ਜਰਨਲਿਸਟ ਇੰਜੀਨੀਅਰ, ਸੋਨੂੰ ਉੱਪਲ, ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ
ਸ਼੍ਰੀ ਕ੍ਰਿਸ਼ਨਾ ਪੰਚਾਇਤੀ ਮੰਦਿਰ ਬਰਨਾਲਾ ਦੇ ਵੱਲੋਂ ਭਾਰਤੀਯ ਸਨਾਤਨ ਧਰਮ ਮਹਾਵੀਰ ਦਲ ਦੀ ਅਗਵਾਈ ਦੇ ਵਿੱਚ ਨਵਰਾਤਰਿਆਂ ਨੂੰ ਲੈ ਕੇ ਮਾਤਾ ਜੀ ਦੀ ਪਵਿੱਤਰ ਜੋਤ ਮਾਤਾ ਜਵਾਲਾ ਜੀ ਤੋਂ ਲਿਆਂਦੀ ਗਈ ਹੈ। ਜਿਸ ਨੂੰ ਲੈ ਕੇ ਸ਼ਹਿਰ ਦੇ ਵਿੱਚ ਸ਼ੋਭਾ ਯਾਤਰਾ ਕੱਢੀ ਗਈ। ਇਹ ਸ਼ੋਭਾ ਯਾਤਰਾ ਵਾਲਮੀਕੀ ਚੌਂਕ ਤੋਂ ਸਦਰ ਬਾਜ਼ਾਰ ਹੰਡਿਆਇਆ ਬਾਜ਼ਾਰ ਤੋ ਹੁੰਦੇ ਹੋਏ ਮੰਦਰ ਦੇ ਵਿੱਚ ਸੰਪੂਰਨ ਕੀਤੀ ਜਾਵੇਗੀ। ਮੰਗਲਵਾਰ ਦੇ ਦਿਨ ਘਰਾਂ ਦੇ ਵਿੱਚ ਮਾਤਾ ਜੀ ਦੀ ਜੋਤ ਸਥਾਪਿਤ ਕਰਨ ਨੂੰ ਲੈ ਕੇ ਜੋਤ ਘਰਾਂ ਲਈ ਦਿੱਤੀ ਜਾਵੇਗੀ। ਇਸ ਦੌਰਾਨ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਪਰ ਮਾਤਾ ਜੀ ਦੀ ਸਵਾਰੀ ਦਾ ਸਵਾਗਤ ਕੀਤਾ ਗਿਆ ਉੱਥੇ ਹੀ ਸਦਰ ਬਾਜ਼ਾਰ ਦੇ ਵਿੱਚ ਸੋਨੂ ਕੁੰਬੜਵਾਲੀਆ ਪਰਿਵਾਰ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚਾਹ ਅਤੇ ਸਮੋਸੇ ਦਾ ਲੰਗਰ ਲਗਾਇਆ ਗਿਆ। ਇਸ ਦੌਰਾਨ ਪ੍ਰਧਾਨ ਰਾਜਕੁਮਾਰ ਰਾਜੀ, ਜਨਰਲ ਸੈਕਟਰੀ ਸੁਰਿੰਦਰ ਬੰਟੀ, ਜੁਆਇੰਟ ਜਰਨਲ ਸੈਕਟਰੀ ਜਤਿੰਦਰ ਗੁੱਗੀ, ਖਜਾਨਚੀ ਸੁਰੇਸ਼ ਕੁਮਾਰ, ਜੁਆਇੰਟ ਖਜਾਨਚੀ ਯਸ਼ਪਾਲ ਮਿੱਠੀ, ਐਕਟਿੰਵ ਪ੍ਰਧਾਨ ਸੁਸ਼ੀਲ ਕੁਮਾਰ, ਨਰੇਸ਼ ਕੁਮਾਰ, ਸੁਰੇਸ਼ ਕੁਮਾਰ, ਮੋਹਿਤ ਸਿੰਗਲਾ, ਗੋਰਾ ਲਾਲ, ਸੋਨੂੰ ਕੁੰਬੜਵਾਲੀਆ, ਰਾਕੇਸ਼ ਕੁਮਾਰ ਮਿੱਠਾ, ਡਾਕਟਰ ਸੁਰਿੰਦਰ ਮੋਹਨ, ਮੰਦਿਰ ਦੇ ਪੁਜਾਰੀ ਪੰਡਿਤ ਗਣੇਸ਼ ਜੀ, ਰਜਤ ਬੰਸਲ ਲੱਕੀ, ਪ੍ਰਮੋਦ ਕੁਮਾਰ, ਪੁਲਕਿਤ ਗਰਗ, ਰਾਜੀਵ ਰੋਸ਼ਨ, ਸੰਦੀਪ ਕੁਮਾਰ, ਆਸ਼ੀਸ ਕੁਮਾਰ, ਰਾਜੇਸ਼ ਕੁਮਾਰ, ਰਾਕੇਸ਼ ਕੁਮਾਰ, ਪੀਆਰਓ ਜਰਨਲਿਸਟ ਸੋਨੂੰ ਉੱਪਲ ਆਦਿ ਹਾਜ਼ਰ ਸਨ।