ADVERTISEMENT
ADVERTISEMENT
ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 12 ਅਪ੍ਰੈਲ
ਪੰਜਾਬ ਦੇ ਕੁਝ ਇਲਾਕਿਆਂ ’ਚ ਸ਼ਨਿਚਰਵਾਰ ਤੋਂ ਮੌਸਮ ਦਾ ਮਿਜ਼ਾਜ ਬਦਲਦਾ ਨਜ਼ਰ ਆਵੇਗਾ। 13 ਤੇ 14 ਅਪ੍ਰੈਲ ਨੂੰ ਸੂਬੇ ’ਚ ਤੇਜ਼ ਹਵਾਵਾਂ ਨਾਲ ਬਾਰਿਸ਼ ਹੋਣ, ਗਰਜ ਚਮਕ ਨਾਲ ਛਿੱਟੇ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਸ਼ਨਿਚਰਵਾਰ ਨੂੰ ਮੌਸਮ ਦਾ ਆਰੇਂਜ ਅਲਰਟ ਤੇ ਐਤਵਾਰ ਨੂੰ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਸੂਬੇ ’ਚ ਬਹੁਤੀ ਥਾਈਂ ਤੇਜ਼ ਧੁੱਪ ਨਿਕਲੀ। ਅਗਲੇ 24 ਘੰÇਟਿਆਂ ਦੌਰਾਨ ਲੁਧਿਆਣਾ ਤੇ ਆਸਪਾਸ ਦੇ ਇਲਾਕਿਆਂ ’ਚ ਹਲਕੀ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ। ਪੀਏਯੂ ਦੇ ਮੌਸਮ ਵਿਭਾਗ ਅਨੁਸਾਰ 13 ਅਪ੍ਰੈਲ ਤੋਂ ਸੂਬੇ ਭਰ ’ਚ ਮੌਸਮ ਬਦਲੇਗਾ।
ADVERTISEMENT