ਬੀਬੀਐਨ ਨੈਟਵਰਕ ਪੰਜਾਬ, ਸ੍ਰੀ ਅੰਮ੍ਰਿਤਸਰ ਸਾਹਿਬ ਬਿਊਰੋ, 20 ਅਪ੍ਰੈਲ
ਬੀਐਸਐਫ ਦੇ ਜਵਾਨਾਂ ਨੇ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡ ਭਰੋਪਾਲ ਦੇ ਖੇਤਾਂ ਵਿਚੋਂ ਇਕ ਪਿਸਤੌਲ ਬਰਾਮਦ ਕੀਤਾ ਹੈ। ਇਹ ਪਿਸਤੌਲ ਇਕ ਲਿਫ਼ਾਫ਼ੇ ਵਿਚ ਛੁਪਾ ਕੇ ਰੱਖਿਆ ਹੋਇਆ ਸੀ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਹ ਪਿਸਤੌਲ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਭਾਰਤੀ ਖੇਤਰ ਵਿਚ ਸੁੱਟਿਆ ਗਿਆ ਸੀ। ਬੀਐਸਐਫ ਦੇ ਬੁਲਾਰੇ ਨੇ ਦੱਸਿਆ ਕਿ ਵੀਰਵਾਰ ਸ਼ਾਮ ਨੂੰ ਬੀਐਸਐਫ ਦੀ ਇਕ ਟੁਕੜੀ ਪਿੰਡ ਭਰੋਪਾਲ ਨੇੜੇ ਗਸ਼ਤ ਕਰ ਰਹੀ ਸੀ। ਇਸ ਦੌਰਾਨ ਜਵਾਨਾਂ ਨੇ ਇਕ ਪੈਕਟ ਵਿਚ ਲਪੇਟਿਆ ਇਕ ਪਿਸਤੌਲ ਬਰਾਮਦ ਕੀਤਾ। ਫਿਲਹਾਲ ਪਿਸਤੌਲ ਨਾਲ ਮੈਗਜ਼ੀਨ ਅਤੇ ਕਾਰਤੂਸ ਦੀ ਤਲਾਸ਼ ਜਾਰੀ ਹੈ।
ADVERTISEMENT
ADVERTISEMENT
ADVERTISEMENT