ਬੀਬੀਐਨ ਨੈੱਟਵਰਕ ਪੰਜਾਬ/ਚੰਡੀਗੜ੍ਹ ਬਿਊਰੋ, 16 ਅਪ੍ਰੈਲ 2024
ਟੈਕਸਟਾਇਲ ਨਿਰਮਾਣ ਦੇ ਖੇਤਰ ਵਿਚ ਵਿਸ਼ਵ ਪੱਧਰ ‘ਤੇ ਮੋਹਰੀ ਰਹੇ ਟ੍ਰਾਈਡੈਂਟ ਗਰੁੱਪ ਨੇ ਆਪਣੇ ਸਥਾਪਨਾ ਦਿਵਸ ਨੂੰ ਵੱਡੇ ਪੱਧਰ ‘ਤੇ ਮਨਾਇਆ। ਅਰੁਣ ਮੈਮੋਰੀਅਲ ਹਾਲ ਦੇ ਵਿੱਚ ਲੋਕਾਂ ਦੇ ਮਨੋਰੰਜਨ ਦੇ ਲਈ ਟ੍ਰਾਈਡੈਂਟ ਗਰੁੱਪ ਦੇ ਕਰਮਚਾਰੀਆਂ ਦੇ ਵੱਲੋਂ ਸੱਭਿਆਚਾਰਕ ਸਮਾਗਮ ਪੇਸ਼ ਕੀਤਾ ਗਿਆ ਅਤੇ ਭੰਗੜਾ ਕੀਤਾ ਗਿਆ, ਉੱਥੇ ਹੀ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਦੇ ਵੱਲੋਂ ਸੱਭਿਆਚਾਰਕ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਉਚੇਚੇ ਤੌਰ ਤੇ ਨਾ ਸੁਣਣ ਅਤੇ ਨਾ ਹੀ ਬੋਲਣ ਤੋਂ ਅਸਮਰਥ ਬੱਚਿਆਂ ਵੱਲੋਂ ਵੀ ਸਥਾਪਨਾ ਦਿਵਸ ਦੇ ਮੌਕੇ ਆਪਣੀ ਪ੍ਰਸਤੁਤੀ ਪੇਸ਼ ਕੀਤੀ ਗਈ। ਇਸ ਦੌਰਾਨ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਅਤੇ ਪ੍ਰਸ਼ਾਸਨ ਦੇ ਵੱਲੋਂ ਹਰ ਜਗਹਾ ਪੁਲਿਸ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਅਤੇ ਟਰੈਫਿਕ ਪੁਲਿਸ ਵੀ ਤਾਇਨਾਤ ਕੀਤੀ ਗਈ। ਉੱਥੇ ਹੀ ਮਸ਼ਹੂਰ ਸੂਫੀ ਕਵਾਲ ਅਤੇ ਗਾਇਕ ਲਖਵਿੰਦਰ ਵਡਾਲੀ ਦੀ ਸਟਾਰ ਨਾਈਟ ਦਾ ਆਯੋਜਨ ਕੀਤਾ ਗਿਆ। ਜਿਸ ਦੇ ਵਿੱਚ ਸ਼ਹਿਰ ਦੇ ਲੋਕਾਂ ਨੂੰ ਖੁੱਲਾ ਸੱਦਾ ਦਿੱਤਾ ਗਿਆ। ਜਿੱਥੇ ਇਸ ਦੌਰਾਨ ਆਪਣੇ ਗੀਤਾਂ ਅਤੇ ਕਵਾਲੀਆਂ ਮੈਂ ਤੇ ਘਿਓ ਦੀ ਚੂਰੀ, ਨੈਣਾਂ ਦੇ ਬੂਹੇ, ਹਲਕਾ ਹਲਕਾ, ਤੂੰ ਮਾਣੇ ਜਾਣਾ ਮਾਣੇ ਦਿਲਦਾਰਾ, ਚਰਖਾ, ਸਾਨੂੰ ਇੱਕ ਪਲ ਚੈਨ ਨਾ ਆਵੇ, ਸੋਨੇ ਦੀਆਂ ਕੰਗਣਾ, ਆਂਖ ਸੇ ਆਂਖ ਦੇ ਨਾਲ ਲਖਵਿੰਦਰ ਵਡਾਲੀ ਦੇ ਵੱਲੋਂ ਲੋਕਾਂ ਦਾ ਮਨੋਰੰਜਨ ਕੀਤਾ ਗਿਆ ਅਤੇ ਸੂਫੀ ਕਵਾਲਿਆ ਦੇ ਨਾਲ ਲੋਕਾਂ ਦੇ ਦਿਲਾਂ ਤੱਕ ਵੱਖਰੀ ਛਾਪ ਛੱਡੀ ਅਤੇ ਲੋਕਾਂ ਦੇ ਵੱਲੋਂ ਗੀਤਾਂ ਅਤੇ ਕਵਾਲਿਆਂ ਦੇ ਉੱਪਰ ਨੱਚ ਟੱਪ ਕੇ ਖੂਬ ਮਨੋਰੰਜਨ ਕੀਤਾ। ਇਸ ਦੌਰਾਨ ਲੋਕਾਂ ਦੀ ਸਹੂਲਤ ਦੇ ਲਈ ਟ੍ਰਾਈਡੈਂਟ ਗਰੁੱਪ ਦੇ ਵੱਲੋਂ ਖਾਣ ਪੀਣ ਦੀਆਂ ਸਟਾਲਾਂ ਦਾ ਪ੍ਰਬੰਧ ਕੀਤਾ ਗਿਆ ਸੀ। ਉੱਥੇ ਹੀ ਲੋਕਾਂ ਦੇ ਲਈ ਖੁੱਲੀ ਡੁੱਲੀ ਪਾਰਕਿੰਗ ਅਤੇ ਹਰ ਤਰ੍ਹਾਂ ਦੀ ਮੁਢਲੀ ਸਹੂਲਤ ਦਾ ਪ੍ਰਬੰਧ ਵੀ ਕੀਤਾ ਗਿਆ। ਟ੍ਰਾਈਡੈਂਟ ਗਰੁੱਪ ਦੇ ਵੱਲੋਂ ਵਿਸ਼ੇਸ਼ ਤੌਰ ਤੇ ਟ੍ਰਾਈਡੈਂਟ ਗਰੁੱਪ ਦੇ ਕਰਮਚਾਰੀਆਂ ਅਤੇ ਹੋਰ ਮਹਿਮਾਨਾਂ ਦੇ ਲਈ ਰਾਤ ਦੇ ਖਾਣ ਪੀਣ ਦਾ ਖਾਸ ਪ੍ਰਬੰਧ ਵੀ ਕੀਤਾ ਗਿਆ। ਇਸ ਸਾਲ “ਮਿਸ਼ਨ ਦਿਵਸ – 2024” ਪੰਜਾਬ ਦੇ ਟ੍ਰਾਈਡੈਂਟ ਕੰਪਲੈਕਸ, ਸੰਘੇੜਾ ਵਿਖੇ ਵਿਖੇ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ ਅਤੇ 18 ਅਪ੍ਰੈਲ, 2024 ਨੂੰ ਮੱਧ ਪ੍ਰਦੇਸ਼ ਦੇ ਬੁਧਨੀ ਸਾਈਟ ਤੇ ਵੀ ਬਹੁਤ ਹੀ ਉਤਸਾਹ ਦੇ ਨਾਲ ਸਥਾਪਨਾ ਦਿਵਸ ਮਨਾਇਆ ਜਾਵੇਗਾ। “ਗੋਲਡਨ ਹਾਰਟਸ, ਗੋਲਡਨ ਟ੍ਰਾਈਡੈਂਟ” ਥੀਮ ਵਾਲਾ ਈਵੈਂਟ ਟ੍ਰਾਈਡੈਂਟ ਗਰੁੱਪ ਦੀ ਯਾਤਰਾ ਦਾ ਜਸ਼ਨ ਸੰਘੇੜਾ ਕੰਪਲੈਕਸ ਵਿੱਚ ਮਨਾਇਆ ਗਿਆ ਹੈ। ਮਿਸ਼ਨ ਦਿਵਸ – 2024 ਦੇ ਜਸ਼ਨਾਂ ਵਿੱਚ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮਾਂ ਦੇ ਨਾਲ ਅਤੀਤ ਵਿੱਚ ਟ੍ਰਾਈਡੈਂਟ ਦੀ ਲੰਮੀ ਯਾਤਰਾ ‘ਤੇ ਇੱਕ ਝਾਤ ਸ਼ਾਮਲ ਹੋਈ। ਕੰਪਨੀ ਦੇ ਆਗੂਆਂ ਵੱਲੋਂ ਹਰ ਕਿਸੇ ਨਾਲ ਕੀਮਤੀ ਸੂਝ ਅਤੇ ਮਾਰਗਦਰਸ਼ਕ ਸਾਂਝੇ ਕੀਤੇ ਗਏ, ਅਤੇ ਸਮਾਗਮ ਨੂੰ ਹੋਰ ਵੀ ਸਾਰਥਕ ਬਣਾਇਆ ਗਿਆ। ਇਸ ਪਹਿਲਕਦਮੀ ਦੇ ਜ਼ਰੀਏ, ਟ੍ਰਾਈਡੈਂਟ ਗਰੁੱਪ ਦਾ ਉਦੇਸ਼ ਦ੍ਰਿੜਤਾ, ਨਵੀਨਤਾ ਅਤੇ ਭਾਈਚਾਰਕ ਸ਼ਮੂਲੀਅਤ ਦੀ ਭਾਵਨਾ ਨੂੰ ਮਨਾਉਣਾ ਹੈ, ਜੋ ਇਸਦੇ ਕਰਮਚਾਰੀਆਂ ਨੂੰ ਪਰਿਭਾਸ਼ਿਤ ਕਰਦਾ ਹੈ। “ਗੋਲਡਨ ਹਾਰਟਸ, ਗੋਲਡਨ ਟ੍ਰਾਈਡੈਂਟ” ਥੀਮ ਦੇ ਤਹਿਤ, ਟ੍ਰਾਈਡੈਂਟ ਗਰੁੱਪ ਆਪਣੇ ਮੈਂਬਰਾਂ ਦੇ ਯੋਗਦਾਨ ਨੂੰ ਮਾਨਤਾ ਦੇਣ ਅਤੇ ਉਤਸ਼ਾਹਿਤ ਕਰਨ ‘ਤੇ ਜ਼ੋਰ ਦਿੰਦਾ ਹੈ। ਇਸ ਤੋਂ ਇਲਾਵਾ, “ਪਾਰਟਨਰਜ਼ ਇਨ ਪ੍ਰੋਸਪੇਰਟੀ” ਦਾ ਦ੍ਰਿਸ਼ਟੀਕੋਣ ਸਾਰੇ ਹਿੱਸੇਦਾਰਾਂ ਨਾਲ ਆਪਸੀ ਲਾਭਕਾਰੀ ਸਬੰਧਾਂ ਨੂੰ ਉਤਸ਼ਾਹਿਤ ਕਰਨ ਪ੍ਰਤੀ ਆਪਣੀ ਵਚਨਬੱਧਤਾ ਨੂੰ ਰੇਖਾਂਕਿਤ ਕਰਦਾ ਹੈ।
ਟ੍ਰਾਈਡੈਂਟ ਦੇ ਗੋਲਡਨ ਹਾਰਟਸ : ਵਫ਼ਾਦਾਰੀ, ਇਮਾਨਦਾਰੀ, ਟਿਕਾਊ ਵਿਕਾਸ, ਟੀਮ ਵਰਕ ਅਤੇ ਗਾਹਕਾਂ ਦੀ ਸੰਤੁਸ਼ਟੀ ਲਈ ਕੰਮ ਕਰਨ ਦੇ ਮੁੱਲਾਂ ਨੂੰ ਦਰਸਾਉਂਦੇ ਹਨ। ਇਹਨਾਂ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਣ ਲਈ ਵਚਨਬੱਧਤਾ ਇਹ ਯਕੀਨੀ ਬਣਾਉਂਦੀ ਹੈ ਕਿ ਟ੍ਰਾਈਡੈਂਟ ਗਰੁੱਪ ਉਦਯੋਗ ਇੱਕ ਭਰੋਸੇਯੋਗ ਆਗੂ ਬਣਿਆ ਹੋਇਆ ਹੈ। ਇਹਨਾਂ ਮੁੱਲਾਂ ਨੂੰ ਆਪ੍ਰੇਸ਼ਨਾਂ ਦੇ ਹਰ ਪਹਿਲੂ ਵਿੱਚ ਸ਼ਾਮਲ ਕਰਨਾ ਟਿਕਾਊ ਵਿਕਾਸ ਦੀ ਨੀਂਹ ਰੱਖਦਾ ਹੈ। ਜੋ ਟ੍ਰਾਈਡੈਂਟ ਨੂੰ ਇਸਦੇ ਭਵਿੱਖ ਦੇ ਦ੍ਰਿਸ਼ਟੀਕੋਣ ਵੱਲ ਸੇਧ ਦਿੰਦਾ ਹੈ ਅਤੇ ਇਸਦੀ ਵੱਕਾਰ ਨੂੰ ਅਖੰਡਤਾ ਅਤੇ ਸਫਲਤਾ ਦੀ ਇੱਕ ਮਾਰਗ ਦਰਸ਼ਕ ਵਜੋਂ ਅੱਗੇ ਵਧਾਉਂਦਾ ਹੈ। ਟ੍ਰਾਈਡੈਂਟ ਗਰੁੱਪ ਸੰਘੇੜਾ ਬਰਨਾਲਾ ਦੇ ਸਥਾਪਨਾ ਦਿਵਸ ਦੇ ਮੌਕੇ ਗਰੁੱਪ ਦੇ ਇਹਨਾਂ ਸੀਨੀਅਰ ਅਧਿਕਾਰੀਆਂ ਜਰਮਨਜੀਤ ਸਿੰਘ,ਰਮਨ ਚੌਧਰੀ, ਸਾਹਿਲ ਗੁਲਾਟੀ, ਅਨਿਲ ਗੁਪਤਾ, ਦੀਪਕ ਗਰਗ, ਤਰਸੇਮ ਸਿੰਘ, ਜਗਰਾਜ ਪੰਡੋਰੀ ਦੇ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।