ADVERTISEMENT
ਬੀਬੀਐਨ ਨੈਟਵਰਕ ਪੰਜਾਬ, ਪਟਿਆਲਾ ਬਿਊਰੋ, 9 ਅਪ੍ਰੈਲ
ਨਾਭਾ 'ਚ ਸਰਾਕਰੀ ਕਾਲਜ 'ਚ ਵਿਦਿਆਰਥਣ ਨਾਲ ਸਮੂਹਕ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ 27 ਮਾਰਚ ਦੁਪਹਿਰ ਨੂੰ ਕਾਲਜ 'ਚ ਹੀ ਵਾਪਰੀ ਹੈ। ਪੀੜਤਾ ਦੀ ਸ਼ਿਕਾਇਤ 'ਤੇ ਥਾਣਾ ਨਾਭਾ ਕੋਤਵਾਲੀ ਪੁਲਿਸ ਨੇ 8 ਅਪ੍ਰੈਲ ਨੂੰ ਦਵਿੰਦਰ ਸਿੰਘ ਪਿੰਡ ਕਕਰਾਲਾ ਤੇ ਦੋ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੀੜਤ ਲੜਕੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ, ਗ੍ਰਿਫ਼ਤਾਰੀ ਲਈ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਥਾਣਾ ਮੁਖੀ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਟੀਮਾਂ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ADVERTISEMENT
ADVERTISEMENT