ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 9 ਅਪ੍ਰੈਲ
ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਦੀ ਮੰਗਲਵਾਰ ਸਵੇਰੇ ਅਚਾਨਕ ਤਬੀਅਤ ਵਿਗੜ ਗਈ ਜਿਸ ਕਰਕੇ ਵਿਧਾਨ ਸਭਾ ਹਲਕਾ ਪਾਇਲ ਤੇ ਸਾਹਨੇਵਾਲ 'ਚ ਮੰਗਲਵਾਰ ਨੂੰ ਕੱਢੀ ਜਾਣ ਵਾਲੀ 'ਪੰਜਾਬ ਬਚਾਓ ਯਾਤਰਾ' (Punjab Bachao Yatra) ਦੀ ਕਮਾਨ ਬਿਕਰਮ ਸਿੰਘ ਮਜੀਠੀਆ (Bikram Singh Majithia) ਨੇ ਸੰਭਾਲੀ ਹੈ। ਸੁਖਬੀਰ ਬਾਦਲ ਫਿਲਹਾਲ ਆਪਣੀ ਚੰਡੀਗੜ੍ਹ ਸਥਿਤ ਰਿਹਾਇਸ਼ 'ਤੇ ਆਰਾਮ ਕਰ ਰਹੇ ਹਨ ਕਿਉਂਕਿ ਡਾਕਟਰਾਂ ਨੇ ਉਨ੍ਹਾਂ ਨੂੰ ਫਿਲਹਾਲ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਇੰਚਾਰਜ ਬਿਕਰਮਜੀਤ ਸਿੰਘ ਖ਼ਾਲਸਾ ਨੇ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਪਾਇਲ ਅਤੇ ਸਾਹਨੇਵਾਲ ਹਲਕੇ ਵਿੱਚ 'ਪੰਜਾਬ ਬਚਾਓ ਯਾਤਰਾ' ਕੀਤੀ ਜਾਣੀ ਸੀ ਪਰ ਅਚਾਨਕ ਉਨ੍ਹਾਂ ਦੀ ਸਿਹਤ ਵਿਗੜ ਜਾਣ ਕਰਕੇ ਉਨ੍ਹਾਂ ਆਪਣੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ। ਉਨ੍ਹਾਂ ਦੀ ਥਾਂ ਬਿਕਰਮ ਸਿੰਘ ਮਜੀਠੀਆ ਦੋਵਾਂ ਹਲਕਿਆਂ 'ਚ 'ਪੰਜਾਬ ਬਚਾਓ ਯਾਤਰਾ' ਕਰਨਗੇ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮਜੀਠੀਆ ਨੇ ਅੰਮ੍ਰਿਤਸਰ 'ਚ ਆਪਣੇ ਸਾਰੇ ਪ੍ਰੋਗਰਾਮ ਵੀ ਰੱਦ ਕਰ ਦਿੱਤੇ ਹਨ। ਸੁਖਬੀਰ ਬਾਦਲ ਫਿਲਹਾਲ ਆਪਣੀ ਚੰਡੀਗੜ੍ਹ ਸਥਿਤ ਰਿਹਾਇਸ਼ 'ਤੇ ਆਰਾਮ ਕਰ ਰਹੇ ਹਨ ਕਿਉਂਕਿ ਡਾਕਟਰਾਂ ਨੇ ਉਨ੍ਹਾਂ ਨੂੰ ਫਿਲਹਾਲ ਆਰਾਮ ਕਰਨ ਦੀ ਸਲਾਹ ਦਿੱਤੀ ਹੈ।