ਜਰਨਲਿਸਟ ਇੰਜੀਨੀਅਰ, ਸੋਨੂੰ ਉੱਪਲ, ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 07 ਅਪ੍ਰੈਲ
ਪੰਜਾਬ ਕ੍ਰਿਕਟ ਐਸੋਸੀਏਸ਼ਨ ਮੋਹਾਲੀ ਵੱਲੋਂ ਕਰਵਾਏ ਜਾ ਰਹੇ ਅੰਡਰ 23 ਜਿਲ੍ਹਾ ਕ੍ਰਿਕਟ ਟੂਰਨਾਮੈਂਟ 2024-25 ਵਿੱਚ ਕੱਲ ਜਲੰਧਰ ਦੇ ਬਰਲਟਨ ਪਾਰਕ ਵਿੱਚ ਖੇਡੇ ਗਏ ਕੁਆਰਟਰ ਫਾਈਨਲ ਮੈਚ ਵਿੱਚ ਬਰਨਾਲਾ ਦੀ ਟੀਮ ਨੇ ਜਲੰਧਰ ਉੱਪਰ ਧਮਾਕੇਦਾਰ ਜਿੱਤ ਦਰਜ ਕੀਤੀ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਜਲੰਧਰ ਦੀ ਪੂਰੀ ਟੀਮ ਬਰਨਾਲਾ ਦੀ ਘਾਤਕ ਗੇਂਦਬਾਜੀ ਅੱਗੇ 220 ਦੌੜਾ ਤੇ ਹੀ ਢੇਰ ਹੀ ਗਈ। ਜਿਸ ਵਿੱਚ ਕਪਤਾਨ ਪ੍ਰਭਜੋਤ ਅਤੇ ਹਵਨੀਤ ਸਿੰਘ ਦੀ ਗੇਦਬਾਜੀ ਦਾ ਖਾਸ ਯੋਗਦਾਨ ਰਿਹਾ। ਆਪਣੀ ਪਾਰੀ ਵਿੱਚ ਵਧੀਆ ਬੱਲੇਬਾਜ਼ੀ ਕਰਦੇ ਹੋਏ ਬਰਨਾਲਾ ਦੀ ਟੀਮ ਨੇ ਜਲੰਧਰ ਵੱਲੋਂ ਦਿੱਤੇ 220 ਦੌੜਾ ਦੇ ਟੀਚੇ ਨੂੰ ਆਸਾਨੀ ਨਾਲ ਪੂਰਾ ਕੀਤਾ ਤੇ 275 ਬਣਾ ਕੇ ਆਲ- ਆਊਟ ਹੋ ਗਈ। ਜਿਸ ਵਜੋਂ ਬਰਨਾਲਾ ਨੂੰ ਪਹਿਲੇ ਇਨੀਗ ਦੇ ਹਿਸਾਬ ਨਾਲ ਤਿੰਨ ਪੁਆਇੰਟਾਂ ਦੀ ਲੀਡ ਮਿਲ ਗਈ ਅਤੇ ਬਰਨਾਲਾ ਇਸ ਮੈਚ ਵਿਚ ਜੇਤੂ ਰਿਹਾ। ਇਥੇ ਬੱਲੇਬਾਜ਼ੀ ਵਿੱਚ ਯੁਧਵੀਰ ਸਿੰਘ (82) ਅਤੇ ਸਾਹਿਲਪ੍ਰੀਤ ਸਿੰਘ ਦਾ ਬਹੁਤ ਵਧੀਆ ਯੋਗਦਾਨ ਰਿਹਾ ਜਿਸ ਵਿੱਚ ਸਾਹਿਲਪ੍ਰੀਤ ਸਿੰਘ ਨੇ ਨਾਬਾਦ 106 ਰਨ ਬਣਾ ਕੇ ਨਾਬਾਦ ਰਿਹਾ। ਉੱਥੇ ਹੀ ਟ੍ਰਾਇਡੇਂਟ ਬਰਨਾਲਾ ਦੇ ਗਰਾਊਂਡ ਵਿੱਚ ਅੰਡਰ 16 ਮੁੰਡਿਆਂ ਦੇ ਮੁਕਾਬਲੇ ਵਿੱਚ ਬਰਨਾਲਾ ਦੇ ਟੀਮ ਤੇ ਆਪਣੇ ਪਹਿਲੇ ਲੀਗ ਮੈਚ ਵਿੱਚ ਫ਼ਤਹਿਗੜ੍ਹ ਸਾਹਿਬ ਨੂੰ ਹਰਾ ਕੇ ਜੇਤੂ ਸ਼ੁਰੂਆਤ ਕਰ ਦਿੱਤੀ ਹੈ। ਬਰਨਾਲਾ ਦੀ ਇਸ ਇਤਿਹਾਸਿਕ ਜਿੱਤ ਬਾਅਦ ਜਿਲਾ ਕ੍ਰਿਕਟ ਐਸੋੀਏਸ਼ਨ ਬਰਨਾਲਾ ਦੇ ਪ੍ਰਧਾਨ ਸ਼੍ਰੀ ਵਿਵੇਕ ਸਿਧਵਾਨੀ ਜੀ ਅਤੇ ਸੈਕਟਰੀ ਸ਼੍ਰੀ ਰੁਪਿੰਦਰ ਗੁਪਤਾ ਜੀ ਨੇ ਟੀਮ ਨੂੰ ਭਰਪੂਰ ਸੁਭ ਕਾਮਨਾਵਾਂ ਦਿੱਤੀਆਂ ਅਤੇ ਟ੍ਰਾਇਡੇਂਟ ਦੇ ਸੰਸਥਾਪਕ ਪਦਮ ਸ਼੍ਰੀ ਰਜਿੰਦਰ ਗੁਪਤਾ ਜੀ ਦਾ ਖਾਸ ਧੰਨਵਾਦ ਕੀਤਾ ਜਿਨ੍ਹਾਂ ਨੇ ਬਰਨਾਲਾ ਅਤੇ ਪੰਜਾਬ ਦੀ ਕ੍ਰਿਕਟ ਨੂੰ ਬੁਲੰਦੀਆਂ ਉਪਰ ਲੈ ਕੇ ਜਾਣ ਦਾ ਸੁਪਨਾ ਵੇਖਿਆ ਸੀ ਅਤੇ ਉਸਦੇ ਹੀ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਰਹੇ ਹਨ। ਸ਼੍ਰੀ ਗੁਪਤਾ ਜੀ ਨੇ ਬਰਨਾਲਾ ਦੀ ਕ੍ਰਿਕਟ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਤੱਕ ਬਰਨਾਲਾ ਕ੍ਰਿਕਟ ਨੂੰ ਉਹ ਹਰ ਸੰਭਵ ਲੋੜ ਮੁਹਈਆ ਕਰਵਾਈ ਜਿਸ ਦੀ ਖਿਡਾਰੀਆ ਨੂੰ ਜਰੂਰਤ ਸੀ। ਇਹ ਹੀ ਕਾਰਨ ਹੈ ਟ੍ਰਾਇਡੇਂਟ ਬਰਨਾਲਾ ਦਾ ਕ੍ਰਿਕਟ ਗਰਾਊਂਡ ਪੰਜਾਬ ਦੇ ਵਧੀਆ ਕ੍ਰਿਕਟ ਮੈਦਾਨਾਂ ਵਿੱਚੋ ਇੱਕ ਮੰਨਿਆਂ ਜਾਂਦਾ ਹੈ