ਬੀਬੀਐਨ ਨੈਟਵਰਕ ਪੰਜਾਬ, ਦਿੱਲੀ ਬਿਊਰੋ, 08 ਅਪ੍ਰੈਲ
Solar Eclipse 2024 ਸਾਲ ਦਾ ਪਹਿਲਾ ਸੂਰਜ ਗ੍ਰਹਿਣ ਅੱਜ ਯਾਨੀ 8 ਅਪ੍ਰੈਲ ਨੂੰ ਲੱਗਣ ਜਾ ਰਿਹਾ ਹੈ। ਇਹ ਗ੍ਰਹਿਣ ਪੂਰਨ ਸੂਰਜ ਗ੍ਰਹਿਣ ਹੋਵੇਗਾ ਅਤੇ ਸਭ ਤੋਂ ਲੰਬੇ ਸਮੇਂ ਦਾ ਹੋਵੇਗਾ। ਇਸ ਖਗੋਲੀ ਘਟਨਾ ਦੌਰਾਨ ਨਾਸਾ ਵੀ ਇਕ ਵਿਸ਼ੇਸ਼ ਪ੍ਰਯੋਗ ਕਰਨ ਜਾ ਰਿਹਾ ਹੈ।ਸੂਰਜ ਗ੍ਰਹਿਣ ਅੱਜ ਯਾਨੀ 8 ਅਪ੍ਰੈਲ ਨੂੰ ਰਾਤ 9:12 'ਤੇ ਸ਼ੁਰੂ ਹੋਵੇਗਾ ਤੇ 9 ਅਪ੍ਰੈਲ ਨੂੰ ਸਵੇਰੇ 2:22 'ਤੇ ਸਮਾਪਤ ਹੋਵੇਗਾ। ਇਸ ਕਾਰਨ ਇਸ ਵਾਰ ਸੂਰਜ ਗ੍ਰਹਿਣ ਦੀ ਮਿਆਦ 5 ਘੰਟੇ 10 ਮਿੰਟ ਹੋਵੇਗੀ। ਇਸ ਦੌਰਾਨ 4 ਮਿੰਟ 11 ਸੈਕਿੰਡ ਤਕ ਅਸਮਾਨ 'ਚ ਹਨੇਰਾ ਛਾ ਜਾਵੇਗਾ। ਸੂਰਜ ਗ੍ਰਹਿਣ ਮੈਕਸੀਕੋ, ਉੱਤਰੀ ਅਮਰੀਕਾ, ਕੈਨੇਡਾ, ਜਮਾਇਕਾ, ਆਇਰਲੈਂਡ, ਉੱਤਰੀ ਪੱਛਮੀ ਇੰਗਲੈਂਡ, ਕਿਊਬਾ, ਡੋਮਿਨਿਕਾ, ਕੋਸਟਾ ਰੀਕਾ, ਪੱਛਮੀ ਯੂਰਪ, ਫ੍ਰੈਂਚ ਪੋਲੀਨੇਸ਼ੀਆ, ਪ੍ਰਸ਼ਾਂਤ, ਐਟਲਾਂਟਿਕ ਤੇ ਆਰਕਟਿਕ 'ਚ ਦਿਖਾਈ ਦੇਵੇਗਾ। ਗ੍ਰਹਿਣ ਸਭ ਤੋਂ ਪਹਿਲਾਂ ਮੈਕਸੀਕੋ ਦੇ ਮਜ਼ਾਟੀਅਨ (Mazatian) ਸ਼ਹਿਰ 'ਚ ਦੇਖਿਆ ਜਾਵੇਗਾ। ਇਹ ਗ੍ਰਹਿਣ ਭਾਰਤ 'ਚ ਨਹੀਂ ਦਿਖਾਈ ਦੇਵੇਗਾ, ਇਸ ਲਈ ਇੱਥੇ ਸੂਤਕ ਕਾਲ ਨਹੀਂ ਮੰਨਿਆ ਜਾਵੇਗਾ। ਹਾਲਾਂਕਿ, ਤੁਸੀਂ ਦਾਨ ਕਰ ਸਕਦੇ ਹੋ, ਜਿਸ ਨਾਲ ਪੁੰਨ ਦੀ ਪ੍ਰਾਪਤੀ ਹੋਵੇਗੀ। ਨਾਸਾ ਦੇ ਵਿਗਿਆਨੀ ਅੱਜ ਇਕ ਵਿਸ਼ੇਸ਼ ਪ੍ਰਯੋਗ ਕਰਨ ਜਾ ਰਹੇ ਹਨ। ਦਰਅਸਲ, ਸੂਰਜ ਗ੍ਰਹਿਣ ਦੇ ਮੱਦੇਨਜ਼ਰ ਨਾਸਾ ਦੀ ਟੀਮ ਅੱਜ ਤਿੰਨ ਰਾਕੇਟ ਲਾਂਚ ਕਰਨ ਜਾ ਰਹੀ ਹੈ। ਇਕ ਰਾਕੇਟ ਗ੍ਰਹਿਣ ਤੋਂ ਪਹਿਲਾਂ ਲਾਂਚ ਕੀਤਾ ਜਾਵੇਗਾ, ਜਦਕਿ ਦੂਜਾ ਸੂਰਜ ਗ੍ਰਹਿਣ ਦੌਰਾਨ ਲਾਂਚ ਕੀਤਾ ਜਾਵੇਗਾ। ਇਸ ਦੇ ਨਾਲ ਹੀ ਗ੍ਰਹਿਣ ਖਤਮ ਹੋਣ ਦੇ 45 ਮਿੰਟ ਬਾਅਦ ਤੀਜਾ ਰਾਕੇਟ ਲਾਂਚ ਕੀਤਾ ਜਾਵੇਗਾ।