ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 13 ਅਪ੍ਰੈਲ
ਢੰਡਾਰੀ ਕਲਾ ਇਲਾਕੇ ਵਿੱਚ ਇੱਕ ਔਰਤ ਨੂੰ ਬੀੜੀ ਪੀਣ ਦਾ ਖਮਿਆਜ਼ਾ ਆਪਣੀ ਜਾਨ ਦੇ ਕੇ ਚੁਕਾਉਣਾ ਪਿਆ । ਦਰਅਸਲ ਔਰਤ ਬੀੜੀ ਪੀਣ ਦੀ ਆਦੀ ਸੀ ਅਤੇ ਰਾਤ ਵੇਲੇ ਉਸਨੇ ਬਲਦੀ ਹੋਈ ਬੀੜੀ ਆਪਣੇ ਬੈਡ ਤੇ ਰੱਖ ਦਿੱਤੀ। ਕੂਲਰ ਦੀ ਹਵਾ ਤੇਜ਼ ਹੋਣ ਕਾਰਨ ਕਮਰੇ ਵਿੱਚ ਅੱਗ ਲੱਗ ਗਈ ਅਤੇ ਔਰਤ ਪੂਰੀ ਤਰ੍ਹਾਂ ਝੁਲਸ ਗਈ। ਇਸ ਮਾਮਲੇ ਵਿੱਚ ਥਾਣਾ ਫੋਕਲ ਪੁਆਇੰਟ ਦੇ ਅਧੀਨ ਆਉਂਦੀ ਚੌਂਕੀ ਢੰਡਾਰੀ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ । ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾ ਦੀ ਸ਼ਨਾਖ਼ਤ ਢੰਡਾਰੀ ਇਲਾਕੇ ਦੀ ਰਹਿਣ ਵਾਲੀ ਕਿਰਨ (45) ਵਜੋਂ ਹੋਈ। ਕਿਰਨ ਪਿਛਲੇ ਕਈ ਸਾਲ ਤੋਂ ਲੁਧਿਆਣਾ ਦੇ ਢੰਡਾਰੀ ਇਲਾਕੇ ਵਿੱਚ ਆਪਣੀਆਂ ਚਾਰ ਬੇਟੀਆਂ ਅਤੇ ਪਤੀ ਨਾਲ ਰਹਿ ਰਹੀ ਸੀ। ਦਿਮਾਗੀ ਤੌਰ ’ਤੇ ਪਰੇਸ਼ਾਨ ਕਿਰਨ ਬੀੜੀ ਪੀਣ ਦੀ ਆਦੀ ਸੀ ਅਤੇ ਰਾਤ ਵੇਲੇ ਉਸਨੇ ਬੀੜੀ ਪੀ ਕੇ ਆਪਣੇ ਲਾਗੇ ਹੀ ਰੱਖ ਦਿੱਤੀ। ਕੂਲਰ ਦੀ ਹਵਾ ਤੇਜ਼ ਹੋਣ ਕਾਰਨ ਚਾਦਰ ਨੂੰ ਅੱਗ ਲੱਗ ਗਈ ਅਤੇ ਫਿਰ ਪੂਰੇ ਬੈਡ ਨੂੰ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ। ਪਰਿਵਾਰਕ ਮੈਂਬਰਾਂ ਨੇ ਅੱਗ ਬੁਝਾਉਣ ਦੀ ਕੋਸ਼ਸ਼ਿ ਕੀਤੀ, ਪਰ ਕਿਰਨ ਪੂਰੀ ਤਰ੍ਹਾਂ ਝੁਲਸ ਗਈ ਸੀ। ਆਂਢੀਆਂ ਗੁਆਂਢੀਆਂ ਦੀ ਮਦਦ ਨਾਲ ਕਿਰਨ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਮਾਮਲੇ ਵਿੱਚ ਪੁਲਿਸ ਨੇ ਸੀਆਰਪੀਸੀ ਦੀ ਧਾਰਾ 174 ਦੇ ਤਹਿਤ ਕਾਰਵਾਈ ਕਰ ਦਿੱਤੀ ਹੈ।
Comments 1