ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 04 ਅਪ੍ਰੈਲ
ਸਮਰਾਲਾ 'ਚ ਖੰਨਾ ਦੇ ਵਿਆਹ ਸਮਾਗਮ ਦੌਰਾਨ ਡਾਂਸਰ ਨਾਲ ਬਦਸਲੂਕੀ ਕਰਨ ਦੇ ਮਾਮਲੇ ਵਿੱਚ ਨਾਮਜ਼ਦ ਪੁਲਿਸ ਮੁਲਾਜ਼ਮ ਜਗਰੂਪ ਸਿੰਘ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਜਾਣਕਾਰੀ ਥਾਣਾ ਸਮਰਾਲਾ ਦੇ ਐਂਸਐੱਚਓ ਰਾਓ ਵਰਿੰਦਰ ਸਿੰਘ ਨੇ ਦਿੱਤੀ। ਐਂਸਐੱਚਓ ਰਾਓ ਵਰਿੰਦਰ ਸਿੰਘ ਨੇ ਦੱਸਿਆ ਕਿ ਸਮਰਾਲਾ ਪੁਲਿਸ ਵੱਲੋ ਵੱਖ ਵੱਖ ਟੀਮਾਂ ਬਣਾ ਕੇ ਮੁਲਾਜਮਾਂ ਦੀਆਂ ਲੁਕਣਗਾਹਾਂ ਉੱਤੇ ਛਾਪਾਮਾਰੀ ਕੀਤੀ ਜਾ ਰਹੀ ਸੀ। ਛਾਪੇਮਾਰੀ ਤੋਂ ਬਾਅਦ ਪੁਲਿਸ ਮੁਲਾਜ਼ਮ ਜਗਰੂਪ ਸਿੰਘ ਨੂੰ ਗ੍ਰਫਤਾਰ ਕੀਤਾ ਗਿਆ। ਉਸਦੇ ਦੂਜੇ ਸਾਥੀਆਂ ਨੂੰ ਫੜ੍ਹਨ ਲਈ ਛਾਪੇਮਾਰੀ ਜਾਰੀ ਹੈ। ਦੱਸਣਯੋਗ ਹੈ ਕਿ ਸੋਮਵਾਰ ਨੂੰ ਸੋਸ਼ਲ ਮੀਡੀਆਂ ’ਤੇ ਇੱਕ ਵੀਡਿਓ ਵਾਈਰਲ ਹੋਈ ਸੀ, ਜਿਸ ’ਚ ਸਮਰਾਲਾ ਵਿਖੇ ਇੱਕ ਵਿਆਹ ਸਮਾਗਮ ਸਟੇਜ ’ਤੇ ਨੱਚ ਰਹੀ ਕੁੜੀ ਤੇ ਸਟੇਜ ਦੇ ਹੇਠਾਂ ਖੜੇ ਵਿਅਕਤੀਆਂ ’ਚ ਬਹਿਸ ਚੱਲ ਰਹੀ ਹੈ। ਇੱਕ ਵਿਅਕਤੀ ਵੱਲੋਂ ਡਾਂਸਰ ਕੁੜੀ ਵੱਲ ਸ਼ਰਾਬ ਦਾ ਭਰਿਆ ਗਲਾਸ ਵੀ ਸੁੱਟਿਆ ਦਿਖਾਈ ਦਿੰਦਾ ਹੈ। ਵੀਡਿਓ ਵਾਈਰਲ ਹੋਣ ਤੋਂ ਬਾਅਦ ਸ਼ਿਕਾਇਤ ਮਿਲਣ ’ਤੇ ਜਗਰੂਪ ਸਿੰਘ ਨਾਂਅ ਦੇ ਵਿਅਕਤੀ ਸਮੇਤ ਚਾਰ ਜਣਿਆਂ ’ਤੇ ਮਾਮਲਾ ਦਰਜ ਕੀਤਾ ਸੀ। ਇਹ ਵਿਅਕਤੀ ਪੁਲਿਸ ਮੁਲਾਜ਼ਮ ਹੈ।