ਜ਼ਿਲ੍ਹਾ ਪ੍ਰਧਾਨ ਰਾਜੀਵ ਵਰਮਾ ਰਿੰਪੀ,ਚੇਅਰਮੈਨ ਸ਼ਸ਼ੀ ਚੋਪੜਾ ਸਮੇਤ ਸਮੁੱਚੀ ਖੱਤਰੀ ਸਭਾ ਵਲੋਂ ਪਤਵੰਤੇ ਸੱਜਣਾਂ ਦਾ ਕੀਤਾ ਗਿਆ ਸਨਮਾਨ
ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 15 ਅਪ੍ਰੈਲ
ਖੱਤਰੀ ਸਭਾ ਰਜਿ ਬਰਨਾਲਾ ਦੇ ਵੱਲੋਂ ਸ੍ਰੀ ਰਾਮ ਜਨਮ ਉਤਸਵ ਦਾ ਤਿਉਹਾਰ ਸ਼ਰਧਾ ਅਤੇ ਧੂਮਧਾਮ ਨਾਲ ਬਰਨਾਲਾ ਦੇ ਸ਼ਾਂਤੀ ਹਾਲ ਵਿਖੇ ਮਨਾਇਆ ਗਿਆ ਜਿਥੇ ਸ੍ਰੀ ਰਾਮਾਇਣ ਸੁੰਦਰ ਕਾਂਡ ਜੀ ਦੇ ਪਾਠ ਦੇ ਭੋਗ ਪਾਏ ਗਏ ਇਸ ਸਮਾਗਮ ਦੀ ਸ਼ੁਰੂਆਤ ਜੋਤੀ ਪ੍ਰਚੰਡ ਪਵਨ ਧੀਰ ਕਲਸ਼ ਪੂਜਨ ਸ਼ਸ਼ੀ ਚੋਪੜਾ ਵੱਲੋਂ ਕੀਤਾ ਗਿਆ ਇਸ ਸਮਾਗਮ ਵਿਚ ਪੰਜਾਬ ਖੱਤਰੀ ਸਭਾ ਦੇ ਪ੍ਰਧਾਨ ਦਲਜੀਤ ਜਖਮੀ ਨੇ ਵਿਸ਼ੇਸ਼ ਤੋਰ ਤੇ ਸਿਰਕਤ ਕੀਤੀ ਖੱਤਰੀ ਪਰਿਵਾਰਾਂ ਤੋਂ ਇਲਾਵਾ ਸਹਿਰੀਆਂ ,ਧਾਰਮਿਕ ਸਮਾਜਿਕ ਤੇ ਰਾਜਨੀਤਿਕ ਸਖਸੀਅਤਾਂ ਨੇ ਵੱਡੀ ਗਿਣਤੀ ਚ ਭਾਗ ਲਿਆ ਇਸ ਮੌਕੇ ਪੰਡਿਤ ਅਮਨ ਸ਼ਰਮਾ ਜਲੇਬੀ ਬਾਬਾ ਗੁਰਮਾਂ ਵਾਲੇ ਵੱਲੋਂ ਸੁੰਦਰ ਭਜਨਾਂ ਨਾਲ ਸ਼ਰਧਾਲੂਆਂ ਨੂੰ ਨਿਹਾਲ ਕੀਤਾ ਗਿਆ ਭਜਨਾਂ ਉੱਤੇ ਸ਼ਰਧਾਲੂ ਦੇ ਵੱਲੋਂ ਨੱਚ ਟੱਪ ਖੁਸ਼ੀ ਮਨਾਈ ਗਈ। ਇਸ ਮੌਕੇ ਸ਼ਰਧਾਲੂਆਂ ਦੇ ਲਈ ਅਟੁੱਟ ਲੰਗਰ ਚਲਾਇਆ ਗਿਆ ਅਤੇ ਜ਼ਿਲ੍ਹਾ ਪ੍ਰਧਾਨ ਰਾਜੀਵ ਵਰਮਾ ਰਿੰਪੀ ਚੇਅਰਮੈਨ ਸ਼ਸ਼ੀ ਚੋਪੜਾ ਸਮੇਤ ਸਮੁੱਚੀ ਖੱਤਰੀ ਸਭਾ ਵਲੋਂ ਪਤਵੰਤੇ ਸੱਜਣਾਂ ਦਾ ਕੀਤਾ ਗਿਆ ਸਨਮਾਨ ਕੀਤਾ ਗਿਆ ਇਸ ਸਮਾਗਮ ਵਿੱਚ ਹਲਕਾ ਇੰਚਾਰਜ ਅਕਾਲੀ ਦਲ ਕੁਲਵੰਤ ਸਿੰਘ ਕੀਤੂ,ਜਤਿੰਦਰ ਜਿੰਮੀ,ਯਾਦਵਿੰਦਰ ਸਿੰਘ ਬਿੱਟੂ ਦੀਵਾਨਾ,ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ,ਮਹੇਸ਼ ਕੁਮਾਰ,ਲੋਟਾ ਨਗਰ ਕੌਂਸਲ ਪ੍ਰਧਾਨ ਗੁਰਜੀਤ ਔਲਖ ਰਾਮਨਵਾਸੀਆ,ਅਰੁਣ ਪ੍ਰਤਾਪ ਢਿੱਲੋਂ ਕਾਂਗਰਸੀ ਆਗੂ ਅਤੇ ਆਮ ਆਦਮੀ ਪਾਰਟੀ ਤੋਂ ਚੇਅਰਮੈਨ ਗੁਰਦੀਪ ਸਿੰਘ ਬਾਠ,ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੰਜੀਵ ਸ਼ੋਰੀ,ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ ,ਭਾਜਪਾ ਆਗੂ ਧੀਰਜ ਕੁਮਾਰ ਦੱਦਾਹੂਰ, ਐੱਮ ਸੀ ਹਰਬਖਸੀਸ ਸਿੰਘ ਗੋਨੀ,ਆਰਐੱਸਐੱਸ ਆਗੂ ਰਾਮ ਕੁਮਾਰ ਵਿਆਸ ,ਗੁਰਦਰਸ਼ਨ ਸਿੰਘ ਬਰਾੜ,ਨਰਿੰਦਰ ਗਰਗ ਨੀਟਾ ਨੀਰਜ ਜਿੰਦਲ ਆਦਿ ਨੇ ਵੱਡੀ ਗਿਣਤੀ ਚ ਸਿਰਕਤ ਕੀਤੀ ਇਸ ਮੌਕੇ ਪਹੁੰਚੇ ਸ਼ਹਿਰ ਦੇ ਵੱਖ-ਵੱਖ ਪਤਵੰਤੇ ਸੱਜਣਾਂ ਅਤੇ ਰਾਜਨੀਤਿਕ ਆਗੂਆਂ ਦਾ ਸਨਮਾਨ ਖੱਤਰੀ ਸਭਾ ਦੇ ਜਿਲਾ ਪ੍ਰਧਾਨ ਰਾਜੀਵ ਵਰਮਾ ਰਿੰਪੀ,ਚੇਅਰਮੈਨ ਸ਼ਸ਼ੀ ਚੋਪੜਾ,ਵਾਈਸ ਪ੍ਰਧਾਨ ਰਾਮ ਕੁਮਾਰ ਸੋਬਤੀ,ਸਰਪ੍ਰਸਤ ਨਰਿੰਦਰ ਚੋਪੜਾ,ਸੁਰਿੰਦਰ ਸੋਇਲ ਲੁਧਿਆਣਾ,ਵਰੁਣ ਬੱਤਾ,ਪਵਨ ਧੀਰ,ਰਾਕੇਸ਼ ਦਾਨੀਆ ਸੁਖਦੇਵ ਲੌਟਾਵਾ ਰਮੇਸ਼ ਚੋਪੜਾ,ਦਰਸ਼ਨ ਵਰਮਾ,ਦੁੱਗਲ ਸੰਦੀਪ ਜੇਠੀ ਮਹਿਲਾ ਵਿੰਗ ਖੱਤਰੀ ਸਭਾ ਬਰਨਾਲਾ ਦੇ ਸਮੂਹ ਮੈਂਬਰ ਵਲੋਂ ਕੀਤਾ ਗਿਆ ਅੰਤ ਵਿੱਚ ਪੰਜਾਬ ਪ੍ਰਧਾਨ ਦਲਜੀਤ ਜਖਮੀ,ਰਾਜੀਵ ਰਿੰਪੀ ਵਰਮਾ,ਸ਼ਸ਼ੀ ਚੋਪੜਾ ਵਲੋਂ ਖੱਤਰੀ ਸਭਾ ਦੇ ਬਣ ਰਹੇ ਖੱਤਰੀ ਭਵਨ ਅਤੇ ਭਵਿੱਖ ਦੀਆਂ ਯੋਜਨਾਵਾਂ ਦਾ ਜਿਕਰ ਕੀਤਾ !