ਬੀਬੀਐਨ ਨੈਟਵਰਕ ਪੰਜਾਬ, ਮਹਿਲਕਲਾਂ ਬਿਊਰੋ, 10 ਅਪ੍ਰੈਲ
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਮਹੀਨਾਵਾਰ ਮੀਟਿੰਗ ਵੱਡੇ ਗੁਰਦੁਆਰਾ ਸਾਹਿਬ ਮਹਿਲ ਕਲਾਂ ਵਿਖੇ ਬਲਾਕ ਪ੍ਧਾਨ ਨਾਨਕ ਸਿੰਘ ਅਮਲਾ ਸਿੰਘ ਵਾਲਾ ਦੀ ਪ੍ਧਾਨਗੀ ਹੇਠ ਕੀਤੀ ਗਈ। ਸਭ ਤੋਂ ਪਹਿਲਾਂ ਸਾਡੇ ਨਾਲੋਂ ਸਦਾ ਲਈ ਵਿਛੜੇ ਸਾਥੀਆਂ ਕਿਸਾਨ ਆਗੂਆਂ ਨੂੰ ਖੜੇ ਹੋ ਕੇ ਦੋ ਮਿੰਟ ਦਾ ਮੋਨ ਧਾਰਕੇ ਸ਼ਰਧਾਂਜਲੀ ਭੇਂਟ ਕੀਤੀ ਅਤੇ ਸਾਥੀਆਂ ਦਾ ਜੱਥੇਬੰਦੀ 'ਚ ਪਾਏ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਸਮੇਂ ਜਗਰਾਜ ਹਰਦਾਪੁਰਾ, ਅਮਰਜੀਤ ਸਿੰਘ ਠੁੱਲੀਵਾਲ, ਸਤਨਾਮ ਸਿੰਘ ਸੱਤਾ ਮੂੰਮ, ਅੰਗਰੇਜ਼ ਸਿੰਘ ਰਾਏਸਰ, ਜੱਗਾ ਸਿੰਘ ਮਹਿਲ ਕਲਾਂ ਨੇ ਕਿਹਾ ਕਿ ਕੁਲਰੀਆਂ ਜ਼ਮੀਨੀ ਘੋਲ ਨੂੰ ਜਿੱਤ ਤੱਕ ਲਿਜਾਣ ਲਈ ਬਲਾਕ ਮਹਿਲ ਕਲਾਂ ਦਾ ਵੱਡਾ ਯੋਗਦਾਨ ਰਿਹਾ ਹੈ। ਅਬਾਦਕਾਰਾਂ ਦੀ ਬੱਚਤ ਦੀ ਜ਼ਮੀਨ 60 ਸਾਲਾਂ ਤੋਂ ਕਾਸਤ ਕਰ ਰਹੇ ਹਨ। ਉਸ ਦੀਆਂ ਗਦਾਵਰੀਆਂ ਤੋੜ ਕੇ ਰਾਜੂ ਸਰਪੰਚ ਨੇ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਬੁੱਧ ਰਾਮ ਦੀ ਸ਼ਹਿ 'ਤੇ ਬਿਨ੍ਹਾਂ ਕੋਈ ਕਾਨੂੰਨੀ ਕਾਰਵਾਈ ਦੇ ਕਬਜ਼ਾ ਕਰਨਾ ਚਾਹੁੰਦਾ ਸੀ।ਕਿਸਾਨ ਸੀਤਾ ਸਿੰਘ ਅਤੇ ਉਸ ਦੇ ਪੁੱਤਰ ਗੁਰਪ੍ਰੀਤ ਸਿੰਘ ਤੇ ਜਾਨ ਲੇਵਾ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਨੇ ਇੱਕ ਸਾਲ ਸੰਘਰਸ਼ ਕਰਕੇ ਕੁਲਰੀਆਂ ਪਿੰਡ ਦੇ ਸਰਪੰਚ ਗੁੰਡੇ ਸਰਗਣੇ ਰਾਜਬੀਰ ਸਿੰਘ ਰਾਜੂ ਤੇ ਇਰਦਾ ਕਤਲ 307 ਦਾ ਪਰਚਾ ਦਰਜ ਕਰਨ ਲਈ ਮਜ਼ਬੂਰ ਕੀਤਾ , ਜ਼ਬਤ ਕੀਤੇ ਕਿਸਾਨਾਂ ਦੇ ਟਰੈਕਟਰ ਰਿਹਾਅ ਕਰਵਾਏ। ਅੱਜ ਵੀ ਕਿਸਾਨ ਜ਼ਮੀਨ ਤੇ ਕਾਬਜ਼ ਹਨ। ਪਹਿਲੀ ਮਈ ਮਜ਼ਦੂਰ ਦਿਵਸ ਨੂੰ ਪਲਸ ਮੰਚ ਵੱਲੋਂ ਪੰਜਾਬੀ ਭਵਨ ਲੁਧਿਆਣਾ ਵਿਖੇ ਸਾਰੀ ਰਾਤ ਲੋਕ ਪੱਖੀ ਨਾਟਕਾਂ ਰਾਹੀਂ ਲੋਕਾਂ ਨੂੰ ਚੇਤਨ ਕਰਨ ਲਈ ਹੋਣ ਵਾਲੇ ਸਮਾਗਮ ਵਿੱਚ ਕਲਮ, ਕਲਾ, ਸੰਗਰਾਮ ਦੀ ਜੋਟੀ ਮਜ਼ਬਤ ਕਰਦਿਆਂ ਸ਼ਮੂਲੀਅਤ ਕਰਨ ਦਾ ਫ਼ੈਸਲਾ ਕੀਤਾ ਗਿਆ। ਮਹਿਲ ਕਲਾਂ ਬਲਾਕ ਵਿੱਚੋਂ ਵੱਡੀ ਪੱਧਰ ਤੇ ਕਿਸਾਨ ਨੇ ਪੰਜਾਬੀ ਭਵਨ ਲੁਧਿਆਣੇ ਪਹੁੰਚ ਕੇ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ ਅਤੇ ਸ਼ਹੀਦਾਂ ਦੀ ਸੋਚ ਨੂੰ ਘਰ ਘਰ ਤੱਕ ਲਿਜਾਣ ਦਾ ਅਹਿਦ ਕੀਤਾ ਜਾਵੇਗਾ। ਉਪਰੋਕਤ ਤੋਂ ਇਲਾਵਾ ਮੀਟਿੰਗ ਵਿੱਚ ਸੁਖਦੇਵ ਸਿੰਘ ਕੁਰੜ, ਬਲਵੀਰ ਸਿੰਘ ਮਨਾਲ, ਬਲਵੀਰ ਸਿੰਘ ਸੇਖਾ, ਬਲਵੀਰ ਮਾਂਗੇਵਾਲ, ਭਿੰਦਰ ਮੂੰਮ, ਜਸਵਿੰਦਰ ਸਿੰਘ ਜੱਸਾ ਗਹਿਲ, ਰਣਜੀਤ ਬੀਹਲਾ, ਜਸਵਿੰਦਰ ਕਲਾਲ ਮਾਜਰਾ, ਜਗਰੂਪ ਨਿਹਾਲੂਵਾਲ, ਗੋਪਾਲ ਕ੍ਰਿਸ਼ਨ ਹਮੀਦੀ, ਭੋਲਾ ਠੁੱਲੀਵਾਲ , ਜਗਰਾਜ ਸਿੰਘ ਹਮੀਦੀ, ਪ੍ਰੀਤਮ ਸਿੰਘ ਮਹਿਲਕਲਾਂ ਆਦਿ ਆਗੂਆਂ ਨੇ ਸੰਬੋਧਨ ਕੀਤਾ। ਇਸ ਸਮੇਂ ਕਿਸਾਨ ਬੂਟਾ ਸਿੰਘ ਕੁਰੜ ਦੇ ਬੇਟੇ ਨੂੰ ਕਨੇਡਾ ਭੇਜਣ ਵਾਲੇ ਟਰੈਵਲ ਏਜੰਟ ਦਾ ਧੰਦਾ ਕਰਦੇ ਵਿਅਕਤੀਆਂ ਵੱਲੋਂ ਲੱਖਾਂ ਰੁਪਏ ਬਟੋਰਨ ਅਤੇ ਜ਼ਮੀਨ ਹਥਿਆਉਣ ਦਾ ਮਾਮਲਾ ਵੀ ਵਿਚਾਰਿਆ ਗਿਆ। ਇਸ ਮਸਲੇ ਸਬੰਧੀ ਜਲਦੀ ਹੀ ਪੁਲਿਸ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਕੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਜਾਵੇਗੀ। ਇਨਸਾਫ਼ ਨਾ ਮਿਲਣ ਦੀ ਸੂਰਤ ਵਿੱਚ ਸੰਘਰਸ਼ ਕਰਨ ਦਾ ਵੀ ਫ਼ੈਸਲਾ ਕੀਤਾ ਗਿਆ।