ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 1 ਅਪ੍ਰੈਲ
ਸੱਤ ਦਿਨ ਪਹਿਲਾਂ ਪਿੰਡ ਚਕਰ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਹੀ ਰਹਿੰਦੇ ਸਕੂਲ ਦੇ ਚੇਅਰਮੈਨ ਦੇ ਘਰੋਂ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਸਾਢੇ 14 ਲੱਖ ਰੁਪਏ ਦੀ ਨਗਦੀ ਅਤੇ ਦਸ ਤੋਲੇ ਸੋਨੇ ਦੇ ਗਹਿਣੇ ਸਮੇਤ ਗ੍ਰਫਤਾਰ ਕਰ ਲਿਆ। ਐਸਐਸਪੀ ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਪਿੰਡ ਚਕਰ ਤੇ ਗੁਰੂ ਨਾਨਕ ਪਬਲਿਕ ਸਕੂਲ ਦੇ ਚੇਅਰਮੈਨ ਜੋ ਕਿ ਸਕੂਲ ਵਿੱਚ ਹੀ ਬਣਾਏ ਘਰ ਵਿੱਚ ਰਹਿੰਦੇ ਹਨ। 25 ਮਾਰਚ ਨੂੰ ਉਹ ਆਪਣੇ ਪਰਿਵਾਰ ਸਮੇਤ ਜਦੋਂ ਬਾਹਰੋਂ ਘਰ ਆਏ ਤਾਂ ਦੇਖਿਆ ਕਿ ਘਰ ਵਿੱਚੋਂ 15 ਲੱਖ ਰੁਪਏ ਨਗਦੀ ਅਤੇ 10 ਤੋਲੇ ਸੋਨੇ ਦੇ ਗਹਿਣੇ ਚੋਰੀ ਹੋ ਗਏ ਸਨ। ਇਸ ਮਾਮਲੇ ਵਿੱਚ ਬਣਾਈ ਗਈ ਸਪੈਸ਼ਲ ਜਾਂਚ ਟੀਮ ਨੇ ਕਾਰਵਾਈ ਕਰਦਿਆਂ ਚੋਰੀ ਦੀ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਪਿੰਡ ਚਕਰ ਦੇ ਹੀ ਜੀਵਨ ਸਿੰਘ ਪੁੱਤਰ ਮਹਿੰਦਰ ਸਿੰਘ ਅਤੇ ਇੰਦਰਜੀਤ ਸਿੰਘ ਪੁੱਤਰ ਜਸਵੀਰ ਸਿੰਘ ਨੂੰ ਗਿਰਫਤਾਰ ਕਰ ਲਿਆ। ਇਨਾ ਦੋਵਾਂ ਤੋਂ ਚੋਰੀ ਕੀਤੀ ਗਈ ਰਕਮ ਵਿੱਚੋਂ 14 ਲੱਖ 47,550 ਰੁਪਏ ਅਤੇ 96 ਗਰਾਮ ਸੋਨਾ ਬਰਾਮਦ ਕਰ ਲਿਆ ਗਿਆ ਹੈ।