ਬੀਬੀਐਨ ਨੈਟਵਰਕ ਪੰਜਾਬ, ਚੰਡੀਗੜ੍ਹ ਬਿਊਰੋ, 20 ਅਪ੍ਰੈਲ
ਅੱਜ ਪੰਜਾਬ ਰੋਡਵੇਜ਼ /ਪਨਬਸ ਚੰਡੀਗੜ੍ਹ ਦੇ ਡੀਪੂ ਦੇ ਗੇਟ ਅਗੇ ਗੇਟ ਰੈਲੀ ਨੂੰ ਸੰਬੋਧਨ ਕਰਦੀਆਂ ਪੰਜਾਬ ਰੋਡਵੇਜ਼ /ਪਨਬਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਚੰਡੀਗੜ੍ਹ ਡਿਪੂ ਦੇ ਸੂਬਾ ਆਗੂ ਜਗਜੀਤ ਸਿੰਘ ਵਿਰਕ ਵਲੋਂ ਸੰਬੋਧਨ ਕਰਦਿਆਂ ਦੱਸਿਆ ਕੀ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਵਲੋਂ ਟਰਾਂਸਪੋਰਟ ਨਿਯਮਾਂ ਅਨੁਸਾਰ ਪੰਜਾਬ ਸਟੇਟ ਨਾਲ ਹੋਏ ਐਗਰੀਮੈਂਟ ਸਮਝੌਤੇ ਤੋਂ ਬਾਹਰ ਜਾ ਕੇ ਦੁੱਗਣੇ ਕਿਲੋਮੀਟਰ ਕੀਤੇ ਜਾ ਰਹੇ ਹਨ ਨਾਲ ਹੀ ਚੰਡੀਗੜ੍ਹ ਤੋਂ ਚਲਣ ਵਾਲੇ ਟਾਈਮਾਂ ਉਤੇ ਕਬਜ਼ਾ ਕਰ ਕੇ ਆਪਣੀ ਮਰਜੀ ਅਨੁਸਾਰ ਟਾਈਮ ਟੇਬਲ ਬਣਾ ਰਹੇ ਹਨ ਜਦੋਂ ਕੀ ਕਾਨੂੰਨ ਅਨੁਸਾਰ ਸਭ ਤੋ ਵੱਧ ਟਾਈਮ ਵਾਲਾ ਸਰਕਾਰੀ ਟਰਾਂਸਪੋਰਟ ਦੇ ਅਧਿਕਾਰੀਆਂ ਵਲੋਂ ਟਾਈਮ ਟੇਬਲ ਬਣਾਉਣਾ ਬਣਦਾ ਹੈ ਪ੍ਰੰਤੂ ਸਾਰੇ ਕਾਨੂੰਨਾਂ ਨੂੰ ਸਿੱਕੇ ਟੰਗ ਕੇ ਸੀਟੀਯੂ ਦੇ ਅਧਿਕਾਰੀ ਪੰਜਾਬ ਰੋਡਵੇਜ਼ /ਪੀਆਰਟੀਸੀ ਦੇ ਟਾਈਮ ਨੂੰ ਤੋੜ ਮਰੋੜ ਕੇ ਬਣਾ ਰਹੇ ਹਨ ਜਿਸ ਨਾਲ ਪੰਜਾਬ ਦੀਆ ਸਰਕਾਰੀ ਬੱਸਾਂ ਨੂੰ ਬਹੁਤ ਜਿਆਦਾ ਘਾਟਾ ਪਵੇਗਾ ਇਸ ਤੇ ਇਤਰਾਜ ਜਤਾਉਂਦੀਆਂ ਉਹਨਾਂ ਕਿਹਾ ਕੀ ਜੇਕਰ ਸੀਟੀਯੂ ਨੇ ਆਪਣੀ ਮਨਮਰਜ਼ੀ ਨਾ ਛੱਡੀ ਤਾਂ ਯੂਨੀਅਨ ਨੂੰ ਮਜਬੂਰਨ ਤਿੱਖਾ ਸ਼ੰਘਰਸ਼ ਕਰਨਾ ਪਵੇਗਾ। ਗੇਟ ਰੈਲੀ ਨੂੰ ਸੰਬੋਧਨ ਕਰਦੀਆਂ ਪੰਜਾਬ ਰੋਡਵੇਜ਼ /ਪਨਬਸ ਦੀ ਸਾਂਝੀ ਐਕਸ਼ਨ ਕਮੇਟੀ ਚੰਡੀਗੜ੍ਹ ਦੇ ਆਗੂ ਵਲੋਂ ਦੱਸਿਆ ਗਿਆ ਕਿ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਵਲੋਂ ਪੰਜਾਬ ਵਿੱਚ ਬਿਨਾਂ ਕਾਉਂਟਰ ਸਾਈਨ ਕਰਵਾਏ ਤੋਂ ਬੱਸਾਂ ਚਲਾਇਆ ਜਾ ਰਹੀਆਂ ਹਨ ਅਤੇ ਇਸ ਬਾਰੇ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਬਹੁਤ ਵਾਰ ਇਸ ਬਾਰੇ ਜਾਣੂ ਕਰਵਾਇਆ ਹੈ ਪ੍ਰੰਤੂ ਪੰਜਾਬ ਦੇ ਟਰਾਂਸਪੋਰਟ ਅਧਿਕਾਰੀ ਕੁੰਭਕਰਨ ਦੀ ਨੀਂਦ ਸੁੱਤੇ ਹੋਏ ਹਨ ਇੱਥੇ ਉਹਨਾਂ ਕਿਹਾ ਕਿ ਜੇਕਰ ਪੰਜਾਬ ਦੇ ਅਧਿਕਾਰੀਆਂ ਨੇ ਸੀਟੀਯੂ ਦੀ ਮਨਮਾਨੀ ਨਾ ਰੋਕੀ ਅਤੇ ਪੰਜਾਬ ਦਾ ਹੋਣ ਵਾਲਾ ਨੁਕਸਾਨ ਨਾ ਰੋਕਿਆ ਤਾਂ ਮਜ਼ਬੂਰਨ ਯੂਨੀਅਨ ਨੂੰ ਸ਼ੰਘਰਸ਼ ਕਰਨਾ ਪਵੇਗਾ ਅਤੇ ਜੇ ਇਸ ਮਸਲੇ ਦਾ ਠੋਸ ਹੱਲ ਨਹੀ ਨਿਕਲਦਾ ਤਾਂ ਆਉਣ ਵਾਲੀ ਮਿਤੀ 23/04/2024 ਨੂੰ ਪੰਜਾਬ ਰੋਡਵੇਜ /ਪਨਬਸ /ਪੀਆਰਟੀਸੀ /ਐਚਆਰਟੀਸੀ ਨੂੰ ਪੰਜਾਬ ਦੀਆ ਸਾਰੀਆਂ ਸਰਕਾਰੀ ਬੱਸਾਂ ਬਾਬਾ ਬੰਦਾ ਸਿੰਘ ਬਹਾਦਰ ਬੱਸ ਸਟੈਂਡ ਮੋਹਾਲੀ ਤੋਂ ਚਲਾਈਆਂ ਜਾਣਗੀਆਂ ਤੇ ਚੰਡੀਗੜ੍ਹ ਟਰਾਂਸਪੋਰਟ ਨੂੰ ਪੰਜਾਬ ਵਿੱਚ ਐਂਟਰ ਨਹੀਂ ਹੋਣ ਦਿੱਤਾ ਜਾਵੇਗਾ। ਇਸ ਵਿਚ ਜੇ ਕਰ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰ ਪੰਜਾਬ ਰੋਡਵੇਜ਼ ਮਨੇਜਮੈਂਟ /ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਦੀ ਹੋਵੇਗੀ।