ਬੀਬੀਐਨ ਨੈਟਵਰਕ ਪੰਜਾਬ, ਮੋਗਾ ਬਿਊਰੋ, 09 ਅਪ੍ਰੈਲ
ਮੋਗਾ ਦੇ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲੀ ਅਧੀਨ ਆਉਂਦੇ ਪਿੰਡ ਨੰਗਲ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੇ ਬੀਜੇਪੀ ਵੱਲੋਂ ਪਿੰਡ ਦੀਆਂ ਕੰਧਾਂ 'ਤੇ ਲੋਕ ਸਭਾ ਹਲਕਾ ਫ਼ਰੀਦਕੋਟ ਦੇ ਉਮੀਦਵਾਰ ਨੂੰ ਕੀਤੀ ਵੋਟ ਪਾਉਣ ਦੀ ਅਪੀਲ ਲਈ ਲਿਖੇ ਨਾਅਰਿਆਂ 'ਤੇ ਕਾਲਖ ਫੇਰ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਇਕਾਈ ਆਗੂ ਸੁਖਮੰਦਰ ਸਿੰਘ ਨੰਗਲ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਕਿਸੇ ਵੀ ਆਗੂ ਨੂੰ ਅਸੀਂ ਪਿੰਡਾਂ 'ਚ ਨਹੀਂ ਆਉਣ ਦਿਆਂਗੇ। ਉਨ੍ਹਾਂ ਕਿਹਾ ਕਿ ਕਿਸਾਨ ਤੇ ਮਜ਼ਦੂਰ ਵਿਰੋਧੀ ਬੀਜੇਪੀ ਜਮਾਤ ਦਾ ਤਕੜਾ ਵਿਰੋਧ ਕੀਤਾ ਜਾਵੇਗਾ।