ਬੀਬੀਐਨ ਨੈਟਵਰਕ ਪੰਜਾਬ, ਦਿੱਲੀ ਬਿਊਰੋ, 10 ਅਪ੍ਰੈਲ
ਪਤੰਜਲੀ ਭਰਮਾਊ ਇਸ਼ਤਿਹਾਰ ਮਾਮਲੇ 'ਚ ਦੇਸ਼ ਦੀ ਸਿਖਰਲੀ ਅਦਾਲਤ 'ਚ ਸੁਣਵਾਈ ਦੌਰਾਨ ਬਾਬਾ ਰਾਮਦੇਵ ਤੇ ਬਾਲਕ੍ਰਿਸ਼ਨ ਬੁੱਧਵਾਰ ਨੂੰ ਅਦਾਲਤ 'ਚ ਪੇਸ਼ ਹੋਏ। ਸੁਣਵਾਈ ਦੌਰਾਨ ਸਾਲਿਸਟਰ ਜਨਰਲ (ਐਸਜੀ) ਨੇ ਕਿਹਾ ਕਿ ਅਸੀਂ ਇਸ ਮਾਮਲੇ 'ਚ ਸੁਝਾਅ ਦਿੱਤਾ ਸੀ ਕਿ ਬਿਨਾਂ ਸ਼ਰਤ ਮਾਫ਼ੀ ਮੰਗੀ ਜਾਵੇ। ਸੁਣਵਾਈ ਦੌਰਾਨ ਸਾਲਿਸਟਰ ਜਨਰਲ (ਐਸਜੀ) ਨੇ ਕਿਹਾ ਕਿ ਅਸੀਂ ਇਸ ਮਾਮਲੇ 'ਚ ਸੁਝਾਅ ਦਿੱਤਾ ਸੀ ਕਿ ਬਿਨਾਂ ਸ਼ਰਤ ਮਾਫ਼ੀ ਮੰਗੀ ਜਾਵੇ। ਅਦਾਲਤ ਨੇ ਸਵਾਮੀ ਰਾਮਦੇਵ ਦੇ ਬਿਨਾਂ ਸ਼ਰਤ ਮਾਫ਼ੀ ਦੇ ਹਲਫ਼ਨਾਮੇ ਨੂੰ ਸਵੀਕਾਰ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਜਸਟਿਸ ਅਮਾਨਉੱਲ੍ਹਾ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਤਿੰਨ ਵਾਰ ਸਾਡੇ ਹੁਕਮਾਂ ਦੀ ਅਣਦੇਖੀ ਕੀਤੀ ਹੈ। ਇਨ੍ਹਾਂ ਲੋਕਾਂ ਨੇ ਗਲਤੀ ਕੀਤੀ ਹੈ ਤੇ ਇਸ ਦੇ ਨਤੀਜੇ ਭੁਗਤਣੇ ਪੈਣਗੇ। ਰੋਹਤਗੀ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਅਸੀਂ ਬਿਨਾਂ ਸ਼ਰਤ ਮਾਫ਼ੀ ਮੰਗ ਰਹੇ ਹਾਂ ਕਿਉਂਕਿ ਅਦਾਲਤ ਨੂੰ ਦਿੱਤੇ ਭਰੋਸੇ ਦਾ ਪਾਲਣ ਨਹੀਂ ਕੀਤਾ ਗਿਆ। ਉਲੰਘਣਾ ਲਈ ਮਾਫ਼ੀ ਦਿਉ। ਭਵਿੱਖ ਵਿਚ ਅਜਿਹਾ ਨਹੀਂ ਹੋਵੇਗਾ। ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਕਾਨੂੰਨ ਨੂੰ ਜਾਣਦੇ ਹੋ, ਪਿਛਲੇ ਹਲਫਨਾਮੇ 'ਚ ਹੇਰਫੇਰ ਕੀਤਾ ਗਿਆ। ਇਹ ਬਹੁਤ ਹੀ ਗੰਭੀਰ ਹੈ। ਇਕ ਪਾਸੇ ਛੋਟ ਮੰਗ ਰਹੇ ਹਨ ਉਹ ਵੀ ਉਲੰਘਣਾ ਕਰ ਕੇ। ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਅੰਨ੍ਹੇ ਨਹੀਂ ਹਾਂ, ਅਸੀਂ ਇਸ ਮਾਮਲੇ 'ਚ ਇੰਨਾ ਉਦਾਰ ਨਹੀਂ ਬਣਨਾ ਚਾਹੁੰਦੇ। ਹੁਣ ਸਮਾਜ ਨੂੰ ਸੁਨੇਹਾ ਜਾਣਾ ਚਾਹੀਦਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਕਾਨੂੰਨ ਦਾ ਮਜ਼ਾਕ ਬਣਾਇਆ ਜਾ ਰਿਹਾ ਹੈ ਤੇ ਅਧਿਕਾਰੀ ਚੁੱਪ ਬੈਠੇ ਹਨ। ਆਯੁਰਵੈਦਿਕ ਦਵਾਈਆਂ ਬਹੁਤ ਆਸਾਨੀ ਨਾਲ ਉਪਲਬਧ ਹਨ। ਸੁਪਰੀਮ ਕੋਰਟ ਨੇ ਆਯੁਸ਼ ਮੰਤਰਾਲੇ ਨੂੰ ਝਾੜ ਪਾਉਂਦਿਆਂ ਕਿਹਾ, ਤੁਸੀਂ ਹਲਫਨਾਮੇ 'ਚ ਕੀ ਕਿਹਾ ਹੈ? ਸੁਪਰੀਮ ਕੋਰਟ ਨੇ ਕਿਹਾ ਕਿ ਸੁਪਰੀਮ ਕੋਰਟ ਮਜ਼ਾਕ ਬਣ ਗਿਆ ਹੈ।