ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 11 ਅਪ੍ਰੈਲ
ਮੰਡੀ ਗੋਬਿੰਦਗੜ੍ਹ ਦੇ ਰਹਿਣ ਵਾਲੇ ਦੋ ਭਰਾਵਾਂ ਨੇ ਲੁਧਿਆਣਾ ਦੇ ਪ੍ਰੀਤ ਨਗਰ ਦੇ ਵਾਸੀ ਦੀਪਕ ਕਵਾਤਰਾ ਨਾਲ ਧੋਖਾਧੜੀ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਮਾਮਲੇ ਵਿਚ ਥਾਣਾ ਦਰੇਸੀ ਦੀ ਪੁਲਿਸ ਨੇ ਪ੍ਰੀਤ ਨਗਰ ਦੇ ਵਾਸੀ ਦੀਪਕ ਕਵਾਤਰਾ ਦੀ ਸ਼ਿਕਾਇਤ ’ਤੇ ਮੰਡੀ ਗੋਬਿੰਦਗੜ੍ਹ ਦੇ ਰਹਿਣ ਵਾਲੇ ਰਾਜੇਸ਼ ਜਿੰਦਲ ਅਤੇ ਦਿਨੇਸ਼ ਜਿੰਦਲ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ। ਦੀਪਕ ਕਵਾਤਰਾ ਨੇ ਦੱਸਿਆ ਉਨ੍ਹਾਂ ਦਾ ਨਿਰਮਲ ਸੇਲਜ਼ ਕਾਰਪੋਰੇਸ਼ਨ ਨਾਂ ’ਤੇ ਸੇਖੇਵਾਲ ਰੋਡ ’ਤੇ ਦਫ਼ਤਰ ਹੈ । ਉਨ੍ਹਾਂ ਦੱਸਿਆ ਕਿ ਆਪਣੇ ਦੋ ਵਾਕਫ਼ ਵਿਅਕਤੀਆਂ ਜ਼ਰੀਏ ਉਹ ਰਾਜੇਸ਼ ਜਿੰਦਲ ਅਤੇ ਦਿਨੇਸ਼ ਜਿੰਦਲ ਨੂੰ ਮਿਲੇ। ਦੋਵਾਂ ਨੇ ਦੀਪਕ ਕਾਵਤਰਾ ਨੂੰ ਭਰੋਸੇ ਵਿਚ ਲੈ ਕੇ ਉਨ੍ਹਾਂ ਕੋਲੋਂ 61 ਲੱਖ ਰੁਪਏ ਤੋਂ ਵੱਧ ਦੀ ਸਕਰੈਪ ਲਈ। ਮੁਲਜ਼ਮਾਂ ਨੇ ਨਾ ਤਾਂ ਸਕਰੈਪ ਵਾਪਸ ਕੀਤੀ ਅਤੇ ਨਾ ਹੀ 61 ਲੱਖ ਰੁਪਏ ਦੀ ਰਕਮ ਅਦਾ ਕੀਤੀ। ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਤੋਂ ਬਾਅਦ ਰਾਜੇਸ਼ ਜਿੰਦਲ ਤੇ ਦਿਨੇਸ਼ ਜਿੰਦਲ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।