ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 8 ਅਪ੍ਰੈਲ
ਸਥਾਨਕ ਪੁਲਿਸ ਵੱਲੋਂ 11 ਵਿਅਕਤੀਆਂ ਦੀ ਸਾਂਝੀ ਸ਼ਿਕਾਇਤ ਦੇ ਆਧਾਰ ’ਤੇ ਵਿਦੇਸ਼ ਭੇਜਣ ਦੇ ਨਾਂ ’ਤੇ 34 ਲੱਖ 17 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਕਥਿਤ ਦੋਸ਼ ਹੇਠ ਸਤਵਿੰਦਰ ਕੌਰ ਤੇ ਕਮਲਜੀਤ ਸਿੰਘ ਵਾਸੀ ਮਾਛੀਵਾੜਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਨ੍ਹਾਂ ਟ੍ਰੈਵਲ ਏਜੰਟਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਉਣ ਵਾਲੇ ਵਿਅਕਤੀ ਗੁਰਜੰਟ ਸਿੰਘ ਵਾਸੀ ਦੌਲਤਪੁਰ, ਰਾਜਪਾਲ ਸਿੰਘ ਵਾਸੀ ਮਾਛੀਵਾੜਾ, ਦਪਿੰਦਰ ਸਿੰਘ ਵਾਸੀ ਪਠਾਨਕੋਟ, ਅੰਮ੍ਰਿਤਪਾਲ ਸਿੰਘ ਵਾਸੀ ਅਮਲੋਹ, ਜਸਵੀਰ ਸਿੰਘ ਵਾਸੀ ਅਮਲੋਹ, ਦਵਿੰਦਰ ਸਿੰਘ ਵਾਸੀ ਭਾਦਲਾ, ਮਨਪ੍ਰੀਤ ਸਿੰਘ ਵਾਸੀ ਗੜ੍ਹੀ ਬੇਟ, ਰਣਜੀਤ ਸਿੰਘ ਵਾਸੀ ਮਾਛੀਵਾੜਾ, ਜਸਵੰਤ ਸਿੰਘ ਵਾਸੀ ਜਲਣਪੁਰ, ਸੁਖਵਿੰਦਰ ਕੌਰ ਵਾਸੀ ਮਾਛੀਵਾੜਾ, ਤਨਵੀਰ ਕੌਰ ਵਾਸੀ ਬਸੀ ਪਠਾਣਾਂ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਨ੍ਹਾਂ ਵੱਲੋਂ ਕੈਨੇਡਾ ਜਾਣ ਲਈ ਕਮਲਜੀਤ ਸਿੰਘ ਤੇ ਸਤਵਿੰਦਰ ਕੌਰ ਨੂੰ ਵੱਖ-ਵੱਖ ਮਿਤੀਆਂ ਰਾਹੀਂ 34 ਲੱਖ 17 ਹਜ਼ਾਰ ਅਦਾ ਕੀਤੇ। ਇਨ੍ਹਾਂ ਟ੍ਰੈਵਲ ਏਜੰਟਾਂ ਨੇ ਵਿਦੇਸ਼ ਨਾ ਭੇਜਿਆ ਬਲਕਿ ਜਦੋਂ ਪੈਸੇ ਵਾਪਸ ਮੰਗਣ ਲੱਗੇ ਤਾਂ ਦਿੱਤੇ ਗਏ ਚੈੱਕ ਵੀ ਬਾਊਂਸ ਹੋ ਗਏ। ਪੁਲਿਸ ਉੱਚ ਅਧਿਕਾਰੀਆਂ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ ’ਤੇ ਸਤਵਿੰਦਰ ਕੌਰ ਤੇ ਕਮਲਜੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।