ਜਰਨਲਿਸਟ ਇੰਜੀਨੀਅਰ, ਸੋਨੂੰ ਉੱਪਲ, ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 06 ਅਪ੍ਰੈਲ
ਕਸਬਾ ਭਦੋੜ ਦੇ ਸੰਧੂ ਕਲਾਂ ਇਲਾਕੇ ਦੇ ਵਿੱਚ ਉਸ ਸਮੇਂ ਮਕਾਨ ਦੀ ਵੰਡ ਨੇ ਖੂਨ ਦੇ ਰਿਸ਼ਤਿਆਂ ਨੂੰ ਵੰਡ ਦਿੱਤਾ। ਜਦੋਂ ਛੋਟੇ ਭਰਾ ਨੇ ਮਕਾਨ ਦੀ ਵੰਡ ਨੂੰ ਲੈ ਕੇ ਵੱਡੇ ਭਰਾ ਦੀ ਛਾਤੀ ਦੇ ਵਿੱਚ ਪੇਚਕਸ ਮਾਰ ਕੇ ਉਸਦਾ ਕਤਲ ਕਰ ਦਿੱਤਾ। ਇਸ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਕਿ ਉਸਦੇ ਵੱਡੇ ਭਰਾ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਲਾਂਕਿ ਉਸਦੇ ਦੋ ਬੱਚੇ ਜਿਸ ਵਿੱਚ ਇੱਕ ਬੇਟੀ ਜੋ ਕਿ ਵਿਦੇਸ਼ ਦੇ ਵਿੱਚ ਪੜ੍ਹ ਰਹੀ ਹੈ ਅਤੇ ਇੱਕ ਬੇਟਾ ਜੋ ਕਿ ਬਾਰਵੀਂ ਕਲਾਸ ਦੇ ਵਿੱਚ ਪੜ੍ਹ ਰਿਹਾ ਹੈ। ਇਸ ਮੌਤ ਦੇ ਨਾਲ ਉਹ ਆਪਣੇ ਪਿੱਛੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਛੱਡ ਗਿਆ। ਜਿੱਥੇ ਇਸ ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਕਾਤਲ ਨੂੰ ਲੱਭ ਰਹੀ ਹੈ। ਭਾਵ ਛੋਟੇ ਭਰਾ ਨੂੰ ਲੱਭ ਰਹੀ ਹੈ। ਉਥੇ ਹੀ ਇਸ ਮਾਮਲੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਦੇ ਵਿੱਚ ਕਸਬਾ ਭਦੋੜ ਦੇ ਥਾਣਾ ਭਦੋੜ ਦੇ ਇੰਚਾਰਜ ਅਤੇ ਕੇਸ ਦੇ ਤਬਦੀਸ਼ੀ ਅਫਸਰ ਸ਼ੇਰ ਵਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਇਹ ਕਤਲ ਮਕਾਨ ਦੀ ਵੰਡ ਨੂੰ ਲੈ ਕੇ ਭਾਵ ਜਮੀਨੀ ਰੋਲੇ ਨੂੰ ਲੈ ਕੇ ਸਾਹਮਣੇ ਆਇਆ ਹੈ। ਜਿਸ ਦੇ ਵਿੱਚ ਘਰ ਦੀ ਵੰਡ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ ਤਾਂ ਅੱਜ ਦੋਹਾਂ ਭਰਾਵਾਂ ਦੇ ਵਿਚਕਾਰ ਆਪਸ ਦੇ ਵਿੱਚ ਝਗੜਾ ਹੋ ਗਿਆ। ਜਿੱਥੇ ਇਹ ਝਗੜਾ ਖੂਨੀ ਝੜੱਪ ਦੇ ਵਿੱਚ ਤਬਦੀਲ ਹੋ ਗਿਆ। ਜਿਸ ਤੋਂ ਬਾਅਦ ਛੋਟੇ ਭਰਾ ਨੇ ਵੱਡੇ ਭਰਾ ਦੀ ਛਾਤੀ ਦੇ ਵਿੱਚ ਹੱਥ ਦੇ ਵਿੱਚ ਆਇਆ ਪੇਸ਼ਕਸ ਮਾਰ ਦਿੱਤਾ। ਜਿਸ ਦੇ ਕਾਰਨ ਉਸ ਦੀ ਮੌਤ ਹੋ ਗਈ ਹੈ। ਉਨਾਂ ਦੇ ਵੱਲੋਂ ਮ੍ਰਿਤਕ ਦੇ ਸਰੀਰ ਨੂੰ ਸਿਵਲ ਹਸਪਤਾਲ ਬਰਨਾਲਾ ਦੇ ਮੋਰਚਰੀ ਘਰ ਦੇ ਵਿੱਚ ਪੋਸਟਮਾਰਟਮ ਦੀ ਕਾਰਵਾਈ ਨੂੰ ਲੈ ਕੇ ਰੱਖਿਆ ਗਿਆ ਹੈ। ਉੱਥੇ ਹੀ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਐਫਆਈਆਰ ਨੰਬਰ 32 ਦੇ ਵਿੱਚ 302 ਆਈਪੀਸੀ ਧਾਰਾ ਤਹਿਤ ਕਤਲ ਦਾ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਵਣ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।