ਬੀਬੀਐਨ ਨੈਟਵਰਕ ਪੰਜਾਬ, ਹੁਸ਼ਿਆਰਪੁਰ ਬਿਊਰੋ, 8 ਅਪ੍ਰੈਲ
ਥਾਣਾ ਸਦਰ ਦੀ ਪੁਲਿਸ ਨੇ ਇਕ ਲੜਕੀ ਨੂੰ ਕੈਨੇਡਾ ਭੇਜਣ ਦੇ ਨਾਂ ’ਤੇ 16 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਇੰਡੋਨੇਸ਼ੀਆ ਰਹਿੰਦੇ ਟਰੈਵਲ ਏਜੰਟ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਰਵੀਨਾ ਕੁਮਾਰੀ ਪੁੱਤਰੀ ਤੀਰਥ ਰਾਮ ਵਾਸੀ ਪਟਿਆੜੀਆਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਲਖਵੀਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਘੋਲੀਆ ਖ਼ੁਰਦ ਥਾਣਾ ਨਿਹਾਲ ਸਿੰਘ ਵਾਲਾ ਮੋਗਾ ਉਰਫ਼ ਰਮਨ ਬਰਾੜ ਹਾਲ ਇੰਡੋਨੇਸ਼ੀਆ ਨੇ ਉਸ ਨੂੰ ਕੈਨੇਡਾ ਭੇਜਣ ਲਈ 16 ਲੱਖ ਰੁਪਏ ਲੈ ਲਏ ਅਤੇ ਇੰਡੋਨੇਸ਼ੀਆ ਬੁਲਾ ਕੇ ਉੱਥੇ ਭੁੱਖੀ-ਭਾਣੀ ਰੱਖਿਆ ਅਤੇ ਤੰਗ-ਪਰੇਸ਼ਾਨ ਕੀਤਾ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ADVERTISEMENT
ADVERTISEMENT
ADVERTISEMENT