ਬੀਬੀਐਨ ਨੈਟਵਰਕ ਪੰਜਾਬ, ਸ੍ਰੀ ਅੰਮ੍ਰਿਤਸਰ ਸਾਹਿਬ ਬਿਊਰੋ, 8 ਅਪ੍ਰੈਲ
ਅੰਮ੍ਰਿਤਸਰ ਲੋਕ ਸਭਾ ਸੀਟ (Amritsar Lok Sabha Seat) ਨੂੰ ਲੈ ਕੇ ਕਾਂਗਰਸ ਦਾ ਉਲਝਿਆ ਹੋਏ ਪੇਚ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ (Gurjeet Singh Aujla) 'ਤੇ ਭਾਰੀ ਪੈ ਸਕਦਾ ਹੈ। ਦੋ ਵਾਰ ਐੱਮਪੀ ਰਹਿ ਚੁੱਕੇ ਔਜਲਾ ਟਿਕਟ ਲਈ ਦਿੱਲੀ ਦਰਬਾਰ ਹਾਜ਼ਰੀ ਭਰ ਆਏ ਹਨ। ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ (Sonia Gandhi) ਦੀਸ਼ਰਨ 'ਚ ਜਾ ਕੇ ਉਨ੍ਹਾਂ ਦਾ ਆਸ਼ੀਰਵਾਦ ਵੀ ਲੈ ਆਏ ਹਨ। ਇਸ ਦੇ ਨਾਲ ਹੀ ਕਾਂਗਰਸ ਦੀ ਵੱਡੀ ਸ਼ਹਿਰੀ ਤੇ ਪੇਂਡੂ ਲਾਬੀ ਸਾਬਕਾ ਮੁੱਖ ਮੰਤਰੀ ਓਪੀ ਸੋਨੀ ਨੂੰ ਟਿਕਟ ਦੇਣ ਦੀ ਵਕਾਲਤ ਕਰ ਰਹੀ ਹੈ।ਸਥਾਨਕ ਆਗੂ ਔਜਲਾ ਨੂੰ ਟਿਕਟ ਦੇਣ ਦੇ ਖਿਲਾਫ ਹਨ। ਇਸ ਸਬੰਧੀ ਉਨ੍ਹਾਂ ਹਾਈਕਮਾਂਡ ਨੂੰ ਵੀ ਆਪਣੀਆਂ ਭਾਵਨਾਵਾਂ ਤੋਂ ਜਾਣੂ ਕਰਵਾਇਆ ਹੈ। 2019 ਦੀਆਂ ਲੋਕ ਸਭਾ ਚੋਣਾਂ 'ਚ ਵੀ ਇਲਾਕੇ ਦੇ ਦਿੱਗਜ ਕਾਂਗਰਸੀ ਆਗੂਆਂ ਨੇ ਔਜਲਾ ਨੂੰ ਟਿਕਟ ਦੇਣ ਦਾ ਵਿਰੋਧ ਕੀਤਾ ਸੀ ਪਰ ਫਿਰ ਉਹ ਟਿਕਟ ਲੈਣ 'ਚ ਕਾਮਯਾਬ ਰਹੇ ਸਨ। ਹੁਣ ਜਦੋਂ ਤੋਂ ਟਿਕਟ ਦੀ ਦੌੜ ਸ਼ੁਰੂ ਹੋਈ ਹੈ, ਕਾਂਗਰਸ ਦਾ ਇਕ ਵੱਡਾ ਵਰਗ ਚਾਹੁੰਦਾ ਹੈ ਕਿ ਔਜਲਾ ਨੂੰ ਟਿਕਟ ਨਾ ਦਿੱਤੀ ਜਾਵੇ। ਦਿਹਾਤ ਦੇ ਚਾਰ ਇਲਾਕਿਆਂ ਤੇ ਸ਼ਹਿਰ ਦੇ ਤਿੰਨ ਇਲਾਕਿਆਂ ਦੇ ਵੱਡੇ ਆਗੂਆਂ ਤੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਮੁਖੀਆਂ, ਏਆਈਸੀਸੀ ਦੇ ਜਨਰਲ ਸਕੱਤਰ ਵੇਣੂ ਗੋਪਾਲ, ਪੰਜਾਬ ਇੰਚਾਰਜ ਦੇਵੇਂਦਰ ਯਾਦਵ ਤੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਔਜਲਾ ਤੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਦਾ ਵਿਰੋਧ ਕੀਤਾ। ਇਹ ਲਿਖਤੀ ਰੂਪ 'ਚ ਦਿੱਤਾ ਗਿਆ ਹੈ। ਇਹ ਆਗੂ ਸ਼ੁੱਕਰਵਾਰ ਨੂੰ ਸ਼ਹਿਰ ਦੇ ਵੱਡੇ ਆਗੂ ਦੀ ਰਿਹਾਇਸ਼ ’ਤੇ ਹੋਈ ਮੀਟਿੰਗ 'ਚ ਵੀ ਹਾਜ਼ਰ ਰਹੇ ਤੇ ਸੋਨੀ ਦੇ ਹੱਕ 'ਚ ਲੌਬਿੰਗ ਤੇਜ਼ ਕਰਨ ਦੀ ਵਿਉਂਤਬੰਦੀ ਵੀ ਬਣਾਈ।