲਈ ਫਲਾਈਟ ਨੇ ਵੀ 7.35 ਤੇ 8 ਵਜੇ ਉਡਾਣ ਭਰੀ। ਇਸ ਦੇ ਨਾਲ ਹੀ ਰਾਤ 11.25 ਵਜੇ ਮਲੇਸ਼ੀਆ ਜਾਣ ਵਾਲੀ ਮਲੇਸ਼ੀਆ ਏਅਰਲਾਈਨਜ਼ ਦੀ ਫਲਾਈਟ ਨੇ ਵੀ ਦੋ ਘੰਟੇ ਦੀ ਦੇਰੀ ਨਾਲ 1.20 ਵਜੇ ਉਡਾਣ ਭਰੀ। ਸਵੇਰੇ 8.55 ਵਜੇ ਮੁੰਬਈ ਜਾਣ ਵਾਲੀ ਏਅਰ ਇੰਡੀਆ ਦੀ ਫਲਾਈਟ ਨੇ ਸਵੇਰੇ 10.21 ਵਜੇ ਉਡਾਣ ਭਰੀ। 10.45 ’ਤੇ ਹੈਦਰਾਬਾਦ ਲਈ ਫਲਾਈਟ ਨੇ 11.25 ’ਤੇ ਉਡਾਣ ਭਰੀ। ਦੁਪਹਿਰ 12.05 ਦਿੱਲੀ ਲਈ ਫਲਾਈਟ ਨੇ 12.55 ਵਜੇ ਉਡਾਣ ਭਰੀ। 1.40 ਵਜੇ ਲੰਡਨ ਲਈ ਫਲਾਈਟ ਨੇ ਦੁਪਹਿਰ 2.30 ਵਜੇ ਉਡਾਣ ਭਰੀ। ਇਸ ਤੋਂ ਇਲਾਵਾ ਕੁਝ ਹੋਰ ਉਡਾਣਾਂ ਨੇ ਵੀ ਦੇਰੀ ਨਾਲ ਉਡਾਣ ਭਰੀ। ਏਅਰਲਾਈਨ ਕੰਪਨੀਆਂ ਵੱਲੋਂ ਖ਼ਰਾਬ ਮੌਸਮ ਜਾਂ ਕਿਸੇ ਹੋਰ ਫਲਾਈਟ ਵਿਚ ਦੇਰੀ ਦਾ ਖਮਿਆਜ਼ਾ ਮੁਸਾਫ਼ਰਾਂ ਨੂੰ ਭੁਗਤਣਾ ਪੈਂਦਾ ਹੈ। ਸਭ ਤੋਂ ਜ਼ਿਆਦਾ ਪਰੇਸ਼ਾਨ ਯਾਤਰੀ ਉਹ ਹਨ, ਜਿਨ੍ਹਾਂ ਨੇ ਇਕ ਸ਼ਹਿਰ ਤੋਂ ਦੂਜੇ ਦੇਸ਼ ਆਦਿ ਲਈ ਫਲਾਈਟ ਬੁੱਕ ਕਰਵਾਈ ਹੋਈ ਹੈ। ਅਜਿਹੇ ’ਚ ਉਨ੍ਹਾਂ ਦੀ ਕੁਨੈਕਟਿਡ ਫਲਾਈਟ ਗੁੰਮ ਹੋਣ ਕਾਰਨ ਉਨ੍ਹਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਮੌਕੇ ’ਤੇ ਹੀ ਮਹਿੰਗੀਆਂ ਟਿਕਟਾਂ ਖ਼ਰੀਦਣੀਆਂ ਪੈਂਦੀਆਂ ਹਨ।