ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 12 ਅਪ੍ਰੈਲ
ਕੇਂਦਰੀ ਜੇਲ੍ਹ ਕੰਪਲੈਕਸ 'ਚ ਇਕ ਬਜ਼ੁਰਗ ਵਿਅਕਤੀ ਦੀ ਸ਼ੱਕੀ ਹਾਲਾਤ 'ਚ ਅੱਗ ਲੱਗਣ ਕਾਰਨ ਮੌਤ ਹੋ ਗਈ ਜਾਂ ਅੱਗ ਲੱਗਣ ਨਾਲ ਇਹ ਹਾਦਸਾ ਹੋਇਆ ਹੈ, ਇਸ ਬਾਰੇ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਫਿਲਹਾਲ ਜਾਂਚ ਕਰ ਰਹੀ ਹੈ। ਜੇਲ੍ਹ ਕੰਪਲੈਕਸ 'ਚ ਤਾਇਨਾਤ ਪੁਲਿਸ ਮੁਲਾਜ਼ਮ ਦਾ ਪਿਤਾ ਉਸ ਦੇ ਨਾਲ ਉੱਤੇ ਹੀ ਕੁਆਰਟਰ 'ਚ ਰਹਿੰਦਾ ਹੈ। ਮ੍ਰਿਤਕ ਦਾ ਨਾਂ ਜਮਾਲੂਦੀਨ ਹੈ। ਬੇਟੇ ਦੀ ਪੋਸਟਿੰਗ ਤੋਂ ਬਾਅਦ ਉਹ ਜੇਲ੍ਹ ਕੰਪਲੈਕਸ 'ਚ ਹੀ ਰਹਿ ਰਿਹਾ ਸੀ। ਜਦੋਂ ਪੁਲਿਸ ਮੁਲਾਜ਼ਮਾਂ ਨੇ ਜੇਲ੍ਹ ਦੇ ਅੰਦਰ ਚੀਕਾਂ ਦੀ ਆਵਾਜ਼ ਸੁਣੀ ਤਾਂ ਉਹ ਤੁਰੰਤ ਕਮਰੇ 'ਚ ਪਹੁੰਚੇ ਤੇ ਬਜ਼ੁਰਗ ਨੂੰ ਜ਼ਮੀਨ 'ਤੇ ਪਿਆ ਦੇਖਿਆ। ਉਸ ਦੇ ਸਰੀਰ ਨੂੰ ਅੱਗ ਲੱਗੀ ਹੋਈ ਸੀ। ਅੱਗ ਕਾਰਨ ਸਰੀਰ ਪੂਰੀ ਤਰ੍ਹਾਂ ਕੋਲਾ ਬਣ ਚੁੱਕਾ ਹੈ। ਇਸ ਸਬੰਧੀ ਜੇਲ੍ਹ ਸੁਪਰਡੈਂਟ ਸ਼ਿਵਰਾਜ ਸਿੰਘ ਨੇ ਦੱਸਿਆ ਕਿ ਮ੍ਰਿਤਕ ਪੁਲਿਸ ਮੁਲਾਜ਼ਮ ਦਾ ਪਿਤਾ ਹੈ। ਉਹ ਜੇਲ੍ਹ ਦੇ ਅੰਦਰ ਇਕ ਕਮਰੇ 'ਚ ਰਹਿ ਰਿਹਾ ਸੀ। ਮੌਤ ਕਿਹੜੇ ਹਾਲਾਤ 'ਚ ਹੋਈ ਹੈ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।