ਜਰਨਲਿਸਟ ਇੰਜ਼, ਸੋਨੂੰ ਉੱਪਲ, ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 02 ਅਪ੍ਰੈਲ
ਅਕਸਰ ਆਖਦੇ ਹਨ ਕਿ ਜੋ ਤਰਾਸ਼ੇ ਜਾਂਦੇ ਹਨ ਉਹ ਹੀ ਕਾਮਯਾਬ ਹੁੰਦੇ ਹਨ ਅਤੇ ਉਹਨਾਂ ਦੀ ਹੀ ਕੀਮਤ ਚ ਵਾਧਾ ਹੁੰਦਾ ਹੈ ਅਤੇ ਇਹ ਵੀ ਕਹਾਵਤ ਸੱਚ ਹੈ ਕਿ ਕੁਝ ਬਣਨ ਦੇ ਲਈ ਲੋਹੇ ਨੂੰ ਅੱਗ ਚ ਤਪਣਾ ਪੈਂਦਾ ਹੈ ਭਾਵ ਜੋ ਬੱਚੇ ਘਰ ਦੀ ਗਰੀਬੀ ਵਿੱਚ ਪਲ ਵੱਡੇ ਹੁੰਦੇ ਹਨ ਉਹ ਛੋਟੇ ਉਮਰੇ ਵੱਡਾ ਮੁਕਾਮ ਹਾਸਲ ਕਰ ਜਾਂਦੇ ਹਨ। ਕੁਝ ਇਸ ਤਰ੍ਹਾਂ ਦੇ ਹੀ ਮਿਸਾਲਾਂ ਦੀ ਤਾਜ਼ਾ ਮਿਸਾਲ ਕਸਬਾ ਹੰਡਿਆਇਆ ਦੇ ਇੱਕ ਛੋਟੇ ਜਿਹੇ ਬੱਚੇ ਨੇ ਸੱਚ ਘਰ ਦਿਖਾਈ ਹੈ ਜਿਸ ਨੇ ਘਰ ਦੀ ਗਰੀਬੀ ਦੀ ਹਾਲਤ ਚੋਂ ਉੱਠ ਕੇ ਛੋਟੀ ਉਮਰੇ ਵੱਡਾ ਮੁਕਾਮ ਹਾਸਲ ਕੀਤਾ ਹੈ। ਜੇਕਰ ਇਸ ਬੱਚੇ ਦੀ ਗੱਲ ਕਰੀਏ ਤਾਂ ਇਸ ਬੱਚੇ ਨੇ ਆਪਣੇ ਘਰ ਦੇ ਹਾਲਾਤ ਆਪਣੇ ਅੱਖੀ ਦੇਖ ਆਪਣੇ ਮਾਂ ਬਾਪ ਦਾ ਨਾਮ ਰੋਸ਼ਨ ਕਰਨ ਦਾ ਟਿੱਚਾ ਚੁੱਕਿਆ ਸੀ ਅਤੇ ਉਸ ਟਿੱਚੇ ਨੂੰ ਪੂਰਾ ਕਰਨ ਦੀ ਪਹਿਲੀ ਪੌੜੀ ਦੀ ਸ਼ੁਰੂਆਤ ਹੋ ਗਈ ਹੈ ਅਤੇ ਇਸ ਬੱਚੇ ਨੇ ਉਹ ਸੁਪਨਾ ਦੇਖਿਆ ਸੀ ਕਿ ਜੋ ਸੁਪਨਾ ਉਸਦੇ ਮਾਂ ਬਾਪ ਉਨਾ ਗਰੀਬੀ ਦੇ ਹਾਲਾਤਾਂ ਚ ਨਹੀਂ ਦੇਖ ਸਕੇ ਉਹ ਉਹਨਾਂ ਨੂੰ ਆਪਣੀਆਂ ਅੱਖਾਂ ਰਾਹੀਂ ਦਿਖਾਵੇਗਾ ਅਤੇ ਉਹਨਾਂ ਦੇ ਸੁਪਨਿਆਂ ਨੂੰ ਸੱਚ ਕਰ ਦਿਖਾਵੇਗਾ। ਕਿਉਂਕਿ ਇਸ ਬੱਚੇ ਦੀ ਮਾਤਾ ਜਿੱਥੇ ਦਸਾਂ ਨੌਹਾਂ ਦੀ ਕਿਰਤ ਕਰਦਿਆਂ ਦਫਤਰਾਂ ਦੀ ਦੇਖਭਾਲ ਅਤੇ ਸਾਫ ਸਫਾਈ ਦਾ ਕੰਮ ਕਰਦੇ ਹਨ ਉੱਥੇ ਹੀ ਪਿਤਾ ਇੱਕ ਨਿੱਜੀ ਸਕੂਲ ਦੇ ਵਿੱਚ ਮਾਲੀ ਅਤੇ ਸਫਾਈ ਸੇਵਕ ਵਜੋਂ ਕੰਮ ਕਰ ਰਿਹਾ ਹੈ। ਜਿੱਥੇ ਮਾਤਾ ਪਿਤਾ ਦੋਵੇਂ ਹੀ ਮਿਹਨਤ ਹੀ ਹਨ ਅਤੇ ਆਪਣੇ ਬੱਚੇ ਨੂੰ ਕੁਛ ਵੱਡਾ ਅਤੇ ਆਪਣੇ ਤੋਂ ਵੱਖਰਾ ਬਣਾਉਣ ਦੇ ਲਈ ਹਰ ਸਮੇਂ ਹਰ ਸੰਭਵ ਕੋਸ਼ਿਸ਼ ਕਰਦੇ ਹਨ ਤੇ ਜਿਨਾਂ ਦੀ ਕੋਸ਼ਿਸ਼ ਹੁਣ ਰੰਗ ਲੈ ਕੇ ਆਈ ਹੈ। ਕਸਬਾ ਹੰਡਿਆਇਆ ਦੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਜੀਟੀਵੀ ਦਾ ਵਿਦਿਆਰਥੀ ਯੁਵਰਾਜ ਸਿੰਘ ਪੰਜਵੀਂ ਜਮਾਤ ਦੇ ਵਿੱਚ ਨਵੋਦਿਆ ਦੀ ਪ੍ਰੀਖਿਆ ਦੇ ਵਿੱਚ ਜਿੱਥੇ ਸਫਲ ਹੋਇਆ ਹੈ ਉੱਥੇ ਹੀ ਨਵੋਦਿਆ ਦੇ ਵਿੱਚ ਉਸਦੀ ਚੋਣ ਕੀਤੀ ਗਈ ਹੈ। ਜਿੱਥੇ ਹੁਣ ਉਸਦਾ ਨਵੋਦਿਆ ਸਕੂਲ ਢਿਲਵਾਂ ਵਿਖੇ ਦਾਖਲਾ ਹੋ ਚੁੱਕਿਆ ਹੈ ਉੱਥੇ ਹੀ ਆਪਣੀ ਅਗਲੇਰੀ ਜੋ ਸਿੱਖਿਆ ਹੈ ਉਹ ਨਵੋਦਿਆ ਸਕੂਲ ਢਿਲਵਾਂ ਵਿਖੇ ਹਾਸਿਲ ਕਰੇਗਾ। ਇਸ ਉਪਲਬਧੀ ਦੇ ਨਾਲ ਜਿੱਥੇ ਮਾਤਾ ਪਿਤਾ ਦੀ ਖੁਸ਼ੀ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ ਉੱਥੇ ਹੀ ਉਹਨਾਂ ਦੇ ਰਿਸ਼ਤੇਦਾਰ ਅਤੇ ਆਸੇ ਪਾਸੇ ਵਾਲੇ ਵਧਾਈਆਂ ਦੇ ਰਹੇ ਹਨ ਕਿ ਛੋਟੀ ਉਮਰੇ ਇਸ ਬੱਚੇ ਨੇ ਵੱਡਾ ਮੁਕਾਮ ਹਾਸਿਲ ਕੀਤਾ ਹੈ ਅਤੇ ਮਾਤਾ ਪਿਤਾ ਦਾ ਸਿਰ ਗਰਭ ਦੇ ਨਾਲ ਉੱਚਾ ਚੁੱਕਿਆ ਹੈ।
ਕੀ ਆਖਦਾ ਹੈ ਛੋਟਾ ਬੱਚਾ ਯੁਵਰਾਜ ਸਿੰਘ
ਜੇਕਰ ਯੁਵਰਾਜ ਸਿੰਘ ਜੋ ਕਿ ਪੰਜਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਨਵੋਦਿਆ ਸਕੂਲ ਢਿਲਵਾਂ ਵਿਖੇ ਸਲੈਕਟ ਹੋਇਆ ਹੈ ਜੇਕਰ ਉਸ ਦੀ ਗੱਲ ਕਰੀਏ ਤਾਂ ਜੋ ਯੁਵਰਾਜ ਸਿੰਘ ਆਖਦਾ ਹੈ ਕਿ ਉਹ ਉਹ ਹਰ ਖੁਸ਼ੀ ਆਪਣੇ ਮਾਤਾ ਪਿਤਾ ਨੂੰ ਦੇਵੇਗਾ ਜੋ ਉਹ ਹਾਸਿਲ ਨਹੀਂ ਕਰ ਪਾਏ। ਉਹ ਉਹਨਾਂ ਨੂੰ ਉਹ ਹਰ ਸੁਪਨਾ ਦਿਖਾਵੇਗਾ ਜੋ ਉਹ ਦੇਖ ਤਾਂ ਸਕੇ ਪਰ ਸੱਚ ਨਹੀਂ ਕਰ ਪਾਏ। ਯੁਵਰਾਜ ਸਿੰਘ ਨੇ ਕਿਹਾ ਕਿ ਬੇਸ਼ੱਕ ਉਹ ਗਰੀਬ ਪਰਿਵਾਰ ਦੇ ਵਿੱਚ ਪੈਦਾ ਹੋਇਆ ਹੈ ਪਰ ਉਹ ਕੁਝ ਵੱਡਾ ਕਰਨਾ ਚਾਹੁੰਦਾ ਹੈ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਚਮਕਾਉਣਾ ਚਾਹੁੰਦਾ ਹੈ ਉਹ ਦੱਸਣਾ ਚਾਹੁੰਦਾ ਹੈ ਕਿ ਗਰੀਬ ਘਰ ਚੋਂ ਪੈਦਾ ਹੋਇਆ ਬੱਚਾ ਜਰੂਰੀ ਨਹੀਂ ਕੀ ਆਪਣੇ ਮਾਤਾ ਪਿਤਾ ਵਾਂਗ ਦਿਹਾੜੀ ਮਜ਼ਦੂਰੀ ਹੀ ਕਰੇ ਗਰੀਬ ਪਰਿਵਾਰ ਦਾ ਬੱਚਾ ਡਾਕਟਰ ਵਕੀਲ ਜੱਜ ਇੰਜਨੀਅਰ ਅਤੇ ਇੱਕ ਵੱਡਾ ਵਪਾਰੀ ਵੀ ਬਣ ਸਕਦਾ ਹੈ। ਬੀਬੀ ਐਨ ਨੈੱਟਵਰਕ ਪੰਜਾਬ ਵੱਲੋਂ ਵੀ ਅਸੀਂ ਇਸ ਛੋਟੇ ਜਿਹੇ ਬੱਚੇ ਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ ਅਤੇ ਵਾਹਿਗੁਰੂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਜੋ ਇਸ ਬੱਚੇ ਨੇ ਸੋਚਿਆ ਹੈ ਉਹ ਸੱਚ ਹੋ ਪਾਵੇ।
ਇਸ ਤਰ੍ਹਾਂ ਹੀ ਸਰਕਾਰੀ ਪ੍ਰਾਇਮਰੀ ਸਕੂਲ ਜੀ ਟੀਵੀ ਕਸਬਾ ਹੰਡਿਆਇਆ ਦੇ ਤਿੰਨ ਹੋਰ ਹੁਣ ਹਾਰਟ ਵਿਦਿਆਰਥੀ ਗੁਰਵਿੰਦਰ ਸਿੰਘ ਅੰਕੁਸ਼ ਕੁਮਾਰ ਪ੍ਰਭਜੋਤ ਸਿੰਘ ਨਵੋਦਿਆ ਸਕੂਲ ਦੇ ਵਿੱਚ ਚੁਣੇ ਗਏ ਹਨ। ਇਹ ਤਮਾਮ ਬੱਚੇ ਗਰੀਬ ਪਰਿਵਾਰਾਂ ਚੋਂ ਉੱਠ ਕੇ ਅੱਜ ਆਪਣੀ ਜ਼ਿੰਦਗੀ ਦੀ ਪਹਿਲੀ ਪੌੜੀ ਨੂੰ ਸਫਲ ਬਣਾ ਸਕੇ ਹਨ ਅਤੇ ਹੁਣ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ ਜਿੱਥੇ ਹੁਣ ਆਪਣੇ ਚੰਗੇ ਭਵਿੱਖ ਦੀ ਸ਼ੁਰੂਆਤ ਇਹ ਨਵੋਦਿਆ ਸਕੂਲ ਢਿਲਵਾਂ ਵਿਖੇ ਕਰਨਗੇ।