ਬੀਬੀਐਨ ਨੈਟਵਰਕ ਪੰਜਾਬ, ਬਰਨਾਲਾ ਬਿਊਰੋ, 10 ਅਪ੍ਰੈਲ
27 ਸਾਲ ਦਾ ਲੰਮਾ ਸਮਾਂ ਅਧਿਆਪਨ ਕਿੱਤੇ ਨੂੰ ਦੇ ਕੇ 31 ਮਾਰਚ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋਂ ਕਲਾਂ ਤੋਂ ਬਤੌਰ ਲੈਕਚਰਾਰ ਰਾਜਨੀਤੀ ਸ਼ਾਸਤਰ ਦੇ ਅਹੁਦੇ ਤੋਂ ਬੇਦਾਗ਼ ਸੇਵਾ ਮੁਕਤ ਹੋਏ ਡੈਮੋਕ੍ਰੇਟਿਕ ਟੀਚਰਜ਼ ਫਰੰਟ ਬਲਾਕ ਬਰਨਾਲਾ ਦੇ ਬਲਾਕ ਸਕੱਤਰ ਸਾਥੀ ਦਰਸ਼ਨ ਸਿੰਘ ਬਦਰਾ ਜੀ ਦਾ ਬਰਨਾਲਾ ਵਿਖੇ ਨਿੱਘਾ ਵਿਦਾਇਗੀ/ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਜਿਸ ਵਿੱਚ ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਅਧਿਆਪਨ ਕਿੱਤੇ ਪ੍ਰਤੀ ਸਮਰਪਿਤ ਭਾਵਨਾ ਦੇ ਨਾਲ-ਨਾਲ ਸੰਘਰਸ਼ਾਂ ਚ' ਪਾਏ ਯੋਗਦਾਨ ਲਈ ਉਨ੍ਹਾਂ ਦੀਆਂ ਸੇਵਾਵਾਂ ਨੂੰ ਯਾਦ ਕੀਤਾ ਗਿਆ। ਜਿਸ ਵਿੱਚ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੀ ਜਿਲ੍ਹਾ ਕਮੇਟੀ, ਬਰਨਾਲਾ ਦੀ ਬਲਾਕ ਕਮੇਟੀ ਵੱਲੋਂ ਦਰਸ਼ਨ ਸਿੰਘ ਤੇ ਉਨ੍ਹਾਂ ਦੀ ਜੀਵਨ ਸਾਥਣ ਮੈਡਮ ਪਰਮਜੀਤ ਕੌਰ ਹੈੱਡ ਟੀਚਰ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਰਾਜੀਵ ਬਰਨਾਲਾ, ਜਿਲ੍ਹਾ ਜਨਰਲ ਸਕੱਤਰ ਨਿਰਮਲ ਚੁਹਾਣਕੇ ਤੇ ਸਾਬਕਾ ਜਿਲ੍ਹਾ ਪ੍ਰਧਾਨ ਗੁਰਮੀਤ ਸੁਖਪੁਰ ਨੇ ਦਰਸ਼ਨ ਬਦਰਾ ਜੀ ਦੇ ਅਧਿਆਪਨ ਕਿੱਤੇ ਚ' ਨਿਭਾਏ ਅਹਿਮ ਰੋਲ ਤੇ ਜਥੇਬੰਦਕ ਸੰਘਰਸ਼ ਚ' ਪਾਏ ਯੋਗਦਾਨ ਦਾ ਜਿਕਰ ਕਰਦਿਆਂ ਕਿਹਾ ਕਿ 27ਸਾਲਾਂ ਦੇ ਲੰਮੇ ਅਰਸੇ ਦੌਰਾਨ ਬਦਰਾ ਜੀ ਨੇ ਇਮਾਨਦਾਰੀ ਨਾਲ ਅਧਿਆਪਕ ਆਗੂ ਦੀ ਭੂਮਿਕਾ ਨਿਭਾਈ ਨੂੰ ਯਾਦ ਰੱਖਿਆ ਜਾਵੇਗਾ। ਇਸ ਮੌਕੇ ਇਨਕਲਾਬੀ ਕੇਂਦਰ ਪੰਜਾਬ ਵੱਲੋਂ ਦਰਸ਼ਨ ਸਿੰਘ ਬਦਰਾ ਜੀ ਦਾ ਵਿਸ਼ੇਸ਼ ਸਨਮਾਨ ਕਰਦਿਆਂ ਸੂਬਾ ਪ੍ਰਧਾਨ ਨਰੈਣ ਦੱਤ ਨੇ ਕਿਹਾ ਕਿ ਵਿਗਿਆਨ ਸੋਝੀ ਹਾਸਲ ਕਰਨ ਵਾਲੇ ਆਗੂ ਕਦੇ ਵੀ ਸੇਵਾਮੁਕਤ ਨਹੀਂ ਹੁੰਦੇ, ਸਗੋਂ ਹਰ ਇੱਕ ਪਾਰੀ ਦੀ ਸਮਾਪਤੀ ਤੋਂ ਬਾਅਦ ਨਵੀਂ ਪਾਰੀ ਦੀ ਸ਼ੁਰੂਆਤ ਕਰਦੇ ਹਨ, ਦਰਸ਼ਨ ਸਿੰਘ ਬਦਰਾ ਵੀ ਹੁਣ ਲੋਕ ਸੰਘਰਸ਼ ਦੀ ਲਹਿਰ 'ਚ ਚੱਲ ਰਹੇ ਸੰਘਰਸ਼ਾਂ 'ਚ ਕੁੱਦ ਕੇ ਨਵੀਂ ਪਾਰੀ ਦੀ ਸ਼ੁਰੂਆਤ ਕਰਨਗੇ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਡਾ ਜਰਨੈਲ ਕਾਲੇਕੇ ਜੀ ਨੇ ਵੀ ਆਪ ਜੀ ਨੂੰ ਮੁਬਾਰਕਬਾਦ ਦਿੰਦਿਆਂ ਪੈਸਾ ਕਮਾਉਣ ਦੀ ਦੌੜ 'ਚ ਲੱਗਣ ਦੀ ਬਜਾਇ ਆਪਣੀ ਰਹਿੰਦੀ ਜ਼ਿੰਦਗੀ ਲੋਕ ਪੱਖੀ ਸੰਘਰਸ਼ਾਂ ਦੇ ਲੇਖੇ ਲਾਉਣ ਦੀ ਗੱਲ ਆਖੀ। ਇਸ ਸਮੇਂ ਦਰਸ਼ਨ ਸਿੰਘ ਬਦਰਾ ਦੀ ਬੇਟੀ ਡਾ ਗੁਰਨੂਰ ਕੌਰ ਨੇ ਆਪਣੇ ਸਫ਼ਲ ਪਿਤਾ, ਸਫ਼ਲ ਪਤੀ, ਸਫ਼ਲ ਇਨਸਾਨ ਹੋਣ ਦੀਆਂ ਯਾਦਾਂ ਨੂੰ ਸਾਂਝਿਆਂ ਕਰਦਿਆਂ ਸਭਨਾਂ ਨੂੰ ਭਾਵੁਕ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਲਖਵੀਰ ਠੁੱਲੀਵਾਲ, ਅੰਮ੍ਰਿਤ ਪਾਲ ਕੋਟ ਦੁੱਨਾ, ਪ੍ਰਦੀਪ ਕੁਮਾਰ, ਸੁਖਪ੍ਰੀਤ ਬੜੀ, ਜਗਸੀਰ ਬਰਨਾਲਾ, ਪਲਵਿੰਦਰ ਠੀਕਰੀਵਾਲਾ, ਡਾ ਰਜਿੰਦਰ ਪਾਲ, ਜਗਜੀਤ ਸਿੰਘ ਠੀਕਰੀਵਾਲਾ, ਮਨਜਿੰਦਰ ਸਿੰਘ ਠੁੱਲੀਵਾਲ, ਤਰਸੇਮ ਰਾਜੀਆ, ਸਤਵੰਤ ਸਿੰਘ ਗਹਿਲ, ਜਗਸੀਰ ਸਿੰਘ, ਜਗਤਾਰ ਸਿੰਘ, ਪ੍ਰਿੰਸੀਪਲ ਮੇਜਰ ਸਿੰਘ ਕਾਲੇਕੇ, ਨਿਰਮਲ ਸਿੰਘ ਪੱਖੋਕਲਾਂ, ਦੀਵਾਨ ਚੰਦ ਆਦਿ ਆਗੂ ਵੀ ਹਾਜ਼ਰ ਸਨ। ਅਨੇਕਾਂ ਸੰਸਥਾਵਾਂ ਨੇ ਦਰਸ਼ਨ ਸਿੰਘ ਬਦਰਾ ਜੀ ਦਾ ਸਨਮਾਨ ਕੀਤਾ। ਇਹ ਸਨਮਾਨ ਸਮਾਰੋਹ ਵਿਗਿਆਨਕ ਚੇਤਨਾ ਦੀ ਲੋਅ ਵੰਡਦਾ ਹੋਇਆ ਸਮਾਪਤ ਹੋਇਆ।