ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 16 ਅਪ੍ਰੈਲ
28 ਨਵੰਬਰ 2021 ਨੂੰ ਸ਼ਿਮਲਾਪੁਰੀ ਇਲਾਕੇ ਦੀ ਰਹਿਣ ਵਾਲੀ ਨੀਲਮ ਨਾਂ ਦੀ ਔਰਤ ਨੇ ਗੁਆਂਢ 'ਚ ਰਹਿਣ ਵਾਲੀ ਢਾਈ ਵਰ੍ਹਿਆਂ ਦੀ ਮਾਸੂਮ ਦਿਲਰੋਜ਼ ਨੂੰ ਅਗਵਾ ਕਰਨ ਤੋਂ ਬਾਅਦ ਸਲੇਮ ਟਾਬਰੀ ਇਲਾਕੇ 'ਚ ਲਿਜਾ ਕੇ ਉਸਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਮੰਗਲਵਾਰ ਨੂੰ ਅਦਾਲਤ ਦੋਸ਼ਣ ਨੂੰ ਸਜ਼ਾ ਸੁਣਾਏਗੀ l ਕਾਬਲੇਗੌਰ ਹੈ ਕਿ ਦੋਸ਼ਣ ਔਰਤ ਨੇ ਪਰਿਵਾਰਾਂ ਦੀ ਮਾਮੂਲੀ ਰੰਜਿਸ਼ ਦੇ ਚਲਦਿਆਂ ਉਸ ਦਿਨ ਬੱਚੀ ਨੂੰ ਅਗਵਾ ਕੀਤਾ ਤੇ ਸਲੇਮ ਟਾਬਰੀ ਇਲਾਕੇ ਦੀ ਵੀਰਾਨ ਥਾਂ 'ਤੇ ਲਿਜਾ ਕੇ ਰੇਤ 'ਚ ਦਫ਼ਨ ਕਰ ਦਿੱਤਾ l ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਦੀ ਹੋਈ ਪੁਲਿਸ ਮੌਕੇ 'ਤੇ ਤਾਂ ਪਹੁੰਚ ਗਈ ਪਰ ਉਹ ਬੱਚੀ ਨੂੰ ਬਚਾਉਣ 'ਚ ਅਸਫਲ ਰਹੀ।
ADVERTISEMENT
ADVERTISEMENT
ADVERTISEMENT